ਸੈਂਸੈਕਸ-ਨਿਫਟੀ ਨਵੀਂ ਉਚਾਈ ’ਤੇ, ਨਿਵੇਸ਼ਕ ਹੋਏ ਮਾਲਾਮਾਲ

Saturday, Jul 01, 2023 - 03:09 PM (IST)

ਸੈਂਸੈਕਸ-ਨਿਫਟੀ ਨਵੀਂ ਉਚਾਈ ’ਤੇ, ਨਿਵੇਸ਼ਕ ਹੋਏ ਮਾਲਾਮਾਲ

ਮੁੰਬਈ (ਏਜੰਸੀਆਂ) - ਜੂਨ ਵਿਕਰੀ ਅੰਕੜਿਆਂ ਤੋਂ ਪਹਿਲਾਂ ਆਟੋ ਸ਼ੇਅਰ ਟੌਪ ਗਿਅਰ ’ਚ ਰਹੇ। ਆਟੋ ਇੰਡੈਕਸ ਰਿਕਾਰਡ ਉਚਾਈ ’ਤੇ ਬੰਦ ਹੋਇਆ। ਅੱਜ ਦੇ ਕਾਰੋਬਾਰ ’ਚ ਫਾਰਮਾ, ਐੱਫ. ਐੱਮ. ਸੀ. ਜੀ. ਅਤੇ ਰੀਅਲਟੀ ਇੰਡੈਕਸ ’ਚ ਵੀ ਤੇਜ਼ੀ ਰਹੀ। ਨਿਫਟੀ ’ਚ 3 ਮਹੀਨਿਆਂ ਦੀ ਸਭ ਤੋਂ ਵੱਡੀ ਇੰਟ੍ਰਾ-ਡੇਅ ਤੇਜ਼ੀ ਦੇਖਣ ਨੂੰ ਮਿਲੀ ਹੈ ਅਤੇ ਇਹ 19200 ਤੋਂ ਪਾਰ ਜਾਂਦਾ ਨਜ਼ਰ ਆਇਆ। ਆਈ. ਟੀ. ਇੰਡੈਕਸ ’ਚ 2.5 ਫ਼ੀਸਦੀ ਅਤੇ ਪੀ. ਐੱਸ. ਯੂ. ਬੈਕ ਇੰਡੈਕਸ ’ਚ 2 ਫ਼ੀਸਦੀ ਦੀ ਬੜ੍ਹਤ ਨਾਲ ਸਾਰੇ ਸੈਕਟਰਲ ਇੰਡੈਕਸ ਹਰੇ ਨਿਸ਼ਾਨ ’ਚ ਬੰਦ ਹੋਏ।

ਇਹ ਵੀ ਪੜ੍ਹੋ : ਰਾਮ ਚਰਨ ਦੀ ਧੀ ਦੇ ਨਾਮਕਰਨ ਮੌਕੇ ਅੰਬਾਨੀ ਪਰਿਵਾਰ ਨੇ ਤੋਹਫ਼ੇ 'ਚ ਦਿੱਤਾ ਸੋਨੇ ਦਾ ਪੰਘੂੜਾ, ਕਰੋੜਾਂ 'ਚ ਹੈ ਕੀਮਤ

ਸੈਂਸੈਕਸ ਨਿਫਟੀ ਨਵੀਂ ਉਚਾਈ ’ਤੇ ਬੰਦ ਹੋਏ ਹਨ। ਇਸ ਨਾਲ ਨਿਵੇਸ਼ਕ ਮਾਲਾਮਾਲ ਹੋ ਗਏ। ਆਈ. ਟੀ., ਆਟੋ ਅਤੇ ਬੈਂਕਿੰਗ ਸ਼ੇਅਰਾਂ ’ਚ ਚੰਗੀ ਖਰੀਦਦਾਰੀ ਦੇਖਣ ਨੂੰ ਮਿਲੀ ਹੈ। ਨਿਫਟੀ ਬੈਂਕ ਅਤੇ ਮਿਡਕੈਪ ਇੰਡੈਕਸ ਰਿਕਾਰਡ ਪੱਧਰ ’ਤੇ ਬੰਦ ਹੋਏ ਹਨ। ਕਾਰੋਬਾਰ ਦੇ ਅਖੀਰ ’ਚ ਨਿਫਟੀ 216.95 ਅੰਕ ਦੀ ਬੜ੍ਹਤ ਨਾਲ 19,189.05 ਦੇ ਪੱਧਰ ’ਤੇ ਬੰਦ ਹੋਇਆ। ਉੱਥੇ ਹੀ ਸੈਂਸੈਕਸ 803.14 ਅੰਕ ਦੀ ਬੜ੍ਹਤ ਨਾਲ 64,718.56 ਦੇ ਪੱਧਰ ’ਤੇ ਬੰਦ ਹੋਇਆ।

15 ਸਾਲਾਂ ’ਚ 10 ਹਜ਼ਾਰ ਤੋਂ 60,000 ’ਤੇ ਪੁੱਜਾ ਬਾਜ਼ਾਰ
25 ਜੁਲਾਈ 1990 ਨੂੰ ਬੀ. ਐੱਸ. ਈ. ਸੈਂਸੈਕਸ ਨੇ ਪਹਿਲੀ ਵਾਰ 1000 ਦੇ ਪੱਧਰ ਨੂੰ ਛੂਹਿਆ ਸੀ। 1 ਹਜ਼ਾਰ ਤੋਂ 10 ਹਜ਼ਾਰ ਤੱਕ ਆਉਣ ’ਚ ਇਸ ਨੂੰ ਲਗਭਗ 16 ਸਾਲ ਲੱਗੇ (6 ਫਰਵਰੀ 2006), ਪਰ 10 ਹਜ਼ਾਰ ਤੋਂ 60 ਹਜ਼ਾਰ ਤੱਕ ਦੇ ਸਫਰ ਨੂੰ ਸਿਰਫ 15 ਸਾਲ ’ਚ ਇਸ ਨੇ ਪੂਰਾ ਕਰ ਲਿਆ।

ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ

ਬੀ. ਐੱਸ. ਈ. ਵਿਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਰਿਕਾਰਡ 295.72 ਲੱਖ ਕਰੋੜ ਰੁਪਏ ’ਤੇ
ਸ਼ੇਅਰ ਬਾਜ਼ਾਰ ’ਚ ਤੇਜ਼ੀ ਦੇ ਨਾਲ ਬੀ. ਐੱਸ. ਈ. ਵਿਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਰਿਕਾਰਡ 295.72 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ। ਸ਼ੇਅਰਾਂ ’ਚ ਤੇਜ਼ੀ ਦੇ ਨਾਲ ਬੀ. ਐੱਸ. ਈ. ਵਿਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਉਛਲ ਕੇ 2,95,72,338.05 ਕਰੋੜ ਰੁਪਏ ਪਹੁੰਚ ਗਿਆ। ਇਸ ਤੋਂ ਪਹਿਲਾਂ 21 ਜੂਨ ਨੂੰ ਬੀ. ਐੱਸ. ਈ. ਵਿਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 2,94,36,594.50 ਕਰੋੜ ਰੁਪਏ ਪੁੱਜਾ ਸੀ।


author

rajwinder kaur

Content Editor

Related News