ਸੈਂਸੈਕਸ 'ਚ 82 ਅੰਕਾਂ ਦੀ ਗਿਰਾਵਟ, 11800 ਤੋਂ ਹੇਠਾਂ ਆਇਆ ਨਿਫਟੀ

06/21/2019 9:53:01 AM

ਨਵੀਂ ਦਿੱਲੀ — ਭਾਰਤੀ ਸ਼ੇਅਰ ਬਜ਼ਾਰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਗਿਰਾਵਟ ਨਾਲ ਲਾਲ ਨਿਸ਼ਾਨ 'ਚ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਅੰਕ ਸੈਂਸੈਕਸ 159 ਅੰਕਾਂ ਦੀ ਗਿਰਾਵਟ ਨਾਲ 39,442 ਅੰਕਾਂ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ 50 ਸ਼ੇਅਰਾਂ ਦਾ ਸੰਵੇਦੀ ਸੂਚਕਅੰਕ ਨਿਫਟੀ 44 ਅੰਕਾਂ ਦੀ ਗਿਰਾਵਟ ਦੇ ਨਾਲ 11,787 ਅੰਕਾਂ 'ਤੇ ਖੁੱਲ੍ਹਾ। ਸੈਂਸਕਸ 82 ਅੰਕਾਂ ਦੀ ਗਿਰਾਵਟ ਨਾਲ 39,519 ਅੰਕਾਂ 'ਤੇ ਅਤੇ ਨਿਫਟੀ 32 ਅੰਕਾਂ ਦੀ ਗਿਰਾਵਟ ਦੇ ਨਾਲ 11,799 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ।

ਟਾਪ ਗੇਨਰਜ਼

ਸੈਂਸੈਕਸ : ਜੇ.ਪੀ. ਐਸੋਸੀਏਟਸ, UPL , ਵੈਸਟਲਾਈਫ ਡਵੈਲਪਮੈਂਟ ਲਿਮਟਿਡ, ਰਾਜੇਸ਼ ਐਕਸਪੋਰਟ
ਨਿਫਟੀ : UPL, ਟੇਕ ਮਹਿੰਦਰਾ, ਗੇਲ, ਅਡਾਨੀ ਪੋਰਟਸ, HCL ਤਕਨਾਲੋਜੀ

ਟਾਪ ਲੂਜ਼ਰਜ਼

ਸੈਂਸੈਕਸ : ਜੈੱਟ ਏਅਰਵੇਜ਼, ਸ਼ੋਭਾ ਲਿਮਟਿਡ, ਮਨਪਸੰਦ ਬੀਵਰੇਜ, ਆਈਨੋਕਸ ਵਿੰਡ ਲਿਮਟਿਡ, BPCL
ਨਿਫਟੀ : ਟਾਟਾ ਮੋਟਰਜ਼, ਮਾਰੂਤੀ, ਯੈੱਸ ਬੈਂਕ, ਬੀ.ਪੀ.ਸੀ.ਐੱਲ., ਆਈ.ਓ.ਸੀ.


Related News