ਸੈਂਸੈਕਸ 'ਚ 416 ਅੰਕਾਂ ਦੀ ਗਿਰਾਵਟ, ਨਿਫਟੀ 122 ਅੰਕ ਟੁੱਟ ਕੇ 12,231 'ਤੇ ਬੰਦ

01/20/2020 4:08:50 PM

ਮੰਬਈ — ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਕਿ ਅੱਜ ਸੋਮਵਾਰ ਨੂੰ ਸ਼ੇਅਰ ਬਜ਼ਾਰ ਰਿਕਾਰਡ ਪੱਧਰ 'ਤੇ ਖੁੱਲਣ ਤੋਂ ਬਾਅਦ ਦਿਨ ਭਰ ਦੇ ਉਤਾਰ-ਚੜ੍ਹਾਅ ਤੋਂ ਬਾਅਦ ਲਾਲ ਨਿਸ਼ਾਨ 'ਤੇ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 416.46 ਅੰਕ ਯਾਨੀ ਕਿ 0.99 ਫੀਸਦੀ ਦੀ ਗਿਰਾਵਟ ਨਾਲ 41,528.91 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 121.60 ਅੰਕ ਯਾਨੀ ਕਿ 0.98 ਫੀਸਦੀ ਦੀ ਗਿਰਾਵਟ ਨਾਲ 12,230.75 ਦੇ ਪੱਧਰ 'ਤੇ ਬੰਦ ਹੋਇਆ ਹੈ। 

ਬਜ਼ਾਰ 'ਚ ਅੱਜ 2 ਹਫਤਿਆਂ ਦੀ ਵੱਡੀ ਗਿਰਾਵਟ ਰਹੀ। ਮਿਡ ਅਤੇ ਸਮਾਲ ਕੈਪ ਸ਼ੇਅਰ ਟੁੱਟ ਕੇ ਬੰਦ ਹੋਏ। ਮਿਡਕੈਪ ਇੰਡੈਕਸ ਵਿਚ 9 ਦਿਨਾਂ ਦੀ ਤੇਜ਼ੀ 'ਤੇ ਬ੍ਰੇਕ ਲੱਗਾ ਹੈ ਜਦੋਂਕਿ ਸਮਾਲ ਕੈਪ ਇੰਡੈਕਸ 7 ਦਿਨਾਂ ਦੀ ਤੇਜ਼ੀ ਬਾਅਦ ਡਿੱਗਿਆ ਹੈ। 

ਬੈਂਕਿੰਗ ਸ਼ੇਅਰਾਂ ਵਿਚ ਦਬਾਅ ਦੇ ਕਾਰਨ ਬੈਂਕ ਨਿਫਟੀ 1.56 ਫੀਸਦੀ ਟੁੱਟ ਕੇ 31906 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦਾ ਪੀ.ਐਸ.ਯੂ. ਬੈਂਕ ਇੰਡੈਕਸ 1.63 ਫੀਸਦੀ ਅਤੇ ਪ੍ਰਾਈਵੇਟ ਬੈਂਕ ਇੰਡੈਕਸ 1.56 ਫੀਸਦੀ ਟੁੱਟ ਕੇ ਬੰਦ ਹੋਇਆ ਹੈ।

ਅੱਜ ਦੇ ਕਾਰੋਬਾਰ ਰੀਅਲਟੀ, ਪਾਵਰ ਅਤੇ FMCG ਸ਼ੇਅਰ ਹਲਕੀ ਤੇਜ਼ੀ ਵਿਚ ਬੰਦ ਹੋਏ ਪਰ ਤੇਲ-ਗੈਸ, ਆਈ.ਟੀ., ਮੈਟਲ ਸ਼ੇਅਰਾਂ 'ਤੇ ਦਬਾਅ ਰਿਹਾ। ਅੱਜ ਬੈਂਕ ਨਿਫਟੀ ਦੇ 12 ਵਿਚੋਂ 11 ਸ਼ੇਅਰਾਂ 'ਚ ਵਿਕਰੀ ਹਾਵੀ ਰਹੀ ਜਦੋਂਕਿ ਨਿਫਟੀ ਦੇ 50 ਵਿਚੋਂ 34 ਸ਼ੇਅਰਾਂ ਵਿਚ ਵਿਕਰੀ ਦੇਖਣ ਨੂੰ ਮਿਲੀ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 30 ਵਿਚੋਂ 21 ਸ਼ੇਅਰ ਗਿਰਾਵਟ 'ਤੇ ਬੰਦ ਹੋਏ ਹਨ।

ਟਾਪ ਗੇਨਰਜ਼

ਪਾਵਰ ਗ੍ਰਿਡ, ਭਾਰਤੀ ਏਅਰਟੈੱਲ, ਆਈ.ਟੀ.ਸੀ., ਏਸ਼ੀਅਨ ਪੇਂਟਸ, ਆਈ.ਸੀ.ਆਈ.ਸੀ. ਬੈਂਕ, ਹਿੰਦੁਸਤਾਨ ਯੂਨੀਲੀਵਰ

ਟਾਪ ਲੂਜ਼ਰਜ਼

ਨੈਸਲੇ ਇੰਡੀਆ, ਐਚ.ਡੀ.ਐਫ.ਸੀ., ਟਾਈਟਨ, ਬਜਾਜ ਆਟੋ, ਟਾਟਾ ਸਟੀਲ, ਮਾਰੂਤੀ, ਸਨ ਫਾਰਮਾ, ਐਕਸਿਸ ਬੈਂਕ


Related News