ਸ਼ੇਅਰ ਬਾਜ਼ਾਰ : ਸੈਂਸੈਕਸ 1600 ਅੰਕ ਟੁੱਟਿਆ, BSE ਦੇ ਮਾਰਕੀਟ ਕੈਪ ’ਚ 6 ਲੱਖ ਕਰੋੜ ਦੀ ਗਿਰਾਵਟ

12/21/2020 3:42:08 PM

ਮੁੰਬਈ — ਸ਼ੇਅਰ ਬਾਜ਼ਾਰ ’ਚ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਅੱਜ ਸੋਮਵਾਰ ਨੂੰ ਵੱਡੀ ਗਿਰਾਵਟ ਵੇਖੀ ਗਈ। ਬੀ.ਐਸ.ਈ. ਸੈਂਸੈਕਸ 1600 ਅੰਕਾਂ ਦੀ ਗਿਰਾਵਟ ਨਾਲ 45,347 ਅੰਕ ’ਤੇ ਕਾਰੋਬਾਰ ਕਰ ਰਿਹਾ ਹੈ। ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ’ਚ 4% ਤੋਂ ਵੱਧ ਦਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ। ਸਵੇਰੇ ਇਹ 2% ਉੱਪਰ ਸੀ। ਸ਼ੁੱਕਰਵਾਰ ਨੂੰ ਬਾਜ਼ਾਰ ਦੀ ਕੁਲ ਮਾਰਕੀਟ ਕੈਪ 185 ਲੱਖ ਕਰੋੜ ਰੁਪਏ ਸੀ, ਜੋ ਅੱਜ 6 ਲੱਖ ਕਰੋੜ ਰੁਪਏ ਤੋਂ ਘੱਟ ਕੇ 179 ਲੱਖ ਕਰੋੜ ਰੁਪਏ ’ਤੇ ਆ ਗਈ ਹੈ।

ਦੁਪਹਿਰ ਤੋਂ ਬਾਅਦ ਅਚਾਨਕ ਮਾਰਕੀਟ ’ਚ ਗਿਰਾਵਟ ਸ਼ੁਰੂ ਹੋ ਗਈ। ਮਾਰਕੀਟ ਦੀ ਇਤਿਹਾਸਕ ਤੇਜ਼ੀ ਵਿਚ ਨਿਵੇਸ਼ਕਾਂ ਨੇ ਮੁਨਾਫਾ ਕਮਾਉਣਾ ਸ਼ੁਰੂ ਕਰ ਦਿੱਤਾ ਹੈ। ਗਲੋਬਲ ਤੌਰ ’ਤੇ ਵਧ ਰਹੇ ਕੋਰੋਨਾ ਦੇ ਮਾਮਲਿਆਂ ਅਤੇ ਕੁਝ ਦੇਸ਼ਾਂ ਵਿਚ ਤਾਲੰਬਦੀ ਕਾਰਨ ਬਾਜ਼ਾਰ ’ਤੇ ਪ੍ਰਭਾਵ ਪੈ ਰਿਹਾ ਹੈ।

ਟਾਪ ਲੂਜ਼ਰਜ਼

ਆਰ.ਆਈ.ਐਲ., ਬਜਾਜ, ਇੰਡਸਇੰਡ ਬੈਂਕ, ਐਚ.ਡੀ.ਐਫ.ਸੀ. ਅਤੇ ਐਸ.ਬੀ.ਆਈ., ਐਮ.ਐਂਡ.ਐਮ. 

ਬੀ.ਐਸ.ਈ. ’ਚ ਕੁਲ 3,089 ਸ਼ੇਅਰਾਂ ਵਿਚ ਕਾਰੋਬਾਰ ਹੋ ਰਿਹਾ ਹੈ। ਇਸ ’ਚ 2,024 ਕੰਪਨੀਆਂ ਦੇ ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਭਾਵ 65% ਸ਼ੇਅਰ ਡਿੱਗੇ ਹਨ। ਬੀ.ਐਸ.ਈ. ਵਿਚ ਜੈੱਟ ਏਅਰਵੇਜ਼ ਦੇ ਸ਼ੇਅਰ ’ਚ ਲੋਅਰ ਸਰਕਟ ਲੱਗਾ। ਸਟਾਕ 5% ਘੱਟ ਕੇ 105.95 ਰੁਪਏ ਦੇ ਭਾਅ ’ਤੇ ਪਹੁੰਚ ਗਿਆ ਹੈ।

ਦੂਜੇ ਪਾਸੇ ਨਿਫਟੀ 227.45 ਅੰਕਾਂ ਦੀ ਗਿਰਾਵਟ ਦੇ ਨਾਲ 13,533.10 ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਬੈਂਕ ਇੰਡੈਕਸ 801 ਅੰਕ ਦੀ ਗਿਰਾਵਟ ਨਾਲ 29,913 ’ਤੇ ਕਾਰੋਬਾਰ ਕਰ ਰਿਹਾ ਹੈ। ਇਸ ਵਿਚ ਫੈਡਰਲ ਬੈਂਕ ਦਾ ਸ਼ੇਅਰ 6% ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਆਈ.ਟੀ. ਸੈਕਟਰ ’ਚ ਤੇਜ਼ੀ ਆ ਰਹੀ ਹੈ। ਇਸ ਤੋਂ ਇਲਾਵਾ ਨਿਫਟੀ ਮੈਟਲ ਇੰਡੈਕਸ 3% ਦੇ ਹੇਠਾਂ ਕਾਰੋਬਾਰ ਕਰ ਰਿਹਾ ਹੈ। ਇੰਡੈਕਸ ਵਿਚ ਹਿੰਦੁਸਤਾਨ ਕਾਪਰ ਦੇ ਸ਼ੇਅਰ 7% ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। 


Harinder Kaur

Content Editor

Related News