ਬਾਜ਼ਾਰ ਨੇ ਲਾਈ ਛਲਾਂਗ, ਸੈਂਸੈਕਸ 51,200 ਤੇ ਨਿਫਟੀ 15,100 ਤੋਂ ਪਾਰ ਬੰਦ

Wednesday, Mar 10, 2021 - 04:16 PM (IST)

ਬਾਜ਼ਾਰ ਨੇ ਲਾਈ ਛਲਾਂਗ, ਸੈਂਸੈਕਸ 51,200 ਤੇ ਨਿਫਟੀ 15,100 ਤੋਂ ਪਾਰ ਬੰਦ

ਮੁੰਬਈ- ਗਲੋਬਲ ਬਾਜ਼ਾਰਾਂ ਵਿਚ ਮਿਲੇ-ਜੁਲੇ ਰੁਖ਼ ਵਿਚਕਾਰ ਭਾਰਤੀ ਬਾਜ਼ਾਰ ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਹਰੇ ਨਿਸ਼ਾਨ 'ਤੇ ਬੰਦ ਹੋਏ। ਹਾਲਾਂਕਿ ਖ਼ਰੀਦਦਾਰੀ ਦਾ ਮਾਹੌਲ ਸੀਮਤ ਦਾਇਰੇ ਵਿਚ ਰਿਹਾ। ਬੀ. ਐੱਸ. ਈ. ਦਾ ਸੈਂਸੈਕਸ 254 ਅੰਕ ਯਾਨੀ 0.5 ਫ਼ੀਸਦੀ ਦੇ ਉਛਾਲ ਨਾਲ 51,279.5 'ਤੇ, ਜਦੋਂ ਕਿ ਐੱਨ. ਐੱਸ. ਈ. ਦਾ ਨਿਫਟੀ 76 ਅੰਕ ਯਾਨੀ 0.51 ਫ਼ੀਸਦੀ ਵੱਧ ਕੇ 15,175 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਕਟਰਲ ਇੰਡੈਕਸ ਵਿਚ ਆਈ. ਟੀ., ਫਾਰਮਾ ਅਤੇ ਮੈਟਲਸ ਨੇ ਅੱਜ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਬੀ. ਐੱਸ. ਈ. ਦੇ 30 ਪ੍ਰਮੁੱਖ ਸਟਾਕਸ ਵਿਚੋਂ 7 ਲਾਲ ਨਿਸ਼ਾਨ 'ਤੇ, ਜਦੋਂ ਕਿ ਬਾਕੀ ਹਲਕੀ ਮਜਬੂਤੀ ਵਿਚ ਸਮਾਪਤ ਹੋਏ। ਐਕਸਿਸ ਬੈਂਕ, ਐੱਚ. ਸੀ. ਐੱਲ. ਟੈੱਕ, ਬਜਾਜ ਆਟੋ, ਇੰਫੋਸਿਸ ਅਤੇ ਡਾ. ਰੈਡੀਜ਼ ਲੈਬਜ਼ ਸੈਂਸੈਕਸ ਵਿਚ ਟਾਪ ਪ੍ਰਦਰਸ਼ਨ ਕਰਨ ਵਾਲੇ ਸ਼ੇਅਰ ਰਹੇ।

PunjabKesari

ਉੱਥੇ ਹੀ, ਐੱਸ. ਬੀ. ਆਈ. ਲਾਈਫ, ਓ. ਐੱਨ. ਜੀ. ਸੀ., ਇੰਡੀਅਨ ਆਇਲ, ਐੱਚ. ਡੀ. ਐੱਫ. ਸੀ. ਲਾਈਫ, ਗੇਲ, ਕੋਲ ਇੰਡੀਆ, ਰਿਲਾਇੰਸ ਇੰਡਸਟਰੀਜ਼ ਅਤੇ ਐੱਚ. ਡੀ. ਐੱਫ. ਸੀ. ਬੈਂਕ ਵਰਗੇ ਦਿੱਗਜ ਸਟਾਕਸ ਵਿਚ ਵਿਕਵਾਲੀ ਰਹੀ ਅਤੇ ਇਨ੍ਹਾਂ ਵਿਚ 2.5 ਫ਼ੀਸਦੀ ਤੱਕ ਦੀ ਗਿਰਾਵਟ ਦਰਜ ਹੋਈ।

ਬੀ. ਐੱਸ. ਈ. ਮਿਡਕੈਪ 0.7 ਫ਼ੀਸਦੀ, ਸਮਾਲਕੈਪ 0.9 ਫ਼ੀਸਦੀ ਅਤੇ ਲਾਰਜਕੈਪ ਨੇ 0.5 ਫ਼ੀਸਦੀ ਬੜ੍ਹਤ ਦਰਜ ਕੀਤੀ। ਉੱਥੇ ਹੀ ਨਿਫਟੀ ਦੇ ਸੈਕਟਰਲ ਇੰਡੈਕਸ ਵਿਚ ਲਾਲ ਨਿਸ਼ਾਨ 'ਤੇ ਬੰਦ ਹੋਣ ਵਾਲਾ ਸਿਰਫ਼ ਪੀ. ਐੱਸ. ਯੂ. ਬੈਂਕ ਰਿਹਾ, ਜਦੋਂ ਕਿ ਬਾਕੀ ਹਲਕੀ ਤੇਜ਼ੀ ਵਿਚ ਬੰਦ ਹੋਏ।


ਗਲੋਬਲ ਬਾਜ਼ਾਰ-
ਏਸ਼ੀਆਈ ਬਾਜ਼ਾਰਾਂ ਵਿਚ ਕਾਰੋਬਾਰ ਅੱਜ ਮਿਲਿਆ-ਜੁਲਿਆ ਰਿਹਾ। ਜਾਪਾਨ ਦਾ ਬਾਜ਼ਾਰ ਨਿੱਕੇਈ ਹਰੇ ਨਿਸ਼ਾਨ ਨਾਲ 29,036.56 'ਤੇ ਲਗਭਗ ਸਥਿਰ ਬੰਦ ਹੋਇਆ। ਦੱਖਣੀ ਕੋਰੀਆ ਦਾ ਕੋਸਪੀ 1 ਫ਼ੀਸਦੀ ਦੀ ਤੇਜ਼ੀ ਨਾਲ ਖੁੱਲ੍ਹਣ ਪਿੱਛੋਂ ਤੇਜ਼ੀ ਕਾਇਮ ਨਹੀਂ ਰੱਖ ਸਕਿਆ ਅਤੇ ਅੰਤ ਵਿਚ 0.6 ਫ਼ੀਸਦੀ ਡਿੱਗ ਕੇ 2,958.12 'ਤੇ ਸਮਾਪਤ ਹੋਇਆ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ ਵੀ ਇਸ ਦੌਰਾਨ ਗਿਰਾਵਟ 'ਚ ਸੀ।

PunjabKesari

ਇਸੇ ਤਰ੍ਹਾਂ ਆਸਟ੍ਰੇਲੀਆ ਦਾ ਏ. ਐੱਸ. ਐਕਸ.-200 ਬੈਂਚਮਾਰਕ ਸ਼ੁਰੂਆਤੀ ਤੇਜ਼ੀ ਗੁਆਉਂਦੇ ਹੋਏ 0.84 ਫ਼ੀਸਦੀ ਡਿੱਗ ਕੇ 6,714.1 'ਤੇ ਬੰਦ ਹੋਇਆ। ਉੱਥੇ ਹੀ, ਚੀਨ ਦਾ ਸ਼ੰਘਾਈ ਕੰਪੋਜ਼ਿਟ ਲਾਲ ਨਿਸ਼ਾਨ ਨਾਲ 3,357.74 'ਤੇ ਲਗਭਗ ਸਥਿਰ, ਜਦੋਂ ਕਿ ਹਾਂਗਕਾਂਗ ਦਾ ਬਾਜ਼ਾਰ ਹੈਂਗਸੈਂਗ 0.47 ਫ਼ੀਸਦੀ ਦੀ ਮਜਬੂਤੀ ਨਾਲ 28,907.52 'ਤੇ ਬੰਦ ਹੋਇਆ। ਯੂਰਪੀ ਬਾਜ਼ਾਰ ਵਿਚ ਇਸ ਦੌਰਾਨ ਮਿਲੇ-ਜੁਲੇ ਸ਼ੁਰੂ ਹੋਏ।
 


author

Sanjeev

Content Editor

Related News