ਰਿਜ਼ਰਵ ਬੈਂਕ ਦੇ ਫ਼ੈਸਲਿਆਂ ਤੋਂ ਬਾਜ਼ਾਰ ਉਤਸ਼ਾਹਿਤ, ਨਵੇਂ ਸਿਖਰ ’ਤੇ ਪੁੱਜੇ ਸੈਂਸੈਕਸ-ਨਿਫਟੀ

12/09/2023 10:34:21 AM

ਮੁੰਬਈ (ਭਾਸ਼ਾ)– ਚਾਲੂ ਵਿੱਤੀ ਸਾਲ ਦਾ ਵਿਕਾਸ ਅਨੁਮਾਨ ਵਧਾਉਣ ਅਤੇ ਨੀਤੀਗਤ ਦਰ ਸਥਿਰ ਰੱਖਣ ਦੇ ਰਿਜ਼ਰਵ ਬੈਂਕ ਦੇ ਫ਼ੈਸਲੇ ਨਾਲ ਸ਼ੁੱਕਰਵਾਰ ਨੂੰ ਬੈਂਕ ਅਤੇ ਹੋਰ ਸ਼ੇਅਰਾਂ ’ਚ ਭਾਰੀ ਖਰੀਦਦਾਰੀ ਹੋਈ। ਇਸ ਤੇਜ਼ੀ ਦਰਮਿਆਨ ਘਰੇਲੂ ਸ਼ੇਅਰ ਬਾਜ਼ਾਰ ਦੇ ਦੋਵੇਂ ਮਾਪਦੰਡ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਆਪਣੇ ਨਵੇਂ ਉੱਚ ਪੱਧਰ ’ਤੇ ਬੰਦ ਹੋਏ। 

ਇਹ ਵੀ ਪੜ੍ਹੋ - ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ, ਜਾਣੋ 10 ਗ੍ਰਾਮ ਸੋਨੇ ਦਾ ਅੱਜ ਦਾ ਭਾਅ

ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 303.91 ਅੰਕ ਵਧ ਕੇ 69,825.60 ਅੰਕ ਦੇ ਆਪਣੇ ਨਵੇਂ ਸਿਖਰ ’ਤੇ ਬੰਦ ਹੋਇਆ। ਸੂਚਕ ਅੰਕ ਦਿਨ ’ਚ ਕਾਰੋਬਾਰ ਦੌਰਾਨ ਨਵੇਂ ਰਿਕਾਰਡ ਪੱਧਰ 69,893.40 ਅੰਕ ਤੱਕ ਵੀ ਚਲਾ ਗਿਆ। ਉਧਰ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ ਵੀ 68.25 ਅੰਕ ਚੜ੍ਹ ਕੇ 20,969.40 ਅੰਕ ਦੇ ਨਵੇਂ ਰਿਕਾਰਡ ਪੱਧਰ ’ਤੇ ਪੁੱਜ ਗਿਆ। ਸੈਂਸੈਕਸ ਵਿਚ ਸ਼ਾਮਲ ਕੰਪਨੀਆਂ ’ਚੋਂ ਐੱਚ. ਸੀ. ਐੱਲ. ਟੈੱਕ ’ਚ ਸਭ ਤੋਂ ਵੱਧ 2.69 ਫ਼ੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਜੇ. ਐੱਸ. ਡਬਲ. ਸਟੀਲ (2.44 ਫ਼ੀਸਦੀ) ਅਤੇ ਇਨਫੋਸਿਸ (1.67 ਫ਼ੀਸਦੀ) ਵੀ ਕਾਫ਼ੀ ਵਾਧੇ ’ਚ ਰਹੇ।

ਇਹ ਵੀ ਪੜ੍ਹੋ - ਵਧਦੀ ਮਹਿੰਗਾਈ ਦੌਰਾਨ ਕੇਂਦਰ ਦਾ ਵੱਡਾ ਫ਼ੈਸਲਾ, ਗੰਢਿਆਂ ਦੇ ਨਿਰਯਾਤ 'ਤੇ ਲਾਈ ਪਾਬੰਦੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News