ਗਿਰਾਵਟ ਦੇ ਬਾਅਦ ਸੰਭਲਿਆ ਬਾਜ਼ਾਰ, ਸੈਂਸੈਕਸ-ਨਿਫਟੀ ਹਰੇ ਨਿਸ਼ਾਨ 'ਚ ਬੰਦ

03/11/2020 5:02:33 PM

ਨਵੀਂ ਦਿੱਲੀ—ਪਿਛਲੇ ਕਈ ਦਿਨਾਂ ਦੀ ਗਿਰਾਵਟ ਤੋਂ ਬਾਅਦ ਬਾਜ਼ਾਰ ਬੁੱਧਵਾਰ ਨੂੰ ਹਰੇ ਨਿਸ਼ਾਨ 'ਚ ਬੰਦ ਹੋਣ 'ਚ ਕਾਮਯਾਬ ਰਿਹਾ ਹੈ। ਸੈਂਸੈਕਸ 62.45 ਅੰਕਾਂ ਦੇ ਵਾਧੇ ਨਾਲ 35697.40 ਜਦੋਂਕਿ ਨਿਫਟੀ 6.95 ਅੰਕ ਵਧ ਕੇ 10458.40 ਅੰਕ 'ਤੇ ਬੰਦ ਹੋਇਆ ਹੈ। 139 ਅੰਤ ਡਿੱਗ ਕੇ 15,495 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 30 'ਚੋਂ 18 ਸ਼ੇਅਰਾਂ 'ਚ ਬਿਕਵਾਲੀ ਰਹੀ। ਉੱਧਰ ਨਿਫਟੀ ਦੇ 50 'ਚੋਂ 28 ਸ਼ੇਅਰਾਂ 'ਚ ਬਿਕਵਾਲੀ ਰਹੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹੋਲੀ ਦੇ ਤਿਓਹਾਰ ਦੇ ਚੱਲਦੇ ਘਰੇਲੂ ਬਾਜ਼ਾਰ ਬੰਦ ਸੀ।
ਯੈੱਸ ਬੈਂਕ ਦੇ ਸ਼ੇਅਰ 'ਚ ਵਾਧਾ
ਯੈੱਸ ਬੈਂਕ ਦੇ ਸ਼ੇਅਰ 'ਚ 7.80 ਅੰਕ ਭਾਵ 36.71 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ ਇਹ 29.05 ਦੇ ਪੱਧਰ 'ਤੇ ਬੰਦ ਹੋਇਆ। ਨਕਦੀ ਸੰਕਟ ਨਾਲ ਜੂਝ ਰਹੇ ਇਸ ਬੈਂਕ 'ਚ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ 2,450 ਕਰੋੜ ਰੁਪਏ 'ਚ 49 ਫੀਸਦੀ ਹਿੱਸੇਦਾਰੀ ਲਿਆਉਣ ਦੀ ਗੱਲ ਕਹੀ, ਜਿਸ ਦੇ ਬਾਅਦ ਇਹ ਤੇਜ਼ੀ ਆਈ। ਸ਼ੁਰੂਆਤੀ ਕਾਰੋਬਾਰ 'ਚ ਇਹ 23.35 ਦੇ ਪੱਧਰ 'ਤੇ ਖੁੱਲ੍ਹਿਆ ਸੀ ਜਦੋਂਕਿ ਪਿਛਲੇ ਕਾਰੋਬਾਰੀ ਦਿਨ ਇਹ 21.25 ਦੇ ਪੱਧਰ 'ਤੇ ਬੰਦ ਹੋਇਆ ਸੀ। ਦਰਅਸਲ ਪਿਛਲੇ ਹਫਤੇ ਰਿਜ਼ਰਵ ਬੈਂਕ ਨੇ ਸੰਕਟ 'ਚ ਫਸੇ ਯੈੱਸ ਬੈਂਕ 'ਤੇ ਮੌਦਰਿਕ ਸੀਮਾ ਲਗਾ ਦਿੱਤੀ। ਇਸ ਦੇ ਤਹਿਤ ਖਾਤਾਧਾਰਕ ਹੁਣ ਯੈੱਸ ਬੈਂਕ ਤੋਂ 50 ਹਜ਼ਾਰ ਰੁਪਏ ਤੋਂ ਜ਼ਿਆਦਾ ਰਕਮ ਨਹੀਂ ਕੱਢ ਸਕਣਗੇ। ਨਿਕਾਸੀ ਦੀ ਇਹ ਸੀਮਾ 3 ਅਪ੍ਰੈਲ 2020 ਤੱਕ ਲਾਗੂ ਰਹੇਗੀ।
ਐੱਸ.ਬੀ.ਆਈ. ਦੇ ਸ਼ੇਅਰ 'ਚ ਗਿਰਾਵਟ
ਇਸ ਦੇ ਨਾਲ ਹੀ ਅੱਜ ਐੱਸ.ਬੀ.ਆਈ. ਦੇ ਸ਼ੇਅਰ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ 'ਚ 9.20 ਅੰਕ ਭਾਵ 3.63 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 244.25 ਦੇ ਪੱਧਰ 'ਤੇ ਬੰਦ ਹੋਇਆ। ਸ਼ੁਰੂਆਤੀ ਕਾਰੋਬਾਰੀ 'ਚ ਇਹ 253 ਦੇ ਪੱਧਰ 'ਤੇ ਖੁੱਲ੍ਹਿਆ ਸੀ ਜਦੋਂਕਿ ਪਿਛਲੇ ਕਾਰੋਬਾਰੀ ਦਿਨ ਇਹ 253.45 ਦੇ ਪੱਧਰ 'ਤੇ ਬੰਦ ਹੋਇਆ ਸੀ।  


Aarti dhillon

Content Editor

Related News