ਸੈਂਸੈਕਸ 34757 ਤੇ ਨਿਫਟੀ 10666 'ਤੇ ਗਿਰਾਵਟ ਨਾਲ ਬੰਦ

Monday, Feb 05, 2018 - 04:03 PM (IST)

ਸੈਂਸੈਕਸ 34757 ਤੇ ਨਿਫਟੀ 10666 'ਤੇ ਗਿਰਾਵਟ ਨਾਲ ਬੰਦ

ਮੁੰਬਈ—ਏਸ਼ੀਆਈ ਬਾਜ਼ਾਰਾਂ 'ਚ ਜ਼ੋਰਦਾਰ ਗਿਰਾਵਟ ਅਤੇ ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰਾਂ 'ਚ ਆਈ ਭਾਰੀ ਗਿਰਾਵਟ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ 'ਤੇ ਵੀ ਦਿਸਿਆ। ਉਥੇ ਹੀ ਐੱਲ.ਟੀ.ਸੀ.ਜੀ. ਕਾਰਨ ਵੀ ਨਿਵੇਸ਼ਕਾਂ 'ਚ ਨਾ-ਪੱਖੀ ਧਾਰਨਾ ਪੈਦਾ ਹੋਈ, ਜਿਸ ਕਾਰਨ ਭਾਰਤੀ ਬਾਜ਼ਾਰ ਡਾਵਾਂਡੋਲ ਰਿਹਾ। ਸੋਮਵਾਰ ਦੇ ਕਾਰੋਬਾਰੀ ਸਤਰ ਦੇ ਅੰਤ 'ਚ ਸੈਂਸੈਕਸ 309.59 ਅੰਕ ਦੀ ਗਿਰਾਵਟ ਨਾਲ 34757.16 'ਤੇ ਬੰਦ ਹੋਇਆ। ਉਥੇ ਹੀ ਨਿਫਟੀ ਵੀ 68.05 ਅੰਕਾਂ ਦੀ ਗਿਰਾਵਟ ਨਾਲ 10666.55 ਦੇ ਪੱਧਰ 'ਤੇ ਬੰਦ ਹੋਇਆ। 

ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਗਿਰਾਵਟ
ਮਿਡਕੈਪ ਅਤੇ ਸਮਾਲਕੈਪ ਇੰਡੈਕਸ 'ਚ ਵੀ ਹੇਠਲੇ ਪੱਧਰਾਂ ਤੋਂ ਰਿਕਵਰੀ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.1 ਫੀਸਦੀ ਦੀ ਮਾਮੂਲੀ ਗਿਰਾਵਟ ਨਾਲ 16,559.5 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ 'ਚ ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 16,076.4 ਦੇ ਪੱਧਰ ਤੱਕ ਡਿੱਗਿਆ ਸੀ। ਨਿਫਟੀ ਦੇ ਮਿਡਕੈਪ 100 ਇੰਡੈਕਸ 19,146 ਦੇ ਪੱਧਰ ਤੱਕ ਫਿਸਲਿਆ ਸੀ। ਬੀ.ਐੱਸ.ਈ ਦਾ ਸਮਾਲਕੈਪ ਇੰਡੈਕਸ 0.4 ਫੀਸਦੀ ਡਿੱਗ ਕੇ 17,782 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ 'ਚ ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 17,248.5 ਦੱ ਪੱਧਰ ਤੱਕ ਟੁੱਟਿਆ ਸੀ।

ਬਾਜ਼ਾਰ 'ਚ ਗਿਰਾਵਟ ਦਾ ਕਾਰਨ 
ਇਸ ਭਾਰੀ ਗਿਰਾਵਟ ਦਾ ਮੁੱਖ ਕਾਰਨ ਬਜਟ 'ਚ ਨਿਵੇਸ਼ਕਾਂ ਨੂੰ ਲੈ ਕੇ ਜੇਤਲੀ ਦਾ ਐਲਾਨ ਹੈ। ਦਰਅਸਲ ਸਰਕਾਰ ਨੇ 1 ਫਰਵਰੀ ਨੂੰ ਲਾਗ ਟਰਮ ਕੈਪੀਟਲ ਗੇਨ ਟੈਕਸ ਲਗਾ ਦਿੱਤਾ ਹੈ। ਇਸ ਨਾਲ ਨਿਵੇਸ਼ਕਾਂ ਦਾ ਸੈਂਟੀਮੈਟਸ ਵਿਗੜਿਆ ਹੈ। ਇਸ ਦੇ ਤਹਿਤ ਇਕ ਸਾਲ ਤੋਂ ਜ਼ਿਆਦਾ ਰੱਖੇ ਗਏ ਸ਼ੇਅਰਾਂ 'ਤੇ ਜੇਕਰ 1 ਲੱਖ ਤੋਂ ਜ਼ਿਆਦਾ ਇਨਕਮ ਹੁੰਦੀ ਹੈ ਤਾਂ ਨਿਵੇਸ਼ਕਾਂ ਨੂੰ 10 ਫੀਸਦੀ ਟੈਕਸ ਦੇਣਾ ਹੋਵੇਗਾ। ਉਧਰ ਬਜਟ 'ਚ ਸਕਿਓਰਿਟੀ ਟ੍ਰਾਂਜੈਕਸ਼ਨ ਟੈਕਸ ਨੂੰ ਹਟਾਉਣ ਦਾ ਵੀ ਐਲਾਨ ਨਹੀਂ ਕੀਤਾ ਗਿਆ ਹੈ ਇਸ ਦਾ ਮਤਲਬ ਹੈ ਕਿ ਨਿਵੇਸ਼ਕਾਂ ਨੂੰ ਦੋਵੇਂ ਪਾਸੇ ਦੇ ਟੈਕਸ ਦੇਣੇ ਹੋਣਗੇ। 
ਟਾਪ ਗੇਨਰਸ
ਭਾਰਤੀ ਏਅਰਟੈੱਲ, ਟਾਟਾ ਮੋਟਰਜ਼, ਐੱਚ.ਪੀ.ਸੀ.ਐੱਲ., ਬਾਸ਼, ਪਾਵਰ ਗ੍ਰਿਡ, ਆਈ.ਟੀ.ਸੀ., ਭੇਲ
ਟਾਪ ਲੂਸਰ
ਐੱਚ.ਡੀ.ਐੱਫ.ਸੀ., ਲਾਰਸਨ, ਇੰਡਸਇੰਡ ਬੈਂਕ, ਅਦਾਨੀ ਪੋਟਰਸ, ਕੋਟਕ ਮਹਿੰਦਰਾ, ਬਜਾਜ ਆਟੋ।


Related News