RBI ਦੀ ਰੈਪੋ ਰੇਟ ਘਟਾਉਣ ਦੀ ਘੋਸ਼ਣਾ ਤੋਂ ਬਾਅਦ ਸੈਂਸੈਕਸ 553 ਅੰਕ ਟੁੱਟ ਕੇ 39 ਹਜ਼ਾਰ ''ਤੇ ਬੰਦ

Thursday, Jun 06, 2019 - 04:47 PM (IST)

ਮੁੰਬਈ—ਰਿਜ਼ਰਵ ਬੈਂਕ ਦੀ ਮੌਦਰਿਕ ਨੀਤੀ ਕਮੇਟੀ ਦੀ ਬੈਠਕ 'ਚ ਰੈਪੋ ਦਰ ਘਟਾਉਣ ਦੇ ਐਲਾਨ ਦੇ ਬਾਅਦ ਸੈਂਸੈਕਸ ਵੀਰਵਾਰ ਨੂੰ 553.82 ਅੰਕ ਟੁੱਟ ਕੇ 39,529.72 'ਤੇ ਬੰਦ ਹੋਇਆ। ਉੱਧਰ ਨਿਫਟੀ 177.90 ਅੰਕ ਦੇ ਨੁਕਸਾਨ 11,843.75 ਅੰਕ 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਵੀ ਸਵੇਰੇ ਸ਼ੁਰੂਆਤੀ ਕਾਰੋਬਾਰ 'ਚ ਘਰੇਲੂ ਸ਼ੇਅਰ ਬਾਜ਼ਾਰ ਸੁਸਤੀ 'ਚ ਰਹੇ। ਬੀ.ਐੱਸ.ਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ 31.03 ਅੰਕ ਭਾਵ 0.08 ਫੀਸਦੀ ਦੀ ਗਿਰਾਵਟ 'ਚ 40,052.51 ਅੰਕ 'ਤੇ ਅਤੇ ਐੱਨ.ਐੱਸ.ਈ. ਦਾ ਨਿਫਟੀ 18.20 ਅੰਕ ਭਾਵ 0.15 ਫੀਸਦੀ ਨਰਮ ਰਹਿ ਕੇ 12,003.45 ਅੰਕ 'ਤੇ ਚੱਲ ਰਿਹਾ ਸੀ। ਸੈਂਸੈਕਸ ਦੀਆਂ ਕੰਪਨੀਆਂ 'ਚ ਯੈੱਸ ਬੈਂਕ, ਭਾਰਤੀ ਸਟੇਟ ਬੈਂਕ, ਇੰਡਸਇੰਡ ਬੈਂਕ, ਭਾਰਤੀ ਏਅਰਟੈੱਲ, ਵੇਦਾਂਤਾ, ਆਈ.ਸੀ.ਆਈ.ਸੀ.ਆਈ. ਬੈਂਕ ਰਿਲਾਇੰਸ ਇੰਡਸਟਰੀਜ਼, ਮਹਿੰਦਰਾ ਐਂਡ ਮਹਿੰਦਰਾ ਅਤੇ ਐੱਚ.ਡੀ.ਐੱਫ.ਸੀ. ਦੇ ਸ਼ੇਅਰ 2.91 ਫੀਸਦੀ ਦੀ ਗਿਰਾਵਟ 'ਚ ਚੱਲ ਰਹੇ ਸਨ। 
ਇਨ੍ਹਾਂ ਤੋਂ ਇਲਾਵਾ ਪਾਵਰਗ੍ਰਿਡ, ਬਜਾਜ ਆਟੋ, ਹਿੰਦੁਸਤਾਨ ਯੂਨੀਲੀਵਰ, ਕੋਲ ਇੰਡੀਆ, ਏਸ਼ੀਅਨ ਪੇਂਟਸ, ਐੱਚ.ਡੀ.ਐੱਫ.ਸੀ. ਬੈਂਕ ਅਤੇ ਐੱਚ.ਸੀ.ਐੱਲ. ਟੈੱਕ ਦੇ ਸ਼ੇਅਰ ਤੇਜ਼ੀ 'ਚ ਰਹੇ। ਬੁੱਧਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਈਦ ਦੇ ਮੌਕੇ 'ਤੇ ਬੰਦ ਰਹੇ ਸਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੈਂਸੈਕਸ 184.08 ਅੰਕ ਭਾਵ 0.46 ਫੀਸਦੀ ਡਿੱਗ ਕੇ 40,083.54 ਅੰਕ 'ਤੇ ਬੰਦ ਹੋਇਆ ਸੀ। ਇਸ ਤਰ੍ਹਾਂ ਨਿਫਟੀ ਵੀ 66.90 ਅੰਕ ਭਾਵ 0.55 ਫੀਸਦੀ ਡਿੱਗ ਕੇ 12,021.65 ਅੰਕ 'ਤੇ ਰਿਹਾ ਸੀ। ਕਾਰੋਬਾਰੀਆਂ ਨੇ ਕਿਹਾ ਕਿ ਰਿਜ਼ਰਵ ਬੈਂਕ ਦੀ ਮੌਦਰਿਕ ਨੀਤੀ ਕਮੇਟੀ ਦੀ ਦੋ ਮਹੀਨਾਵਰ ਸਮੀਖਿਆ ਬੈਠਕ ਦੇ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਨਿਵੇਸ਼ਕਾਂ ਨੇ ਸਾਵਧਾਨੀ ਵਰਤੀ। 
ਮੰਗਲਵਾਰ ਨੂੰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਘਰੇਲੂ ਪੂੰਜੀ ਬਾਜ਼ਾਰ 'ਚ 416.08 ਕਰੋੜ ਰੁਪਏ ਦੀ ਸ਼ੁੱਧ ਬਿਕਵਾਲੀ ਕੀਤੀ। ਘਰੇਲੂ ਸੰਸਥਾਗਤ ਨਿਵੇਸ਼ਕ ਵੀ 355.42 ਕਰੋੜ ਰੁਪਏ ਦੇ ਸ਼ੁੱਧ ਬਿਕਵਾਲ ਰਹੇ। ਏਸ਼ੀਆਈ ਬਾਜ਼ਾਰਾਂ 'ਚ ਕਾਰੋਬਾਰ ਦੇ ਦੌਰਾਨ ਮਿਸ਼ਰਿਤ ਰੁਖ ਦੇਖਣ ਨੂੰ ਮਿਲਿਆ।


Aarti dhillon

Content Editor

Related News