ਰੂਸ-ਯੂਕਰੇਨ ਤਣਾਅ ਦਰਮਿਆਨ ਸ਼ੇਅਰ ਬਾਜ਼ਾਰ ਧੜਾਮ, ਸੈਂਸੈਕਸ 1000 ਅੰਕ ਡਿੱਗਿਆ ਤੇ ਨਿਫਟੀ ਵੀ ਟੁੱਟ ਕੇ ਖੁੱਲ੍ਹਿਆ

Tuesday, Feb 22, 2022 - 10:00 AM (IST)

ਮੁੰਬਈ - ਸ਼ੇਅਰ ਬਾਜ਼ਾਰ 'ਚ ਅੱਜ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ ਇਕ ਹਜ਼ਾਰ ਅੰਕ ਡਿੱਗ ਕੇ 56,727 'ਤੇ ਪਹੁੰਚ ਗਿਆ ਹੈ। ਇਸ ਕਾਰਨ ਨਿਵੇਸ਼ਕਾਂ ਨੂੰ ਪਹਿਲੇ ਹੀ ਮਿੰਟ 'ਚ 5 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਇਸ ਦੇ ਸਾਰੇ 30 ਸ਼ੇਅਰ ਹੇਠਾਂ ਕਾਰੋਬਾਰ ਕਰ ਰਹੇ ਹਨ। ਸਭ ਦੀ ਗਿਰਾਵਟ ਸਿਰਫ਼ ਇੱਕ ਪ੍ਰਤੀਸ਼ਤ ਤੋਂ ਵੱਧ ਹੈ। ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ ਸੋਮਵਾਰ ਨੂੰ 257.27 ਲੱਖ ਕਰੋੜ ਰੁਪਏ ਦੇ ਮੁਕਾਬਲੇ 252.27 ਲੱਖ ਕਰੋੜ ਰੁਪਏ ਹੈ।

ਟਾਪ ਲੂਜ਼ਰਜ਼

ਡਾ. ਰੈੱਡੀ,ਲਾਰਸਨ ਐਂਡ ਟੂਬਰੋ, ਟੈਕ ਮਹਿੰਦਰਾ, ਐਚਡੀਐਫਸੀ, ਇੰਡਸਇੰਡ ਬੈਂਕ, ਟੀਸੀਐਸ, ਏਸ਼ੀਅਨ ਪੇਂਟਸ, ਬਜਾਜ ਫਿਨਸਰਵ,ਬਜਾਜ ਫਾਈਨਾਂਸ, ਟਾਟਾ ਸਟੀਲ, ਐਕਸਿਸ ਬੈਂਕ, ਆਈਸੀਆਈਸੀਆਈ ਬੈਂਕ, ਇਨਫੋਸਿਸ, ਐਚਡੀਐਫਸੀ ਬੈਂਕ, ਏਅਰਟੈੱਲ, ਪਾਵਰਗਰਿਡ, ਐਚਸੀਐਲ ਟੈਕ, ਟਾਈਟਨ, ਅਲਟਰਾਟੈਕ ਸੀਮੈਂਟ, ਐਨਟੀਪੀਸੀ, ਵਿਪਰੋ ,ਕੋਟਕ ਬੈਂਕ, ਨੇਸਲੇ, ਮਾਰੂਤੀ, ਰਿਲਾਇੰਸ ਇੰਡਸਟਰੀਜ਼, ਆਈ.ਟੀ.ਸੀ. ਅਤੇ ਮਹਿੰਦਰਾ

ਨਿਫਟੀ ਦਾ ਹਾਲ

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 16,847 'ਤੇ ਖੁੱਲ੍ਹਿਆ ਅਤੇ ਹੁਣ 278 ਅੰਕ ਡਿੱਗ ਕੇ 16,927 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ 4 ਪ੍ਰਮੁੱਖ ਸੂਚਕਾਂਕ ਨੈਕਸਟ 50, ਮਿਡਕੈਪ, ਵਿੱਤੀ ਅਤੇ ਬੈਂਕਿੰਗ ਡੇਢ ਫੀਸਦੀ ਹੇਠਾਂ ਕਾਰੋਬਾਰ ਕਰ ਰਹੇ ਹਨ। ਨਿਫਟੀ ਦੇ 50 'ਚੋਂ 49 ਸਟਾਕ ਗਿਰਾਵਟ 'ਚ ਹਨ। 

ਟਾਪ ਗੇਨਰਜ਼

ਓ.ਐੱਨ.ਜੀ.ਸੀ. 

ਟਾਪ ਲੂਜ਼ਰਜ਼

ਯੂਪੀਐਲ, ਡਾ. ਰੈੱਡੀ, ਲਾਰਸਨ ਐਂਡ ਟੂਬਰੋ, ਟੀਸੀਐਸ, ਟੈਕ ਮਹਿੰਦਰਾ 


Harinder Kaur

Content Editor

Related News