ਸ਼ੇਅਰ ਬਜ਼ਾਰ 'ਚ ਵਾਧਾ, ਸੈਂਸੈਕਸ 150 ਅੰਕ ਅਤੇ ਨਿਫਟੀ 47 ਅੰਕ 'ਤੇ ਖੁੱਲ੍ਹਿਆ

01/10/2020 9:58:20 AM

ਮੁੰਬਈ — ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਕਿ ਸ਼ੁੱਕਰਵਾਰ ਨੂੰ ਸ਼ੇਅਰ ਬਜ਼ਾਰ ਹਰੇ ਨਿਸ਼ਾਨ 'ਚ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 154.03 ਅੰਕ ਯਾਨੀ ਕਿ 0.37 ਫੀਸਦੀ ਦੇ ਵਾਧੇ ਨਾਲ 41,606.38 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 47.45 ਅੰਕ ਯਾਨੀ 0.39 ਫੀਸਦੀ ਦੇ ਵਾਧੇ ਨਾਲ 12,263.35 ਦੇ ਪੱਧਰ 'ਤੇ ਖੁੱਲ੍ਹਿਆ। ਪੱਛਮੀ ਏਸ਼ੀਆ ਦਾ ਤਣਾਅ ਘੱਟ ਹੋਣ ਕਰਕੇ ਨਿਵੇਸ਼ਕਾਂ ਦਾ ਉਤਸ਼ਾਹ ਵਧਿਆ ਹੈ। 

ਬੈਂਕਿੰਗ ਇੰਡੈਕਸ 

ਬੈਂਕ ਇੰਡੈਕਸ ਵੀ ਅੱਜ 72.75 ਅੰਕ ਯਾਨੀ ਕਿ 0.23 ਫੀਸਦੀ ਦੇ ਵਾਧੇ ਨਾਲ 32,165.15 ਦੇ ਪੱਧਰ 'ਤੇ ਖੁੱਲ੍ਹਿਆ ਹੈ। ਕੋਟਕ ਬੈਂਕ 'ਚ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸਦੇ ਨਾਲ ਹੀ ਐਚ.ਡੀ.ਐਫ.ਸੀ. ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਯੈੱਸ ਬੈਂਕ ਵੀ ਵਾਧੇ 'ਚ ਦਿਖਾਈ ਦੇ ਰਹੇ ਹਨ।

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਸਾਰੇ ਸੈਕਟਰ ਹਰੇ ਨਿਸ਼ਾਨ 'ਚ ਖੁੱਲ੍ਹੇ ਹਨ। ਇਨ੍ਹਾਂ 'ਚ ਐਫ.ਐਮ.ਸੀ.ਜੀ., ਫਾਰਮਾ, ਪੀ.ਐਸ.ਯੂ. ਬੈਂਕ, ਆਈ.ਟੀ., ਆਟੋ, ਰੀਅਲਟੀ, ਮੈਟਲ, ਮੀਡੀਆ ਅਤੇ ਪ੍ਰਾਈਵੇਟ ਬੈਂਕ ਸ਼ਾਮਲ ਹਨ। 

ਟਾਪ ਗੇਨਰਜ਼

ਇੰਫੋਸਿਸ, ਕੋਟਕ ਮਹਿੰਦਰਾ ਬੈਂਕ, ਗੇਲ, ਕੋਲ ਇੰਡੀਆ, ਟੇਕ ਮਹਿੰਦਰਾ, ਇੰਫਰਾਟੈਲ, ਐਚਡੀਐਫਸੀ ਬੈਂਕ, ਐਚਸੀਐਲ ਟੇਕ ਅਤੇ ਭਾਰਤੀ ਏਅਰਟੈੱਲ

ਟਾਪ ਲੂਜ਼ਰਜ਼

ਪਾਵਰ ਗਰਿੱਡ, ਆਈਸੀਆਈਸੀਆਈ ਬੈਂਕ, ਏਸ਼ੀਅਨ ਪੇਂਟਸ, ਨੇਸਲ, ਅਲਟਰੇਟੈਕ ਸੀਮੈਂਟ, ਜੇਐਸਡਬਲਯੂ ਸਟੀਲ, ਗ੍ਰਾਸਿਮ, ਬਜਾਜ ਫਿਨਸਰ ਅਤੇ ਯੂ.ਪੀ.ਏਲ.


Related News