ਸੈਂਸੈਕਸ ਪਹਿਲੀ ਵਾਰ 46,100 ਤੋਂ ਪਾਰ, ਨਿਫਟੀ 13,500 ਤੋਂ ਉਪਰ ਬੰਦ

Wednesday, Dec 09, 2020 - 03:53 PM (IST)

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਜਬੂਤ ਸੰਕੇਤਾਂ ਅਤੇ ਵਿਦੇਸ਼ੀ ਫੰਡ ਦੀ ਆਮਦ ਨਾਲ ਬੁੱਧਵਾਰ ਨੂੰ ਲਗਾਤਾਰ ਪੰਜਵੇਂ ਸੈਸ਼ਨ 'ਚ ਭਾਰਤੀ ਇਕੁਇਟੀ ਬਾਜ਼ਾਰ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਏ ਹਨ। ਕੋਰੋਨਾ ਟੀਕਾ ਨੂੰ ਲੈ ਕੇ ਸਕਾਰਾਤਮਕ ਖ਼ਬਰਾਂ ਨਾਲ ਵੀ ਬਾਜ਼ਾਰ 'ਚ ਉਤਸ਼ਾਹ ਹੈ।

ਸੈਂਸੈਕਸ 494.99 ਅੰਕ ਯਾਨੀ 1.09 ਫ਼ੀਸਦੀ ਦੀ ਤੇਜ਼ੀ ਨਾਲ 46,103.50 ਦੇ ਪੱਧਰ 'ਤੇ ਬੰਦ ਹੋਇਆ ਹੈ, ਜਦੋਂ ਕਿ ਨਿਫਟੀ 136.15 ਅੰਕ ਯਾਨੀ 1.02 ਫ਼ੀਸਦੀ ਦੇ ਵਾਧੇ ਨਾਲ 13,529.10 'ਤੇ ਬੰਦ ਹੋਇਆ ਹੈ।

ਸੈਂਸੈਕਸ 'ਚ ਏਸ਼ੀਅਨ ਪੇਂਟਸ ਸਭ ਤੋਂ ਵੱਧ 3 ਫ਼ੀਸਦੀ ਦੇ ਵਾਧੇ ਨਾਲ ਬੰਦ ਹੋਇਆ। ਕੋਟਕ ਬੈਂਕ, ਐੱਚ. ਡੀ. ਐੱਫ. ਸੀ. ਬੈਂਕ, ਇੰਫੋਸਿਸ, ਐਕਸਿਸ ਬੈਂਕ ਅਤੇ ਆਰ. ਆਈ. ਐੱਲ. ਨੇ ਵੀ ਤੇਜ਼ੀ ਦਰਜ ਕੀਤੀ। ਉੱਥੇ ਹੀ, ਅਲਟ੍ਰਾਟੈਕ ਸੀਮੈਂਟ, ਟਾਟਾ ਸਟੀਲ, ਮਾਰੂਤੀ, ਐੱਸ. ਬੀ. ਆਈ. ਅਤੇ ਬਜਾਜ ਆਟੋ ਲਾਲ ਨਿਸ਼ਾਨ 'ਤੇ ਬੰਦ ਹੋਏ। ਸੈਂਸੇਕਸ ਦੇ 30 ਸ਼ੇਅਰਾਂ 'ਚੋਂ 20 ਹਰੇ ਨਿਸ਼ਾਨ 'ਚ ਬੰਦ ਹੋਏ ਹਨ।

PunjabKesari

ਬੈਂਕਾਂ, ਆਰ. ਆਈ. ਐੱਲ. ਅਤੇ ਆਈ. ਟੀ. ਸਟਾਕਸ 'ਚ ਖ਼ਰੀਦਦਾਰੀ ਨੇ ਬਾਜ਼ਾਰ ਨੂੰ ਮਜਬੂਤੀ ਦਿੱਤੀ। ਨਿਫਟੀ ਬੈਂਕ ਇੰਡੈਕਸ ਨੇ 400 ਅੰਕ ਦੀ ਬੜ੍ਹਤ ਦਰਜ ਕੀਤੀ ਅਤੇ ਤਕਰੀਬਨ 1.5 ਫ਼ੀਸਦੀ ਚੜ੍ਹ ਕੇ ਸਮਾਪਤ ਹੋਇਆ। ਐੱਨ. ਐੱਸ. ਈ. 'ਤੇ 1,110 ਸਟਾਕਸ ਹਰੇ ਨਿਸ਼ਾਨ 'ਤੇ, ਜਦੋਂ ਕਿ 768 ਗਿਰਾਵਟ 'ਚ ਬੰਦ ਹੋਏ।

 


Sanjeev

Content Editor

Related News