ਸੈਂਸੈਕਸ 36000 ਤੇ ਨਿਫਟੀ 11000 ਦੇ ਪਾਰ ਬੰਦ

Tuesday, Jan 23, 2018 - 04:06 PM (IST)

ਨਵੀਂ ਦਿੱਲੀ—ਬਾਜ਼ਾਰ 'ਚ ਅੱਜ ਵੀ ਨਵੇਂ ਰਿਕਾਰਡ ਬਣਾਉਣ ਦਾ ਸਿਲਸਿਲਾ ਜਾਰੀ ਰਿਹਾ ਅਤੇ ਸੈਂਸੈਕਸ, ਨਿਫਟੀ ਨਵੇਂ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਨੇ ਪਹਿਲੀ ਵਾਰ 11,000 ਦਾ ਅੰਕੜਾ ਪਾਰ ਕੀਤਾ ਅਤੇ ਕਲੋਜ਼ਿੰਗ ਵੀ ਇਸ ਦੇ ਉੱਪਰ ਹੀ ਰਹੀ। ਸੈਂਸੈਕਸ ਵੀ ਅੱਜ ਪਹਿਲੀ ਵਾਰ 36,000 ਦੇ ਉਪਰ ਨਿਕਲਿਆ ਅਤੇ ਇਸ ਦੇ ਉਪਰ ਨਵੇਂ ਰਿਕਾਰਡ ਦੇ ਨਾਲ ਬੰਦ ਹੋਇਆ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 341.97 ਅੰਕ ਭਾਵ 0.96 ਫੀਸਦੀ ਵਧ ਕੇ 36,139.98 'ਤੇ ਅਤੇ ਨਿਫਟੀ 116.40 ਅੰਕ ਭਾਵ 1.06 ਫੀਸਦੀ ਵਧ ਕੇ 11,082.60 'ਤੇ ਬੰਦ ਹੋਇਆ ਸੀ।
ਮਿਡਕੈਪ ਸ਼ੇਅਰਾਂ 'ਚ ਚੰਗੀ ਖਰੀਦਾਰੀ
ਮਿਡਕੈਪ ਸ਼ੇਅਰਾਂ 'ਚ ਚੰਗੀ ਖਰੀਦਾਰੀ ਦੇਖਣ ਨੂੰ ਮਿਲੀ ਹੈ ਜਦਕਿ ਅੱਜ ਸਮਾਲਕੈਪ ਸ਼ੇਅਰਾਂ 'ਚ ਥੋੜ੍ਹੀ ਨਰਮੀ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 1.1 ਫੀਸਦੀ ਉਛਲ ਕੇ 18,079 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 1 ਫੀਸਦੀ ਦੇ ਵਾਧੇ ਨਾਲ 31,732 ਦੇ ਪੱਧਰ 'ਤੇ ਬੰਦ ਹੋਇਆ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.2 ਫੀਸਦੀ ਦੇ ਮਾਮੂਲੀ ਵਾਧੇ ਨਾਲ 19,651 ਦੇ ਪੱਧਰ 'ਤੇ ਬੰਦ ਹੋਇਆ ਹੈ।  
ਬੈਂਕ ਨਿਫਟੀ 1.3 ਫੀਸਦੀ ਮਜ਼ਬੂਤ
ਮੈਟਲ, ਬੈਂਕਿੰਗ, ਆਈ.ਟੀ, ਫਾਰਮਾ, ਕੈਪੀਟਲ ਗੁਡਸ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਖਰੀਦਾਰੀ ਦਿਸੀ ਹੈ। ਬੈਂਕ ਨਿਫਟੀ 1.3 ਫੀਸਦੀ ਦੀ ਮਜ਼ਬੂਤੀ ਨਾਲ 37,391 ਦੇ ਨਵੇਂ ਰਿਕਾਰਡ ਪੱਧਰ 'ਤੇ ਬੰਦ ਹੋਇਆ ਹੈ। ਅੱਜ ਬੈਂਕ ਨਿਫਟੀ ਨੇ 27,422 ਦਾ ਨਵਾਂ ਰਿਕਾਰਡ ਉਪਰੀ ਪੱਧਰ ਛੂਹਿਆ। ਉਧਰ ਨਿਫਟੀ ਦੇ ਮੈਟਲ ਇੰਡੈਕਸ 'ਚ 4.1 ਫੀਸਦੀ, ਪੀ.ਐੱਸ.ਯੂ ਬੈਂਕ ਇੰਡੈਕਸ 'ਚ 4 ਫੀਸਦੀ, ਆਈ.ਟੀ ਇੰਡੈਕਸ 'ਚ 1.2 ਫੀਸਦੀ ਅਤੇ ਫਾਰਮਾ ਇੰਡੈਕਸ 'ਚ 1.2 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ.ਐੱਸ.ਈ. ਦੇ ਕੈਪੀਟਲ ਗੁਡਸ ਇੰਡੈਕਸ 'ਚ 0.7 ਫੀਸਦੀ ਅਤੇ ਆਇਲ ਐਂਡ ਗੈਸ ਇੰਡੈਕਸ 'ਚ ਕਰੀਬ 2 ਫੀਸਦੀ ਦੀ ਮਜ਼ਬੂਤੀ ਆਈ ਹੈ। ਹਾਲਾਂਕਿ ਅੱਜ ਮੀਡੀਆ ਅਤੇ ਕੰਜ਼ਿਊਮਰ ਡਿਊਰੇਬਲਸ ਸ਼ੇਅਰਾਂ 'ਚ ਦਬਾਅ ਦੇਖਣ ਨੂੰ ਮਿਲਿਆ ਹੈ। 


Related News