ਬਾਜ਼ਾਰ ''ਚ ਸ਼ਾਨਦਾਰ ਤੇਜ਼ੀ, ਸੈਂਸੈਕਸ 391 ਅੰਕ ਉਛਲਿਆ ਅਤੇ ਨਿਫਟੀ 11360 ''ਤੇ ਬੰਦ

Friday, Aug 03, 2018 - 03:58 PM (IST)

ਬਾਜ਼ਾਰ ''ਚ ਸ਼ਾਨਦਾਰ ਤੇਜ਼ੀ, ਸੈਂਸੈਕਸ 391 ਅੰਕ ਉਛਲਿਆ ਅਤੇ ਨਿਫਟੀ 11360 ''ਤੇ ਬੰਦ

ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਵਾਧੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 391 ਅੰਕ ਭਾਵ 1.05 ਫੀਸਦੀ ਵਧ ਕੇ 37,556.16 'ਤੇ ਅਤੇ ਨਿਫਟੀ 116.10 ਅੰਕ ਭਾਵ 1.03 ਫੀਸਦੀ ਵਧ ਕੇ 11,360.80 'ਤੇ ਬੰਦ ਹੋਇਆ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ ਦਿਸਿਆ ਹੈ। ਬੀ.ਐੱਸ.ਈ. ਦੇ ਮਿਡਕੈਪ ਇੰਡੈਕਸ 'ਚ 0.93 ਫੀਸਦੀ ਅਤੇ ਸਮਾਲਕੈਪ ਇੰਡੈਕਸ 'ਚ 1.16 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 0.95 ਫੀਸਦੀ ਤੱਕ ਵਧ ਕੇ ਬੰਦ ਹੋਇਆ ਹੈ। 
ਬੈਂਕ ਨਿਫਟੀ 'ਚ ਵਾਧਾ
ਬੈਂਕ, ਫਾਰਮਾ, ਆਟੋ, ਆਈ.ਟੀ., ਮੈਟਲ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੈਂਕ ਨਿਫਟੀ ਇੰਡੈਕਸ 335 ਅੰਕ ਵਧ ਕੇ 27695 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਆਟੋ 'ਚ 0.39 ਫੀਸਦੀ, ਨਿਫਟੀ ਮੈਟਲ  'ਚ 1.60 ਫੀਸਦੀ, ਨਿਫਟੀ ਫਾਰਮਾ 'ਚ 0.81 ਫੀਸਦੀ, ਨਿਫਟੀ ਆਈ.ਟੀ. 0.66 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। 
ਟਾਪ ਗੇਨਰਸ
ਐਕਸਿਸ ਬੈਂਕ, ਯੈੱਸ਼ ਬੈਂਕ, ਵੇਦਾਂਤਾ , ਲਿਊਪਿਨ, ਆਈ.ਸੀ.ਆਈ.ਸੀ.ਆਈ. ਬੈਂਕ, ਕੋਟਕ ਮਹਿੰਦਰਾ, 
ਟਾਪ ਲੂਜ਼ਰਸ
ਟੈੱਕ ਮਹਿੰਦਰਾ, ਟਾਈਟਨ, ਟਾਟਾ ਮੋਟਰਜ਼, ਏਸ਼ੀਅਨ ਪੇਂਟਸ, ਐੱਚ.ਡੀ.ਐੱਫ.ਸੀ. ਬੈਂਕ, ਇੰਡਸਇੰਡ ਬੈਂਕ, ਵਿਪਰੋ।


Related News