ਸ਼ੇਅਰ ਬਾਜ਼ਾਰ ''ਚ ਤੇਜ਼ੀ, ਸੈਂਸੈਕਸ 182 ਅੰਕ ਉਛਲਿਆ ਅਤੇ ਨਿਫਟੀ 11993 ਦੇ ਪੱਧਰ ''ਤੇ ਬੰਦ

11/20/2019 3:52:36 PM

ਬਿਜ਼ਨੈੱਸ ਡੈਸਕ—ਭਾਰਤੀ ਸ਼ੇਅਰ ਬਾਜ਼ਾਰ ਅੱਜ ਤੇਜ਼ੀ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 181.94 ਅੰਕ ਭਾਵ 0.45 ਫੀਸਦੀ ਦੇ ਵਾਧੇ ਨਾਲ 40,651.64 ਦੇ ਪੱਧਰ 'ਤੇ ਅਤੇ ਨਿਫਟੀ 53.35 ਅੰਕ ਭਾਵ 0.45 ਫੀਸਦੀ ਦੇ ਵਾਧੇ ਨਾਲ 11,993.45 ਦੇ ਪੱਧਰ 'ਤੇ ਬੰਦ ਹੋਇਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.14 ਫੀਸਦੀ ਵਧ ਕੇ 14679 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.01 ਫੀਸਦੀ ਦੇ ਵਾਧੇ ਨਾਲ 13345 ਦੇ ਪੱਧਰ 'ਤੇ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਵਾਧਾ
ਬੈਂਕ ਨਿਫਟੀ 223 ਅੰਕਾਂ ਦੇ ਵਾਧੇ ਨਾਲ 30764 ਦੇ ਪੱਧਰ 'ਤੇ ਬੰਦ ਹੋਇਆ। ਅੱਜ ਆਈ.ਟੀ., ਆਟੋ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਨਿਫਟੀ ਦਾ ਆਈ.ਟੀ.ਇੰਡੈਕਸ 0.96 ਫੀਸਦੀ, ਆਟੋ ਇੰਡੈਕਸ 0.50 ਫੀਸਦੀ ਦੇ ਵਾਧੇ ਨਾਲ ਬੰਦ ਹੋਏ ਹਨ।
ਟਾਪ ਲੂਜ਼ਰਸ
ਜੀ ਇੰਟਰਟੇਨਮੈਂਟ, ਸਨ ਫਾਰਮਾ, ਇੰਡਸਇੰਡ ਬੈਂਕ, ਬੀ.ਪੀ.ਸੀ.ਐੱਲ., ਡਾ. ਰੈੱਡੀਜ ਲੈਬਸ, ਯੈੱਸ ਬੈਂਕ, ਰਿਲਾਇੰਸ, ਲਾਰਸਨ
ਟਾਪ ਲੂਜ਼ਰਸ
ਭਾਰਤੀ ਇੰਫਰਾਟੈੱਲ, ਆਈ.ਓ.ਸੀ., ਕੋਟਕ ਮਹਿੰਦਰਾ, ਆਇਸ਼ਰ ਮੋਟਰਸ, ਹਿੰਡਾਲਕੋ, ਟਾਟਾ ਸਟੀਲ, ਐੈੱਚ.ਡੀ.ਐੱਫ.ਸੀ., ਐੱਸ.ਬੀ.ਆਈ.


Aarti dhillon

Content Editor

Related News