ਸ਼ੇਅਰ ਬਾਜ਼ਾਰ : ਸੈਂਸੈਕਸ ''ਚ 439 ਅੰਕਾਂ ਦੀ ਗਿਰਾਵਟ ਤੇ ਨਿਫਟੀ ਵੀ ਟੁੱਟ ਕੇ 17,009 ਦੇ ਪੱਧਰ ''ਤੇ ਖੁੱਲ੍ਹਿਆ

Monday, Apr 25, 2022 - 10:01 AM (IST)

ਸ਼ੇਅਰ ਬਾਜ਼ਾਰ : ਸੈਂਸੈਕਸ ''ਚ 439 ਅੰਕਾਂ ਦੀ ਗਿਰਾਵਟ ਤੇ ਨਿਫਟੀ ਵੀ ਟੁੱਟ ਕੇ 17,009 ਦੇ ਪੱਧਰ ''ਤੇ ਖੁੱਲ੍ਹਿਆ

ਮੁੰਬਈ - ਕਮਜ਼ੋਰ ਗਲੋਬਲ ਸੰਕੇਤਾਂ ਵਿਚਾਲੇ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ 'ਚ ਪਿਛਲੇ ਹਫਤੇ ਦੀ ਗਿਰਾਵਟ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਦੋਵੇਂ ਸੂਚਕਾਂਕ ਲਾਲ ਨਿਸ਼ਾਨ 'ਤੇ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 439.51 ਅੰਕ ਭਾਵ 0.77% ਦੀ ਗਿਰਾਵਟ ਨਾਲ 56,757.64 'ਤੇ ਖੁੱਲ੍ਹਿਆ, ਜਦੋਂ ਕਿ ਨਿਫਟੀ 162 ਅੰਕ ਫਿਸਲ ਕੇ 17,009.05 'ਤੇ ਖੁੱਲ੍ਹਿਆ। ਸੈਂਸੈਕਸ ਦੀਆਂ 30 ਕੰਪਨੀਆਂ ਵਿਚੋਂ 26 ਕੰਪਨੀਆਂ ਦੇ ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ ਅਤੇ 4 ਦੇ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਨਿਫਟੀ ਦੇ 11 ਸੂਚਕਾਂਕ 'ਚੋਂ 10 ਸੂਚਕਾਂਕ ਘਟ ਰਹੇ ਹਨ ਅਤੇ 1 'ਚ ਵਾਧਾ ਹੋ ਰਿਹਾ ਹੈ।

ਬਾਜ਼ਾਰ 'ਚ ਇਸ ਗਿਰਾਵਟ ਦਾ ਇਕ ਕਾਰਨ ਇਹ ਵੀ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਪਾਮ ਆਇਲ ਉਤਪਾਦਕ ਅਤੇ ਨਿਰਯਾਤਕ ਇੰਡੋਨੇਸ਼ੀਆ ਵੱਲੋਂ ਪਾਮ ਆਇਲ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। 

ਟਾਪ ਗੇਨਰਜ਼

ਆਈਸੀਆਈਸੀਆਈ, ਮਾਰੂਤੀ, ਐੱਮ ਐਂਡ ਐੱਮ,

ਟਾਪ ਲੂਜ਼ਰਜ਼

ਕੋਟਕ ਬੈਂਕ, ਪਾਵਰ ਗ੍ਰਿਡ, ਰਿਲਾਇੰਸ , ਭਾਰਤੀ ਏਅਰਟੈੱਲ, ਐੱਚ.ਡੀ.ਐੱਫ.ਸੀ.,ਨੈਸਲੇ ਇੰਡੀਆ


author

Harinder Kaur

Content Editor

Related News