ਸੈਂਸੈਕਸ ਦੀਆਂ ਟਾਪ 10 ''ਚੋਂ ਨੌ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1.47 ਲੱਖ ਕਰੋੜ ਵਧਿਆ

Sunday, Oct 20, 2019 - 11:51 AM (IST)

ਸੈਂਸੈਕਸ ਦੀਆਂ ਟਾਪ 10 ''ਚੋਂ ਨੌ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1.47 ਲੱਖ ਕਰੋੜ ਵਧਿਆ

ਨਵੀਂ ਦਿੱਲੀ—ਸੈਂਸੈਕਸ ਦੀਆਂ ਟਾਪ 10 ਕੰਪਨੀਆਂ 'ਚੋਂ ਨੌ ਦਾ ਬਾਜ਼ਾਰ ਪੂੰਜੀਕਰਨ (ਐੱਮਕੈਪ) ਬੀਤੇ ਹਫਤੇ 'ਚ ਹਫਤਾਵਾਰ 'ਚ 1.47 ਲੱਖ ਕਰੋੜ ਰੁਪਏ ਵਧ ਗਿਆ ਹੈ। ਰਿਲਾਇੰਸ ਇੰਡਸਟਰੀਜ਼ ਅਤੇ ਟੀ.ਸੀ.ਐੱਸ. ਦੇ ਐੱਮਕੈਪ 'ਚ ਹੋਰ ਵਾਧਾ ਦਰਜ ਕੀਤਾ ਗਿਆ ਹੈ। ਇੰਫੋਸਿਸ ਨੂੰ ਛੱਡ ਕੇ ਬਾਕੀ ਸਭ ਨੌ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਸ਼ੁੱਕਰਵਾਰ ਨੂੰ ਖਤਮ ਹਫਤੇ 'ਚ ਵਧਿਆ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਦਾ ਬਾਜ਼ਾਰ ਪੂੰਜੀਕਰਨ ਸਭ ਤੋਂ ਜ਼ਿਆਦਾ 39,876.44 ਕਰੋੜ ਰੁਪਏ ਉਛਲ ਕੇ 8,97,179.47 ਕਰੋੜ ਰੁਪਏ 'ਤੇ ਪਹੁੰਚ ਗਿਆ।
ਰਿਲਾਇੰਸ ਇੰਡਸਟਰੀਜ਼ ਨੌ ਲੱਖ ਕਰੋੜ ਰੁਪਏ ਦਾ ਬਾਜ਼ਾਰ ਪੂੰਜੀਕਰਨ ਹਾਸਿਲ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ ਬਣ ਗਈ ਹੈ। ਬੰਬਈ ਸ਼ੇਅਰ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਦਿਨ 'ਚ ਕਾਰੋਬਾਰ ਦੇ ਦੌਰਾਨ ਕੰਪਨੀ ਦਾ ਬਾਜ਼ਾਰ ਪੂੰਜੀਕਰਨ ਨੌ ਲੱਖ ਕਰੋੜ ਰੁਪਏ ਦੇ ਉੱਪਰ ਪਹੁੰਚ ਗਿਆ ਸੀ। ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਨ 26,379.27 ਕਰੋੜ ਰੁਪਏ ਵਧ ਕੇ 7,71,996.87 ਕਰੋੜ ਰੁਪਏ ਅਤੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਦਾ ਐੱਮ-ਕੈਪ 21,962.02 ਕਰੋੜ ਰੁਪਏ ਉਛਲ ਕੇ 4,55,952.72 ਕਰੋੜ ਰੁਪਏ ਹੋ ਗਿਆ।
ਐੱਚ.ਡੀ.ਐੱਫ.ਸੀ. ਬੈਂਕ ਦਾ ਐੱਮ-ਕੈਪ 16,767.89 ਕਰੋੜ ਰੁਪਏ ਚੜ੍ਹ ਕੇ 6,72,466.30 ਕਰੋੜ ਰੁਪਏ ਅਤੇ ਐੱਚ.ਡੀ.ਐੱਫ.ਸੀ. ਦਾ ਐੱਮ-ਕੈਪ 14,728.66 ਕਰੋੜ ਰੁਪਏ ਦੀ ਤੇਜ਼ੀ ਨਾਲ 3,61,801.97 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਭਾਰਤੀ ਸਟੇਟ ਬੈਂਖ (ਐੱਸ.ਬੀ.ਆਈ.) ਦਾ ਬਾਜ਼ਾਰ ਪੂੰਜੀਕਰਨ 13,251,.15 ਕਰੋੜ ਰੁਪਏ ਅਤੇ ਆਈ.ਸੀ.ਆਈ.ਸੀ.ਆੀ. ਬੈਂਕ ਦਾ ਪੂੰਜੀਕਰਨ 6,046.16 ਕਰੋੜ ਰੁਪਏ ਚੜ੍ਹ ਕੇ ਲੜੀਵਾਰ 2,40,652.15 ਕਰੋੜ ਰੁਪਏ ਅਤੇ 2,82,783.39 ਕਰੋੜ ਰੁਪਏ ਹੋ ਗਿਆ ਹੈ।
ਕੋਟਕ ਮਹਿੰਦਰਾ ਬੈਂਕ ਦਾ ਪੂੰਜੀਕਰਨ 5,223.93 ਕਰੋੜ ਰੁਪਏ ਦੇ ਵਾਧੇ ਨਾਲ 3,08,555.52 ਕਰੋੜ ਰੁਪਏ ਅਤੇ ਆਈ.ਟੀ.ਸੀ.ਦਾ ਐੱਮ-ਕੈਪ 2,948.75 ਕਰੋੜ ਰੁਪਏ ਚੜ੍ਹ ਕੇ 3,02,861.98 ਕਰੋੜ ਰੁਪਏ ਹੋ ਗਿਆ। ਇਸ ਦੇ ਉਲਟ, ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ 20,594.7 ਕਰੋੜ ਰੁਪਏ ਡਿੱਗ ਕੇ 3,29,751.88 ਕਰੋੜ ਰੁਪਏ ਰਹਿ ਗਿਆ। ਬਾਜ਼ਾਰ ਪੂੰਜੀਕਰਨ ਦੇ ਲਿਹਾਜ਼ ਨਾਲ ਟਾਪ 10 ਕੰਪਨੀਆਂ 'ਚ ਰਿਲਾਇੰਸ ਪਹਿਲਾਂ ਪਾਇਦਾਨ 'ਤੇ ਰਹੀ। ਇਸ ਦੇ ਬਾਅਦ ਟੀ.ਸੀ.ਐੱਸ., ਐੱਚ.ਡੀ.ਐੱਫ.ਸੀ. ਬੈਂਕ, ਹਿੰਦੁਸਤਾਨ ਯੂਨੀਲੀਵਰ, ਐੱਚ.ਡੀ.ਐੱਫ.ਸੀ., ਇੰਫੋਸਿਸ, ਕੋਟਕ ਮਹਿੰਦਰਾ ਬੈਂਕ, ਆਈ.ਟੀ.ਸੀ., ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਐੱਸ.ਬੀ.ਆਈ. ਦਾ ਸਥਾਨ ਹੈ। ਬੀਤੇ ਹਫਤੇ ਦੇ ਦੌਰਾਨ ਸੈਂਸੈਕਸ 1,171.30 ਅੰਕ ਭਾਵ 3.07 ਫੀਸਦੀ ਵਧਿਆ।


author

Aarti dhillon

Content Editor

Related News