ਸੈਂਸੈਕਸ 1200 ਅੰਕ ਉਛਲ ਕੇ 49,800 'ਤੇ ਬੰਦ, ਨਿਫਟੀ 14,600 ਤੋਂ ਪਾਰ

Tuesday, Feb 02, 2021 - 04:23 PM (IST)

ਸੈਂਸੈਕਸ 1200 ਅੰਕ ਉਛਲ ਕੇ 49,800 'ਤੇ ਬੰਦ, ਨਿਫਟੀ 14,600 ਤੋਂ ਪਾਰ

ਮੁੰਬਈ- ਬਾਜ਼ਾਰ ਵਿਚ ਲਗਾਤਾਰ ਦੂਜੇ ਦਿਨ ਸ਼ਾਨਦਾਰ ਮਾਹੌਲ ਰਿਹਾ। ਬਜਟ ਤੋਂ ਉਤਸ਼ਾਹਤ ਨਿਵੇਸ਼ਕਾਂ ਨੇ ਜਮ ਕੇ ਖ਼ਰੀਦਦਾਰੀ ਕੀਤੀ। ਬੀ. ਐੱਸ. ਈ. ਦਾ ਸੈਂਸੈਕਸ 1,197.11 ਅੰਕ ਯਾਨੀ 2.46 ਫ਼ੀਸਦੀ ਦੀ ਬੜ੍ਹਤ ਨਾਲ 49,797.72 ਦੇ ਪੱਧਰ 'ਤੇ ਬੰਦ ਹੋਇਆ।  ਨਿਫਟੀ 366.70 ਅੰਕ ਯਾਨੀ 2.57 ਫ਼ੀਸਦੀ ਦੀ ਛਲਾਂਗ ਲਾ ਕੇ 14,647.90 ਦੇ ਪੱਧਰ 'ਤੇ ਪਹੁੰਚ ਗਿਆ।

ਸੈਕਟਰਲ ਇੰਡੈਕਸ ਵਿਚ ਨਿਫਟੀ ਆਟੋ ਨੇ ਸਭ ਤੋਂ ਵੱਧ 4 ਫ਼ੀਸਦੀ ਦਾ ਉਛਾਲ ਦਰਜ ਕੀਤਾ। ਨਿਫਟੀ ਪੀ. ਐੱਸ. ਯੂ. ਬੈਂਕ, ਨਿਫਟੀ ਰੀਐਲਟੀ ਅਤੇ ਨਿਫਟੀ ਫਾਈਨੈਂਸ਼ਲ ਸਰਵਿਸਿਜ਼ ਨੇ 3-3 ਫ਼ੀਸਦੀ ਦੀ ਮਜਬੂਤੀ ਦਰਜ ਕੀਤੀ।

ਨਿਫਟੀ 'ਚ ਟਾਟਾ ਮੋਟਰਜ਼, ਸ਼੍ਰੀ ਸੀਮੈਂਟਸ, ਅਲਟ੍ਰਾਟੈਕ ਸੀਮੈਂਟ, ਐੱਸ. ਬੀ. ਆਈ. ਅਤੇ ਹਿੰਡਾਲਕੋ ਪ੍ਰਮੁੱਖ ਲਾਭ 'ਚ ਰਹੇ, ਜਦੋਂ ਕਿ ਐੱਚ. ਡੀ. ਐੱਫ. ਸੀ. ਲਾਈਫ, ਬਜਾਜ ਫਿਨਸਰਵ, ਹੀਰੋ ਮੋਟੋਕਾਰਪ, ਟਾਈਟਨ ਕੰਪਨੀ ਅਤੇ ਐੱਚ. ਯੂ. ਐੱਲ. ਪ੍ਰਮੁੱਖ ਨੁਕਸਾਨ ਵਾਲੇ ਸ਼ੇਅਰ ਰਹੇ। ਉੱਥੇ ਹੀ, ਬੀ. ਐੱਸ. ਈ. ਮਿਡਕੈਪ ਤੇ ਸਮਾਲਕੈਪ 1-2 ਫ਼ੀਸਦੀ ਮਜਬੂਤ ਹੋਏ। ਬੀ. ਐੱਸ. ਈ. ਦੇ 30 ਸ਼ੇਅਰਾਂ ਵਿਚੋਂ 3 ਲਾਲ ਨਿਸ਼ਾਨ 'ਤੇ ਬੰਦ ਹੋਏ, ਜਦੋਂ ਕਿ ਬਾਕੀ ਨੇ ਮਜਬੂਤੀ ਦਰਜ ਕੀਤੀ। ਐੱਨ. ਐੱਸ. ਈ. ਦੇ 1,242 ਸ਼ੇਅਰ ਤੇਜ਼ੀ ਵਿਚ, ਜਦੋਂ ਕਿ 681 ਗਿਰਾਵਟ ਵਿਚ ਬੰਦ ਹੋਏ।


author

Sanjeev

Content Editor

Related News