ਲਗਾਤਾਰ ਸੰਤਵੇਂ ਦਿਨ ਵਾਧੇ ਨਾਲ ਬੰਦ ਹੋਏ ਸ਼ੇਅਰ ਬਾਜ਼ਾਰ, ਸੈਂਸੈਕਸ-ਨਿਫਟੀ ''ਚ ਤੇਜ਼ੀ

10/09/2020 5:05:29 PM

ਮੁੰਬਈ — ਰਿਜ਼ਰਵ ਬੈਂਕ ਆਫ ਇੰਡੀਆ ਦੀ ਨੀਤੀ ਘੋਸ਼ਣਾ ਦਾ ਘਰੇਲੂ ਬਾਜ਼ਾਰ 'ਤੇ ਅਸਰ ਪਿਆ ਅਤੇ ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਬਾਜ਼ਾਰ ਵਾਧੇ ਨਾਲ ਬੰਦ ਹੋਏ। ਇਹ ਲਗਾਤਾਰ ਸੱਤਵਾਂ ਵਪਾਰਕ ਸੈਸ਼ਨ ਹੈ ਜਦੋਂ ਸੈਂਸੈਕਸ-ਨਿਫਟੀ ਮਜ਼ਬੂਤ ​​ਤੌਰ 'ਤੇ ਬੰਦ ਹੋਏ ਹਨ। ਬੰਬਈ ਸਟਾਕ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ 0.81 ਪ੍ਰਤੀਸ਼ਤ ਭਾਵ 326.82 ਅੰਕ ਦੇ ਵਾਧੇ ਨਾਲ 40509.49 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 0.67 ਪ੍ਰਤੀਸ਼ਤ ਭਾਵ 79.60 ਅੰਕਾਂ ਦੀ ਤੇਜ਼ੀ ਨਾਲ 11914.20 ਦੇ ਪੱਧਰ 'ਤੇ ਬੰਦ ਹੋਇਆ।

ਆਰ.ਬੀ.ਆਈ. ਦੀਆਂ ਘੋਸ਼ਣਾਵਾਂ ਦਾ ਬਾਜ਼ਾਰ 'ਤੇ ਅਸਰ

ਰਿਜ਼ਰਵ ਬੈਂਕ ਨੇ ਰੇਪੋ ਰੇਟ ਨੂੰ ਚਾਰ ਪ੍ਰਤੀਸ਼ਤ ਉੱਤੇ ਬਰਕਰਾਰ ਰੱਖਿਆ ਹੈ। ਰਿਵਰਸ ਰੈਪੋ ਰੇਟ ਨੂੰ ਵੀ 3.35 ਪ੍ਰਤੀਸ਼ਤ 'ਤੇ ਸਥਿਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਆਖਰੀ ਤਿਮਾਹੀ ਵਿਚ ਜੀ.ਡੀ.ਪੀ. ਵਿਚ ਵਾਧਾ ਹੋਣ ਦੀ ਉਮੀਦ ਹੈ। ਹਾਲਾਂਕਿ ਇਸ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਭਵਿੱਖ ਵਿਚ ਆਰਥਿਕਤਾ ਨੂੰ ਸਮਰਥਨ ਦੇਣ ਲਈ ਪਾਲਿਸੀ ਰੇਪੋ ਰੇਟ ਵਿਚ ਕਟੌਤੀ ਕਰਨ ਦੀ ਗੁੰਜਾਇਸ਼ ਨੂੰ ਵੀ ਬਰਕਰਾਰ ਰੱਖਿਆ ਹੈ। ਇਸ ਦੇ ਲਈ ਰਿਜ਼ਰਵ ਬੈਂਕ ਨੇ ਆਪਣਾ ਰੁਖ ਉਦਾਰ ਰੱਖਿਆ ਹੈ।

ਟਾਪ ਗੇਨਰਜ਼

ਵਿਪਰੋ, ਆਈ.ਸੀ.ਆਈ.ਸੀ.ਆਈ. ਬੈਂਕ, ਐਕਸਿਸ ਬੈਂਕ, ਐਸ.ਬੀ.ਆਈ. ਅਤੇ ਐਚ.ਡੀ.ਐਫ.ਸੀ. ਬੈਂਕ 

ਟਾਪ ਲੂਜ਼ਰਜ਼

ਗ੍ਰਾਸਿਮ, ਹਿੰਡਾਲਕੋ, ਯੂ.ਪੀ.ਐਲ., ਸਨ ਫਾਰਮਾ ਅਤੇ ਐਸ.ਬੀ.ਆਈ. ਲਾਈਫ 

ਸੈਕਟਰਲ ਇੰਡੈਕਸ ਟਰੈਕਿੰਗ

ਸੈਕਟਰਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਪੀ.ਐਸ.ਯੂ. ਬੈਂਕ, ਪ੍ਰਾਈਵੇਟ ਬੈਂਕ, ਆਈ.ਟੀ., ਵਿੱਤ ਸੇਵਾਵਾਂ ਅਤੇ ਬੈਂਕ ਅੱਜ ਤੇਜ਼ੀ ਨਾਲ ਬੰਦ ਹੋਏ ਅਤੇ ਐਫ.ਐਮ.ਸੀ.ਜੀ., ਮੀਡੀਆ, ਮੈਟਲ, ਫਾਰਮਾ, ਰੀਅਲਟੀ ਅਤੇ ਆਟੋ ਲਾਲ ਨਿਸ਼ਾਨ 'ਤੇ ਬੰਦ ਹੋਏ।


Harinder Kaur

Content Editor

Related News