ਸੈਂਸੈਕਸ 'ਚ 700 ਅੰਕ ਤੋਂ ਵੱਧ ਦੀ ਵੱਡੀ ਗਿਰਾਵਟ, 51,000 ਤੋਂ ਥੱਲ੍ਹੇ ਡਿੱਗਾ

Thursday, Mar 04, 2021 - 09:21 AM (IST)

ਸੈਂਸੈਕਸ 'ਚ 700 ਅੰਕ ਤੋਂ ਵੱਧ ਦੀ ਵੱਡੀ ਗਿਰਾਵਟ, 51,000 ਤੋਂ ਥੱਲ੍ਹੇ ਡਿੱਗਾ

ਮੁੰਬਈ- ਬਾਂਡ ਯੀਲਡ ਵਧਣ ਕਾਰਨ ਗਲੋਬਲ ਬਾਜ਼ਾਰਾਂ ਵਿਚ ਇਕ ਵਾਰ ਫਿਰ ਵਿਕਵਾਲੀ ਵਧਣ ਵਿਚਕਾਰ ਵੀਰਵਾਰ ਦੇ ਕਾਰੋਬਾਰੀ ਦਿਨ ਭਾਰਤੀ ਬਾਜ਼ਾਰ ਲਾਲ ਨਿਸ਼ਾਨ 'ਤੇ ਸ਼ੁਰੂ ਹੋਏ ਹਨ। ਬੀ. ਐੱਸ. ਈ. ਸੈਂਸੈਕਸ 702.09 ਅੰਕ ਯਾਨੀ 1.3 ਫ਼ੀਸਦੀ ਡਿੱਗ ਕੇ 50,742.56 ਦੇ ਪੱਧਰ 'ਤੇ ਅਤੇ ਐੱਨ. ਐੱਸ. ਈ. ਦਾ ਨਿਫਟੀ 224.85 ਅੰਕ ਯਾਨੀ 1.47 ਫ਼ੀਸਦੀ ਦੀ ਗਿਰਾਵਟ ਨਾਲ 15,020.75 ਦੇ ਪੱਧਰ 'ਤੇ ਖੁੱਲ੍ਹਾ ਹੈ।

ਸੈਂਸੈਕਸ ਵਿਚ ਕਾਰੋਬਾਰ ਦੇ ਸ਼ੁਰੂ ਵਿਚ 30 ਪ੍ਰਮੁੱਖ ਸ਼ੇਅਰਾਂ ਵਿਚੋਂ 6 ਵਿਚ ਹਲਕੀ ਬੜ੍ਹਤ ਦੇਖਣ ਨੂੰ ਮਿਲੀ, ਜਦੋਂ ਕਿ ਬਾਕੀ ਲਾਲ ਨਿਸ਼ਾਨ 'ਤੇ ਸਨ।

PunjabKesari

ਗਲੋਬਲ ਬਾਜ਼ਾਰ-
ਸਭ ਤੋਂ ਪਹਿਲਾਂ ਅਮਰੀਕੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਬਾਂਡ ਯੀਲਡ ਚੜ੍ਹਨ ਨਾਲ ਟੈੱਕ ਸਟਾਕਸ ਵਿਚ ਵਿਕਵਾਲੀ ਹੋਣ ਕਾਰਨ ਨੈਸਡੈਕ ਕੰਪੋਜ਼ਿਟ 2.7 ਫ਼ੀਸਦੀ ਦੀ ਗਿਰਾਵਟ ਨਾਲ 12,997.75 ਦੇ ਪੱਧਰ 'ਤੇ ਬੰਦ ਹੋਇਆ ਹੈ। ਐਪਲ, ਐਮਾਜ਼ੋਨ, ਮਾਈਕ੍ਰੋਸਾਫਟ ਅਤੇ ਐਲਫਾਬੇਟ ਦੇ ਸ਼ੇਅਰਾਂ ਵਿਚ 2 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਆਈ। ਡਾਓ ਜੋਂਸ 121 ਅੰਕ ਡਿੱਗ ਕੇ ਬੰਦ ਹੋਇਆ ਹੈ।

ਇਸ ਪਿੱਛੋਂ ਏਸ਼ੀਆਈ ਬਾਜ਼ਾਰ ਵੀ ਲਾਲ ਨਿਸ਼ਾਨ 'ਤੇ ਹਨ। ਜਾਪਾਨ ਦਾ ਨਿੱਕੇਈ 550 ਅੰਕ, ਚੀਨ ਦਾ ਸ਼ੰਘਾਈ ਕੰਪੋਜ਼ਿਟ 65 ਅੰਕ, ਹਾਂਗਕਾਂਗ ਦਾ ਹੈਂਗਸੈਂਗ 660 ਅੰਕ ਅਤੇ ਦੱਖਣੀ ਕੋਰੀਆ ਦਾ ਕੋਸਪੀ 46 ਅੰਕ ਟੁੱਟਾ। ਆਸਟ੍ਰੇਲੀਆ ਦਾ ਏ. ਐੱਸ. ਐਕਸ.-200 ਵੀ 74 ਅੰਕ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ। ਬਾਂਡ ਯੀਲਡ ਚੜ੍ਹਨ ਨਾਲ ਟੈੱਕ ਸਟਾਕਸ ਜ਼ਿਆਦਾ ਡਿੱਗੇ ਹਨ।


author

Sanjeev

Content Editor

Related News