ਸੈਂਸੈਕਸ ''ਚ ਹਲਕੀ ਗਿਰਾਵਟ, ਨਿਫਟੀ 11,350 ਤੋਂ ਥੱਲ੍ਹੇ ਬੰਦ
Tuesday, Sep 08, 2020 - 04:39 PM (IST)
ਮੁੰਬਈ— ਵਿਦੇਸ਼ੀ ਬਾਜ਼ਾਰਾਂ 'ਚ ਸੁਸਤੀ ਵਿਚਕਾਰ ਭਾਰਤੀ ਏਅਰਟੈੱਲ, ਐਕਸਿਸ ਬੈਂਕ ਅਤੇ ਐੱਚ. ਡੀ. ਐੱਫ. ਸੀ. ਦੇ ਸ਼ੇਅਰਾਂ 'ਚ ਗਿਰਾਵਟ ਆਉਣ ਨਾਲ ਮੰਗਲਵਾਰ ਨੂੰ ਭਾਰਤੀ ਬਾਜ਼ਾਰ ਗਿਰਾਵਟ 'ਚ ਬੰਦ ਹੋਏ।
ਬੀ. ਐੱਸ. ਈ. ਦਾ ਸੈਂਸੈਕਸ ਦਿਨ 'ਚ 471.03 ਅੰਕ ਉਪਰ-ਹੇਠਾਂ ਹੋਣ ਪਿੱਛੋਂ ਕਾਰੋਬਾਰ ਦੀ ਸਮਾਪਤੀ 'ਤੇ 51.88 ਅੰਕ ਯਾਨੀ 0.14 ਫੀਸਦੀ ਦੇ ਨੁਕਸਾਨ ਨਾਲ 38,365.35 ਦੇ ਪੱਧਰ 'ਤੇ ਬੰਦ ਹੋਇਆ।
ਇਸੇ ਤਰ੍ਹਾਂ ਐੱਨ. ਐੱਸ. ਈ. ਦਾ ਨਿਫਟੀ 37.70 ਅੰਕ ਯਾਨੀ 0.33 ਫੀਸਦੀ ਦੇ ਨੁਕਸਾਨ 'ਚ 11,317.35 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੀਆਂ ਕੰਪਨੀਆਂ 'ਚ ਟਾਟਾ ਸਟੀਲ ਦਾ ਸ਼ੇਅਰ ਸਭ ਤੋਂ ਜ਼ਿਆਦਾ 4 ਫੀਸਦੀ ਦੇ ਨੁਕਸਾਨ 'ਚ ਰਿਹਾ। ਭਾਰਤੀ ਏਅਰਟੈੱਲ, ਐਕਸਿਸ ਬੈਂਕ, ਓ. ਐੱਨ. ਜੀ ਸੀ., ਐੱਸ. ਬੀ.ਆਈ. ਅਤੇ ਸਨ ਫਾਰਮਾ ਦੇ ਸ਼ੇਅਰਾਂ 'ਚ ਵੀ ਗਿਰਾਵਟ ਆਈ। ਦੂਜੇ ਪਾਸੇ, ਐੱਚ. ਸੀ. ਐੱਲ. ਟੈੱਕ, ਇੰਫੋਸਿਸ, ਰਿਲਾਇੰਸ ਇੰਡਸਟਰੀਜ਼, ਟੈੱਕ ਮਹਿੰਦਰਾ ਅਤੇ ਟੀ. ਸੀ. ਐੱਸ. ਦੇ ਸ਼ੇਅਰ ਲਾਭ 'ਚ ਰਹੇ।
ਕਾਰੋਬਾਰ ਦੇ ਸ਼ੁਰੂ 'ਚ ਭਾਰਤੀ ਬਾਜ਼ਾਰ ਮਜਬੂਤੀ 'ਚ ਸਨ। ਹਾਲਾਂਕਿ ਅੰਤਿਮ ਘੰਟੇ 'ਚ ਯੂਰਪੀ ਬਾਜ਼ਾਰਾਂ 'ਚ ਗਿਰਾਵਟ ਦੀ ਖ਼ਬਰ ਪਿੱਛੋਂ ਵਿਕਵਾਲੀ ਦਾ ਦਬਾਅ ਵੱਧ ਗਿਆ ਅਤੇ ਪ੍ਰਮੁੱਖ ਸੂਚਕ ਅੰਕ ਗਿਰਾਵਟ 'ਚ ਬੰਦ ਹੋਏ। ਉੱਥੇ ਹੀ, ਏਸ਼ੀਆਈ ਬਾਜ਼ਾਰਾਂ 'ਚ ਚੀਨ ਦਾ ਸ਼ੰਘਾਈ ਕੰਪੋਜ਼ਿਟ, ਹਾਂਗਕਾਂਗ ਦਾ ਹੈਂਗ ਸੇਂਗ, ਦੱਖਣੀ ਕੋਰੀਆ ਦਾ ਕੋਸਪੀ ਅਤੇ ਜਾਪਾਨ ਦਾ ਨਿੱਕੇਈ ਮਜਬੂਤੀ 'ਚ ਬੰਦ ਹੋਏ।