ਇਨ੍ਹਾਂ ਬੈਂਕਿੰਗ ਸ਼ੇਅਰਾਂ ਦੇ ਦਮ 'ਤੇ ਸੈਂਸੈਕਸ, ਨਿਫਟੀ 'ਚ ਰਿਹਾ ਜ਼ੋਰਦਾਰ ਉਛਾਲ

Saturday, May 22, 2021 - 09:38 AM (IST)

ਇਨ੍ਹਾਂ ਬੈਂਕਿੰਗ ਸ਼ੇਅਰਾਂ ਦੇ ਦਮ 'ਤੇ ਸੈਂਸੈਕਸ, ਨਿਫਟੀ 'ਚ ਰਿਹਾ ਜ਼ੋਰਦਾਰ ਉਛਾਲ

ਮੁੰਬਈ– ਸ਼ੁੱਕਰਵਾਰ ਨੂੰ ਬੈਂਕਿੰਗ ਸ਼ੇਅਰਾਂ ’ਚ ਵਿਚ ਜ਼ਬਰਦਸਤ ਤੇਜ਼ੀ ਦਰਜ ਹੋਈ, ਜਿਸ ਨਾਲ ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 975.62 ਅੰਕ ਯਾਨੀ 1.97 ਫ਼ੀਸਦੀ ਚੜ੍ਹ ਕੇ 50,540.48 ਅੰਕ ’ਤੇ ਬੰਦ ਹੋਇਆ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 269.25 ਅੰਕ ਯਾਨੀ 1.81 ਫੀਸਦੀ ਦੀ ਤੇਜ਼ੀ ਨਾਲ 15,175.30 ’ਤੇ ਪਹੁੰਚ ਗਿਆ। ਸੈਕਟਰਲ ਇੰਡੈਕਸ ਵਿਚ ਨਿਫਟੀ ਬੈਂਕ ਦਾ ਕਮਾਲ ਰਿਹਾ। 

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੈਂਸੈਕਸ 50,193.33 ਅੰਕਾਂ ’ਤੇ ਬੰਦ ਹੋਇਆ ਸੀ ਪਰ ਬੁੱਧਵਾਰ ਅਤੇ ਵੀਰਵਾਰ ਦੇ ਕਾਰੋਬਾਰੀ ਸੈਸ਼ਨ ’ਚ ਇਸ ਨੇ ਆਪਣੀ ਬੜ੍ਹਤ ਗੁਆ ਦਿੱਤੀ ਸੀ।

ਪਿਛਲੇ ਕਾਰੋਬਾਰੀ ਦਿਨ ਸਾਰੇ ਬੈਂਕਾਂ ਦੇ ਸ਼ੇਅਰਾਂ ਵਿਚ ਤੇਜ਼ੀ ਦੇਖਣ ਨੂੰ ਮਿਲੀ। ਮਾਰਚ ਤਿਮਾਹੀ ਦੇ ਨਤੀਜੇ ਜਾਰੀ ਹੋਣ ਮਗਰੋਂ ਐੱਸ. ਬੀ. ਆਈ. ਨੇ 5 ਫ਼ੀਸਦੀ ਤੋਂ ਵੱਧ ਛਾਲ ਮਾਰੀ। ਇਸ ਤੋਂ ਇਲਾਵਾ ਆਈ. ਸੀ. ਆਈ. ਸੀ. ਆਈ. ਬੈਂਕ, ਇੰਡਸਇੰਡ ਬੈਂਕ ਅਤੇ ਐੱਚ. ਡੀ. ਐੱਫ. ਸੀ. ਬੈਂਕ ਵੀ ਚੰਗੀ ਤੇਜ਼ੀ ਨਾਲ ਬੰਦ ਹੋਏ।

PunjabKesari

ਸ਼ੁੱਕਰਵਾਰ ਨੂੰ ਇਸ ਨੇ ਇਕ ਵਾਰ ਮੁੜ 50 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਲਿਆ। ਕਾਰੋਬਾਰ ਦੌਰਾਨ ਬੀ. ਐੱਸ. ਈ. ਅਤੇ ਐੱਨ. ਐੱਸ. ਈ. ਦੇ ਦੋਵੇਂ ਇੰਡੈਕਸ ਸੈਂਸੈਕਸ ਅਤੇ ਨਿਫਟੀ ਵਿਚ ਤਕਰੀਬਨ 2 ਫ਼ੀਸਦੀ ਦੀ ਤੇਜ਼ੀ ਦੇਖੀ ਗਈ। ਸਭ ਤੋਂ ਜ਼ਿਆਦਾ ਬੈਂਕਿੰਗ ਸ਼ੇਅਰਾਂ ’ਚ ਤੇਜ਼ੀ ਦੇ ਦਮ ’ਤੇ ਬੈਂਕ ਨਿਫਟੀ 1272.35 ਅੰਕ ਯਾਨੀ 3.82 ਫ਼ੀਸਦੀ ਦੀ ਛਲਾਂਗ ਲਾ ਕੇ 34606.90 ’ਤੇ ਬੰਦ ਹੋਇਆ। ਬੀ. ਐੱਸ. ਈ. ਬੈਂਕ ਇੰਡੈਕਸ ਵੀ 3.79 ਫ਼ੀਸਦੀ ਦੀ ਤੇਜ਼ੀ ਨਾਲ 1413.35 ਅੰਕ ਉੱਪਰ ਚੜ੍ਹ ਕੇ 39,285.58 ਅੰਕਾਂ ’ਤੇ ਬੰਦ ਹੋਇਆ। 


author

Sanjeev

Content Editor

Related News