ਸੈਂਸੈਕਸ 627 ਅੰਕ ਡਿੱਗਾ, ਨਿਫਟੀ 14,700 ਤੋਂ ਥੱਲ੍ਹੇ ਬੰਦ, ਰੁਪਏ 'ਚ ਉਛਾਲ

Wednesday, Mar 31, 2021 - 04:21 PM (IST)

ਸੈਂਸੈਕਸ 627 ਅੰਕ ਡਿੱਗਾ, ਨਿਫਟੀ 14,700 ਤੋਂ ਥੱਲ੍ਹੇ ਬੰਦ, ਰੁਪਏ 'ਚ ਉਛਾਲ

ਮੁੰਬਈ- ਗਲੋਬਲ ਬਾਜ਼ਾਰਾਂ ਵਿਚ ਗਿਰਾਵਟ ਵਿਚਕਾਰ ਬੁੱਧਵਾਰ ਨੂੰ ਭਾਰਤੀ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਪਿਛਲੇ ਦਿਨ ਸੈਂਸੈਕਸ 1,100 ਅੰਕ ਤੋਂ ਵੱਧ ਦੇ ਉਛਾਲ ਨਾਲ ਬੰਦ ਹੋਇਆ ਸੀ, ਜਦੋਂ ਕਿ ਅੱਜ 627.43 ਅੰਕ ਲੁੜਕ ਕੇ 49,509.15 ਦੇ ਪੱਧਰ 'ਤੇ ਬੰਦ ਹੋਇਆ ਹੈ। ਉੱਥੇ ਹੀ, ਨਿਫਟੀ 154.50 ਅੰਕ ਟੁੱਟ ਕੇ 14,690.70 ਅੰਕ 'ਤੇ ਬੰਦ ਹੋਇਆ ਹੈ। ਹਾਲਾਂਕਿ, ਇਸ ਵਿਚਕਾਰ ਰੁਪਿਆ 26 ਪੈਸੇ ਮਜਬੂਤ ਹੋ ਕੇ 73.12 ਪ੍ਰਤੀ ਡਾਲਰ 'ਤੇ ਬੰਦ ਹੋਇਆ।

ਮਿਡਕੈਪ, ਸਮਾਲਕੈਪ 'ਚ ਤੇਜ਼ੀ
ਬਾਜ਼ਾਰ ਵਿਚ ਗਿਰਾਵਟ ਵਿਚਕਾਰ ਬੀ. ਐੱਸ. ਈ. ਮਿਡ ਕੈਪ ਅਤੇ ਸਮਾਲ ਕੈਪ ਮਜਬੂਤੀ ਵਿਚ ਬੰਦ ਹੋਏ ਹਨ, ਜਦੋਂ ਕਿ ਲਾਰਜਕੈਪ 50 ਅੰਕ ਯਾਨੀ 0.88 ਫ਼ੀਸਦੀ ਦੀ ਗਿਰਾਵਟ ਨਾਲ 5,639.38 'ਤੇ ਰਿਹਾ। ਬੀ. ਐੱਸ. ਈ. ਮਿਡਕੈਪ 15 ਅੰਕ ਯਾਨੀ 0.07 ਫ਼ੀਸਦੀ ਦੀ ਹਲਕੀ ਤੇਜ਼ੀ ਨਾਲ 20,181.31 'ਤੇ ਅਤੇ ਬੀ. ਐੱਸ. ਈ. ਸਮਾਲਕੈਪ 105.94 ਅੰਕ ਯਾਨੀ 0.52 ਫ਼ੀਸਦੀ ਚੜ੍ਹ ਕੇ 20,649.33 'ਤੇ ਬੰਦ ਹੋਇਆ।

ਇਨ੍ਹਾਂ ਸਟਾਕਸ ਨੂੰ ਨੁਕਸਾਨ
ਬਾਜ਼ਾਰ ਵਿਚ ਮੁਨਾਫਾਵਸੂਲੀ ਵਿਚਕਾਰ ਬੀ. ਐੱਸ. ਈ. ਵਿਚ ਐੱਚ. ਡੀ. ਐੱਫ. ਸੀ. ਬੈਂਕ, ਐੱਚ. ਡੀ. ਐੱਫ. ਸੀ., ਪਾਵਰ ਗ੍ਰਿਡ, ਟੈੱਕ ਮਹਿੰਦਰਾ, ਓ. ਐੱਨ. ਜੀ. ਸੀ., ਆਈ. ਸੀ. ਆਈ. ਸੀ. ਆਈ. ਬੈਂਕ, ਇੰਫੋਸਿਸ ਅਤੇ ਬਜਾਜ ਫਾਈਨੈਂਸ ਨੇ ਨੁਕਸਾਨ ਵਿਚ ਮੋਹਰੀ ਸਨ। ਨਿਫਟੀ ਵਿਚ ਹੀਰੋ ਮੋਟੋਕਾਰਪ ਦੇ ਨਾਲ ਏਸ਼ੀਅਨ ਪੇਂਟਸ, ਰਿਲਾਇੰਸ ਇੰਡਸਟਰੀਜ਼ ਅਤੇ ਕੋਲ ਇੰਡੀਆ ਵੀ ਗਿਰਾਵਟ ਵਿਚ ਸਨ। ਇਹ ਸਾਰੇ ਸਟਾਕ 1 ਫ਼ੀਸਦੀ ਤੋਂ 5 ਫ਼ੀਸਦੀ ਦੇ ਦਾਇਰੇ ਵਿਚ ਡਿੱਗੇ।

ਇਨ੍ਹਾਂ 'ਚ ਹੋਈ ਖ਼ਰੀਦਦਾਰੀ-
ਬਜਾਜ ਫਿਨਸਰਵਰ, ਆਈ. ਟੀ. ਸੀ., ਐੱਸ. ਬੀ. ਆਈ., ਐੱਚ. ਯੂ. ਐੱਲ., ਟਾਟਾ ਮੋਟਰਜ਼, ਯੂ. ਪੀ. ਐੱਲ. ਅਤੇ ਗ੍ਰਾਸਿਮ ਵਿਚ ਖ਼ਰੀਦਦਾਰੀ ਹੋਈ ਅਤੇ ਇਹ ਸਟਾਕਸ 4 ਫ਼ੀਸਦੀ ਤੱਕ ਚੜ੍ਹੇ। ਉੱਥੇ ਹੀ, ਸੈਕਟਰਲ ਇੰਡੈਕਸ ਦੀ ਗੱਲ ਕਰੀਏ ਤਾਂ ਨਿਫਟੀ ਬੈਂਕ 571 ਅੰਕ ਯਾਨੀ 1.7 ਫ਼ੀਸਦੀ ਦੇ ਨੁਕਸਾਨ ਨਾਲ 33,303.90 'ਤੇ ਆ ਗਿਆ। ਨਿਫਟੀ ਆਟੋ 0.03 ਫ਼ੀਸਦੀ ਦੀ ਮਾਮੂਲੀ ਗਿਰਾਵਟ ਵਿਚ ਰਿਹਾ। ਨਿਫਟੀ ਆਈ. ਟੀ. ਨੇ 226 ਅੰਕ ਯਾਨੀ 1.02 ਫ਼ੀਸਦੀ ਗਿਰਾਵਟ ਦਰਜ ਕੀਤੀ। ਨਿਫਟੀ ਮੈਟਲ, ਫਾਰਮਾ, ਪੀ. ਐੱਸ. ਯੂ. ਬੈਂਕ ਹਰੇ ਨਿਸ਼ਾਨ 'ਤੇ ਬੰਦ ਹੋਏ।


author

Sanjeev

Content Editor

Related News