ਸੈਂਸੈਕਸ 713 ਅੰਕ ਡਿੱਗਾ, ਨਿਫਟੀ 10500 ਤੋਂ ਹੇਠਾਂ ਬੰਦ

12/10/2018 4:07:21 PM

ਨਵੀਂ ਦਿੱਲੀ — ਦੇਸ਼ ਦੇ 5 ਅਹਿਮ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਕਮਜ਼ੋਰ ਪ੍ਰਦਰਸ਼ਨ ਦੇ ਅੰਦਾਜ਼ਿਆਂ ਕਾਰਨ ਸੋਮਵਾਰ ਨੂੰ ਸ਼ੇਅਰ ਬਜ਼ਾਰ ਨੂੰ ਤਗੜਾ ਝਟਕਾ ਲੱਗਾ ਹੈ। ਦਿਨ ਭਰ ਦੇ ਕਾਰੋਬਾਰ 'ਚ ਸ਼ੇਅਰ ਬਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਸੈਂਸੈਕਸ 713.53 ਅੰਕ ਦੀ ਗਿਰਾਵਟ ਨਾਲ 34,959.72 ਅਤੇ ਨਿਫਟੀ 205.25 ਅੰਕ ਫਿਸਲ ਕੇ 10,488.45 'ਤੇ ਬੰਦ ਹੋਇਆ।

ਅੱਜ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ 'ਚ ਸੈਂਸੈਕਸ 468.59 ਅੰਕ ਯਾਨੀ 1.31 ਫੀਸਦੀ ਟੁੱਟ ਕੇ 35,204.66 'ਤੇ ਜਦੋਂਕਿ ਨਿਫਟੀ 185.00 ਅੰਕ ਯਾਨੀ 1.73 ਫੀਸਦੀ ਕਮਜ਼ੋਰ ਹੋ ਕੇ 10,508.70 'ਤੇ ਖੁੱਲ੍ਹਿਆ। ਥੋੜ੍ਹੀ ਹੀ ਦੇਰ 'ਚ ਗਿਰਾਵਟ ਵਧ ਗਈ ਅਤੇ ਸੈਂਸੈਕਸ 650 ਅੰਕ ਤੋਂ ਜ਼ਿਆਦਾ ਕਮਜ਼ੋਰ ਹੋ ਗਿਆ ਅਤੇ ਨਿਫਟੀ ਵੀ 192 ਅੰਕ ਤੱਕ ਡਿੱਗਿਆ।

ਇਨ੍ਹਾਂ ਕਾਰਨਾਂ ਕਰਕੇ ਬਜ਼ਾਰ 'ਚ ਗਿਰਾਵਟ ਦਾ ਮਾਹੌਲ

- ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਐਗਜ਼ਿਟ ਪੋਲ 'ਚ ਕੇਂਦਰ ਸਰਕਾਰ ਭਾਜਪਾ ਦੀ ਸਥਿਤੀ ਕਮਜ਼ੋਰ ਦਿਖਾਈ ਦੇ ਰਹੀ ਹੈ।
- ਅੰਤਰਰਾਸ਼ਟਰੀ ਬਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਅਤੇ ਘਰੇਲੂ ਪੱਧਰ 'ਤੇ ਡਾਲਰ ਦੀ ਤੁਲਨਾ 'ਚ ਰੁਪਏ ਦੇ ਕਮਜ਼ੋਰ ਪ੍ਰਦਰਸ਼ਨ ਦਾ ਅਸਰ ਵੀ ਬਜ਼ਾਰ 'ਤੇ ਦਿਖਾਈ ਦੇ ਰਿਹਾ ਹੈ।
- ਓਪੇਕ ਵਲੋਂ ਕੱਚੇ ਤੇਲ ਦੇ ਉਤਪਾਦਨ 'ਚ 12 ਲੱਖ ਬੈਰਲ ਰੋਜ਼ਾਨਾ ਅਧਾਰ 'ਤੇ ਕਟੌਤੀ ਦਾ ਐਲਾਨ ਕਰਨ ਤੋਂ ਬਾਅਦ ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਕਰੀਬ 1 ਫੀਸਦੀ ਚੜ੍ਹ ਗਈ ਹੈ। 

RIL 'ਚ 4 ਫੀਸਦੀ ਦੀ ਵੱਡੀ ਗਿਰਾਵਟ 

ਬਜ਼ਾਰ ਦੀ ਹੈਵੀਵੇਟ ਰਿਲਾਇੰਸ ਇੰਡਸਟਰੀਜ਼(RIL) 'ਚ 4 ਫੀਸਦੀ ਦੀ ਵੱਡੀ ਗਿਰਵਾਟ ਦੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ ਟਾਪ ਲੂਜ਼ਰਜ਼ 'ਚ ਸ਼ਾਮਲ ਇੰਡਿਆ ਬੁੱਲ ਹਾਉਸਿੰਗ ਫਾਇਨਾਂਸ 4.20 ਫੀਸਦੀ, ਅਲਟ੍ਰਾਟੈਕ ਸੀਮੇਂਟ 3.80 ਫੀਸਦੀ, ਅਡਾਨੀ ਪੋਰਟਸ 3.24 ਫੀਸਦੀ, ਪਾਵਰ ਗ੍ਰਿਡ 3.15 ਫੀਸਦੀ ਦੀ ਕਮਜ਼ੋਰੀ ਨਾਲ ਕਾਰੋਬਾਰ ਕਰ ਰਿਹਾ ਹੈ।

ਮਿਡ ਅਤੇ ਸਮਾਲ ਕੈਪ

ਮਿਡ ਅਤੇ ਸਮਾਲਕੈਪ ਸ਼ੇਅਰਾਂ ਵਿਚ ਵੀ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 1.6 ਫੀਸਦੀ ਟੁੱਟ ਕੇ 13880 ਦੇ ਆਸਪਾਸ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਮਿਡਕੈਪ ਇੰਡੈਕਸ 1.6 ਫੀਸਦੀ ਦੀ ਕਮਜ਼ੋਰੀ ਨਾਲ 14474 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ।

ਕੋਟਕ ਮਹਿੰਦਰਾ ਦਾ ਸ਼ੇਅਰ 6 ਫੀਸਦੀ ਟੁੱਟ ਜਾਣ ਕਰਕੇ ਸ਼ੇਅਰ ਪ੍ਰੈਸ਼ਰ ਵਧ ਗਿਆ ਹੈ। ਦਰਅਸਲ ਸ਼ੇਅਰ ਹੋਲਡਿੰਗ ਦੇ ਮੁੱਦੇ 'ਤੇ ਰਾਹਤ ਲੈਣ ਲਈ ਪ੍ਰਮੋਟਰ ਨੇ ਬੰਬਈ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਪ੍ਰਾਇਵੇਟ ਲੈਂਡਰ ਨੇ ਬੀ.ਐੱਸ.ਈ  'ਚ ਦਿੱਤੀ ਫਾਇਲਿੰਗ ਵਿਚ ਕਿਹਾ ,' ਉਸਦੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਬਚਿਆ ਹੈ।' ਇਸ ਖਬਰ ਤੋਂ ਬਾਅਦ ਦੁਪਹਿਰ 'ਚ ਕੋਟਕ ਮਹਿੰਦਰਾ ਦਾ ਸ਼ੇਅਰ ਲਗਭਗ 6 ਫੀਸਦੀ ਟੁੱਟ ਗਿਆ, ਜਿਹੜਾ ਕਿ ਫਿਲਹਾਲ 1206 ਰੁਪਏ 'ਤੇ ਟ੍ਰੇਡ ਕਰ ਰਿਹਾ ਹੈ।

ਟਾਪ ਗੇਨਰਜ਼

ਆਈ.ਓ.ਸੀ., ਬੀ.ਪੀ.ਸੀ.ਐੱਲ., ਐੱਚ.ਪੀ.ਸੀ.ਐੱਲ., ਕੋਲ ਇੰਡੀਆ, ਮਾਰੂਤੀ ਸੁਜ਼ੁਕੀ

ਟਾਪ ਲੂਜ਼ਰਜ਼

ਕੋਟਕ ਮਹਿੰਦਰਾ, ਇੰਡਿਆ ਬੁੱਲ ਐੱਚ.ਜੀ.ਐੱਸ., ਭਾਰਤੀ ਏਅਰਟੈੱਲ, ਅਦਾਨੀ ਬੰਦਰਗਾਹ


Related News