ਸ਼ੇਅਰ ਬਾਜ਼ਾਰ : ਸੈਂਸੈਕਸ 136 ਅੰਕ ਟੁੱਟਿਆ ਤੇ ਨਿਫਟੀ ਵੀ ਡਿੱਗ ਕੇ 15,782 ''ਤੇ ਹੋਇਆ ਬੰਦ
Friday, May 13, 2022 - 04:00 PM (IST)
ਮੁੰਬਈ - ਭਾਰਤੀ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ, ਸ਼ੁੱਕਰਵਾਰ ਨੂੰ ਸਕਾਰਾਤਮਕ ਗਲੋਬਲ ਸੰਕੇਤਾਂ ਦੇ ਹਰੇ ਨਿਸ਼ਾਨ 'ਤੇ ਸ਼ੁਰੂਆਤ ਕਰਨ ਤੋਂ ਬਾਅਦ ਦੋਵੇਂ ਸੂਚਕਾਂਕ ਆਖਰਕਾਰ ਫਿਰ ਤੋਂ ਗਿਰਾਵਟ ਨਾਲ ਬੰਦ ਹੋਏ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 136.69 ਅੰਕ ਭਾਵ 0.26 ਫ਼ੀਸਦੀ ਡਿੱਗ ਕੇ 52,793.62 ਦੇ ਪੱਧਰ 'ਤੇ ਬੰਦ ਹੋਇਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸੂਚਕ ਅੰਕ 25.85 ਅੰਕ ਭਾਵ 0.16 ਫ਼ੀਸਦੀ ਫਿਸਲ ਕੇ 15,782 'ਤੇ ਬੰਦ ਹੋਇਆ।
ਟਾਪ ਗੇਨਰਜ਼
ਸਨ ਫਾਰਮਾ, ਮਹਿੰਦਰਾ ਐਂਡ ਮਹਿੰਦਰਾ, ਹਿੰਦੁਸਤਾਨ ਯੂਨੀਲਿਵਰ, ਆਈਟੀਸੀ, ਟਾਈਟਨ, ਰਿਲਾਇੰਸ, ਨੈਸਲੇ ਇੰਡੀਆ, ਡਾ. ਰੈੱਡੀ
ਟਾਪ ਲੂਜ਼ਰਜ਼
ਐਚਸੀਐਲ ਟੇਕ, ਐਚਡੀਐਫਸੀ, ਐਚਡੀਐਫਸੀ ਬੈਂਕ,ਵਿਪਰੋ, ਬਜਾਜ ਫਾਇਨਾਂਸ, ਟਾਟਾ ਸਟੀਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।