ਸੈਂਸੈਕਸ 1,047 ਅੰਕਾਂ ਦੀ ਛਾਲ ਨਾਲ ਪਹੁੰਚਿਆ 58,000 ਅੰਕਾਂ ਦੇ ਨੇੜੇ, ਨਿਫਟੀ 17,200 ਅੰਕ 'ਤੇ ਹੋਇਆ ਬੰਦ

Thursday, Mar 17, 2022 - 05:09 PM (IST)

ਸੈਂਸੈਕਸ 1,047 ਅੰਕਾਂ ਦੀ ਛਾਲ ਨਾਲ ਪਹੁੰਚਿਆ 58,000 ਅੰਕਾਂ ਦੇ ਨੇੜੇ, ਨਿਫਟੀ 17,200 ਅੰਕ 'ਤੇ ਹੋਇਆ ਬੰਦ

ਮੁੰਬਈ (ਭਾਸ਼ਾ) - ਗਲੋਬਲ ਸ਼ੇਅਰ ਬਾਜ਼ਾਰਾਂ ਦੇ ਮਜ਼ਬੂਤ ​​ਰੁਖ ਵਿਚਾਲੇ ਬੀ.ਐੱਸ.ਈ. ਸੈਂਸੈਕਸ ਵੀਰਵਾਰ ਨੂੰ 1,000 ਅੰਕ ਚੜ੍ਹ ਕੇ 57,000 ਦੇ ਅੰਕੜੇ ਨੂੰ ਪਾਰ ਕਰ ਗਿਆ। ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਧਾਉਣ ਦੇ ਬਾਵਜੂਦ ਬਾਜ਼ਾਰ ਵਧੇ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,047.28 ਅੰਕ ਜਾਂ 1.84 ਫੀਸਦੀ ਵਧ ਕੇ 57,863.93 'ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 311.70 ਅੰਕ ਭਾਵ 1.84 ਫੀਸਦੀ ਵਧ ਕੇ 17,287.05 ਅੰਕ 'ਤੇ ਬੰਦ ਹੋਇਆ। ਸੈਂਸੈਕਸ ਦੇ ਸ਼ੇਅਰਾਂ ਵਿਚ 5.50 ਫ਼ੀਸਦੀ ਦੇ ਵਾਧੇ ਨਾਲ ਐੱਚਡੀਐੱਫਸੀ ਨੇ ਸਭ ਤੋਂ ਵਧ ਲਾਭ ਕਮਾਇਆ।

ਟਾਪ ਗੇਨਰਜ਼

ਟਾਈਟਨ, ਰਿਲਾਇੰਸ ਇੰਡਸਟਰੀਜ਼, ਕੋਟਕ ਬੈਂਕ, ਏਸ਼ੀਅਨ ਪੇਂਟਸ, ਸਨ ਫਾਰਮਾ, ਟਾਟਾ ਸਟੀਲ

ਟਾਪ ਲੂਜ਼ਰਜ਼

ਇੰਫੋਸਿਸ,ਐਚਸੀਐਲ 

ਅੰਤਰਰਾਸ਼ਟਰੀ ਬਾਜ਼ਾਰਾਂ ਦਾ ਹਾਲ

  • ਏਸ਼ੀਆਈ ਬਾਜ਼ਾਰਾਂ 'ਚ ਜਾਪਾਨ 'ਚ ਨਿੱਕੇਈ, ਦੱਖਣੀ ਕੋਰੀਆ 'ਚ ਕੋਸਪੀ, ਹਾਂਗਕਾਂਗ 'ਚ ਹੈਂਗ ਸੇਂਗ ਅਤੇ ਚੀਨ 'ਚ ਸ਼ੰਘਾਈ ਕੰਪੋਜ਼ਿਟ ਇੰਡੈਕਸ 'ਚ ਤੇਜ਼ੀ ਰਹੀ। ਯੂਰਪ ਦੇ ਪ੍ਰਮੁੱਖ ਬਾਜ਼ਾਰ ਵਿੱਚ ਮਿਲਿਆ-ਜੁਲਿਆ ਰੁਖ਼ ਦੇਖਣ ਨੂੰ ਮਿਲ ਰਿਹਾ ਹੈ। 
  • ਅਮਰੀਕੀ ਫੈਡਰਲ ਰਿਜ਼ਰਵ ਨੇ ਬੁੱਧਵਾਰ ਨੂੰ ਵਿਆਜ ਦਰ 'ਚ 0.25 ਫੀਸਦੀ ਵਾਧੇ ਦਾ ਐਲਾਨ ਕੀਤਾ ਹੈ। 2018 ਤੋਂ ਬਾਅਦ ਵਿਆਜ ਦਰਾਂ ਵਿੱਚ ਇਹ ਪਹਿਲਾ ਵਾਧਾ ਹੈ। ਇਸ ਦੇ ਨਾਲ ਹੀ ਅਮਰੀਕੀ ਕੇਂਦਰੀ ਬੈਂਕ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਨੀਤੀਗਤ ਦਰਾਂ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ ਹੈ।
  • ਇਸ ਦੌਰਾਨ, ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 3.97 ਫੀਸਦੀ ਵਧ ਕੇ 101.91 ਡਾਲਰ ਪ੍ਰਤੀ ਬੈਰਲ ਹੋ ਗਿਆ। ਸਟਾਕ ਮਾਰਕੀਟ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਹਾਲੀਆ ਵਿਕਰੀ ਤੋਂ ਬਾਅਦ ਖਰੀਦਦਾਰੀ ਕੀਤੀ। ਉਸ ਨੇ ਬੁੱਧਵਾਰ ਨੂੰ 311.99 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News