ਪੰਜਾਬ ''ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

Sunday, Nov 01, 2026 - 08:24 PM (IST)

ਪੰਜਾਬ ''ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਚੰਡੀਗੜ੍ਹ (ਵੈੱਬ ਡੈਸਕ): ਨਵੰਬਰ ਮਹੀਨੇ ਪੰਜਾਬ ਵਿਚ ਛੁੱਟੀਆਂ ਦੀ ਭਰਮਾਰ ਰਹਿਣ ਵਾਲੀ ਹੈ। ਇਸ ਮਹੀਨੇ ਦੀਵਾਲੀ, ਵਿਸ਼ਵਕਰਮਾ ਦਿਵਸ, ਸ.ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਪੁਰਬ ਆਉਣ ਵਾਲਾ ਹੈ। ਇਸ ਵਾਰ ਦੀਵਾਲੀ ਦਾ ਤਿਉਹਾਰ ਐਤਵਾਰ ਨੂੰ ਹੈ। ਇਸ ਤੋਂ ਅਗਲੇ ਦਿਨ 9 ਨਵੰਬਰ ਯਾਨੀ ਸੋਮਵਾਰ ਨੂੰ ਵਿਸ਼ਵਕਰਮਾ ਦਿਵਸ ਮਨਾਇਆ ਜਾਵੇਗਾ, ਜਿਸ ਦੀ ਸੂਬੇ ਵਿਚ ਸਰਕਾਰੀ ਛੁੱਟੀ ਐਲਾਨੀ ਗਈ ਹੈ, ਜਿਸ ਕਾਰਨ ਸੂਬੇ ਦੇ ਸਾਰੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਸ ਤੋਂ ਇਲਾਵਾ ਵਿਸ਼ਵਕਰਮਾ ਪੂਜਾ ਕਾਰਨ ਬਹੁਤ ਸਾਰੇ ਨਿੱਜੀ ਅਦਾਰਿਆਂ ਵਿਚ ਵੀ ਛੁੱਟੀ ਰਹਿੰਦੀ ਹੈ।

PunjabKesari

ਇਸ ਤੋਂ ਇਲਾਵਾ 16 ਨਵੰਬਰ ਨੂੰ ਸ. ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਅਤੇ 24 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਵੀ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। 


author

Anmol Tagra

Content Editor

Related News