ਸ਼ੇਅਰ ਬਾਜ਼ਾਰ ''ਚ ਤੇਜ਼ੀ, ਸੈਂਸੈਕਸ 175 ਅੰਕ ਉਛਲਿਆ ਅਤੇ ਨਿਫਟੀ 12037 ਦੇ ਪੱਧਰ ''ਤੇ ਬੰਦ

Wednesday, Dec 04, 2019 - 03:57 PM (IST)

ਸ਼ੇਅਰ ਬਾਜ਼ਾਰ ''ਚ ਤੇਜ਼ੀ, ਸੈਂਸੈਕਸ 175 ਅੰਕ ਉਛਲਿਆ ਅਤੇ ਨਿਫਟੀ 12037 ਦੇ ਪੱਧਰ ''ਤੇ ਬੰਦ

ਬਿਜ਼ਨੈੱਸ ਡੈਸਕ—ਭਾਰਤੀ ਸ਼ੇਅਰ ਬਾਜ਼ਾਰ ਅੱਜ ਤੇਜ਼ੀ ਦੇ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 174.84 ਅੰਕ ਭਾਵ 0.43 ਫੀਸਦੀ ਦੇ ਵਾਧੇ ਨਾਲ 40,850.29 ਦੇ ਪੱਧਰ 'ਤੇ ਅਤੇ ਨਿਫਟੀ 43.10 ਅੰਕ ਭਾਵ 0.36 ਫੀਸਦੀ ਦੇ ਵਾਧੇ ਨਾਲ 12,037.30 ਦੇ ਪੱਧਰ 'ਤੇ ਬੰਦ ਹੋਇਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.25 ਫੀਸਦੀ ਵਧ ਕੇ 14867 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.07 ਫੀਸਦੀ ਦੇ ਵਾਧੇ ਨਾਲ 13141 ਦੇ ਪੱਧਰ 'ਤੇ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਵਾਧਾ
ਬੈਂਕ ਨਿਫਟੀ 118 ਅੰਕਾਂ ਦੇ ਵਾਧੇ ਨਾਲ 31353 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਈ.ਟੀ., ਆਟੋ, ਮੈਟਲ, ਫਾਰਮਾ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਨਿਫਟੀ ਦਾ ਆਈ.ਟੀ. ਇੰਡੈਕਸ 0.09 ਫੀਸਦੀ, ਆਟੋ ਇੰਡੈਕਸ 0.25 ਫੀਸਦੀ, ਮੈਟਲ ਇੰਡੈਕਸ 0.28 ਫੀਸਦੀ, ਫਾਰਮਾ ਇੰਡੈਕਸ 3.25 ਫੀਸਦੀ ਦੇ ਵਾਧੇ ਨਾਲ ਬੰਦ ਹੋਏ ਹਨ।
ਟਾਪ ਗੇਨਰਸ
ਟਾਟਾ ਮੋਟਰਸ, ਯੈੱਸ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਵੇਦਾਂਤਾ ਹਿੰਡਾਲਕੋ
ਟਾਪ ਲੂਜ਼ਰਸ
ਲਾਰਸਨ, ਰਿਲਾਇੰਸ, ਕੋਲ ਇੰਡੀਆ, ਆਈ.ਓ.ਸੀ., ਏਸ਼ੀਅਨ ਪੇਂਟਸ, ਮਾਰੂਤੀ ਸੁਜ਼ੂਕੀ, ਪਾਵਰ ਗ੍ਰਿਡ ਕਾਰਪ


author

Aarti dhillon

Content Editor

Related News