ਸ਼ੇਅਰ ਬਾਜ਼ਾਰ ''ਚ ਖੁੱਲ੍ਹਦੇ ਹੀ ਧੜਾਮ, ਸੈਂਸੈਕਸ 650 ਅੰਕ ਟੁੱਟਾ ਤੇ ਨਿਫਟੀ ਵੀ ਫਿਸਲਿਆ
Friday, Feb 11, 2022 - 09:53 AM (IST)
ਮੁੰਬਈ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਜਿਵੇਂ ਹੀ ਸ਼ੇਅਰ ਬਾਜ਼ਾਰ ਖੁੱਲ੍ਹਿਆ ਤਾਂ ਸ਼ੇਅਰਾਂ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਪਿਛਲੇ ਤਿੰਨ ਦਿਨਾਂ ਤੋਂ ਕਾਰੋਬਾਰ 'ਚ ਲਗਾਤਾਰ ਵਾਧੇ 'ਤੇ ਬ੍ਰੇਕ ਲਗਾਈ ਗਈ ਸੀ। ਹਫਤੇ ਦੇ ਆਖਰੀ ਦਿਨ ਅੱਜ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ ਅੱਜ ਸੈਂਸੈਕਸ 479 ਅੰਕ ਡਿੱਗ ਕੇ 58,447 'ਤੇ ਖੁੱਲ੍ਹਿਆ ਅਤੇ ਹੁਣ 670 ਅੰਕ ਡਿੱਗ ਕੇ 58,233 'ਤੇ ਕਾਰੋਬਾਰ ਕਰ ਰਿਹਾ ਹੈ। ਇਸਦੇ 30 ਸਟਾਕਾਂ ਵਿੱਚੋਂ, ਸਿਰਫ ਇੱਕ ਲਾਭ ਵਿੱਚ ਹੈ ਜਦੋਂ ਕਿ ਬਾਕੀ 29 ਗਿਰਾਵਟ ਵਿੱਚ ਹਨ। ਸੂਚੀਬੱਧ ਕੰਪਨੀਆਂ ਦੀ ਮਾਰਕੀਟ ਕੈਪ 265.73 ਲੱਖ ਕਰੋੜ ਰੁਪਏ ਹੈ। ਕੱਲ੍ਹ ਇਹ 267.65 ਲੱਖ ਕਰੋੜ ਰੁਪਏ ਸੀ।
ਟਾਪ ਗੇਨਰਜ਼
ਨੇਸਲੇ ,ਅਡਾਨੀ ਵਿਲਮਰ
ਟਾਪ ਲੂਜ਼ਰਜ਼
ਟੇਕ ਮਹਿੰਦਰਾ, ਵਿਪਰੋ, ਇੰਫੋਸਿਸ, ਐਚਸੀਐਲ ਟੈਕ, ਐਚਡੀਐਫਸੀ ਲਿਮਟਿਡ, ਬਜਾਜ ਫਿਨਸਰਵ, ਕੋਟਕ ਬੈਂਕ, ਬਜਾਜ ਫਾਈਨਾਂਸ, ਆਈਸੀਆਈਸੀਆਈ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਟੀਸੀਐਸ , ਅਲਟਰਾਟੈਕ, ਟਾਈਟਨ, ਐਚਡੀਐਫਸੀ ਬੈਂਕ, ਹਿੰਦੁਸਤਾਨ ਯੂਨੀਲੀਵਰ, ਡਾ: ਰੈੱਡੀ, ਐਸਬੀਆਈ, ਏਅਰਟੈੱਲ, ਐਕਸਿਸ ਬੈਂਕ, ਏਸ਼ੀਅਨ ਪੇਂਟਸ, ਇੰਡਸਇੰਡ ਬੈਂਕ ,ਆਈਟੀ ਕੰਪਨੀਆਂ
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਅੱਜ 17,451 'ਤੇ ਖੁੱਲ੍ਹਿਆ ਅਤੇ ਹੁਣ 96 ਅੰਕਾਂ ਦੀ ਗਿਰਾਵਟ ਨਾਲ 17,409 'ਤੇ ਕਾਰੋਬਾਰ ਕਰ ਰਿਹਾ ਹੈ। ਇਸਦੇ 50 ਸਟਾਕਾਂ ਵਿੱਚੋਂ, 8 ਲਾਭ ਵਿੱਚ ਹਨ ਅਤੇ 42 ਗਿਰਾਵਟ ਵਿੱਚ ਹਨ। ਨਿਫਟੀ 142 ਅੰਕ ਵਧ ਕੇ 17,605 'ਤੇ ਬੰਦ ਹੋਇਆ ਸੀ।
ਟਾਪ ਗੇਨਰਜ਼
ਹਿੰਡਾਲਕੋ, ਭਾਰਤ ਪੈਟਰੋਲੀਅਮ, ਓਐਨਜੀਸੀ, ਇੰਡੀਅਨ ਆਇਲ , ਕੋਲ ਇੰਡੀਆ , ਅਡਾਨੀ ਵਿਲਮਾਰ
ਟਾਪ ਲੂਜ਼ਰਜ਼
ਇਨਫੋਸਿਸ, ਟੇਕ ਮਹਿੰਦਰਾ, ਵਿਪਰੋ, ਐਚਸੀਐਲ ਟੈਕ ,ਹੀਰੋ ਮੋਟੋ ਕਾਰਪ