ਬੀ. ਐੱਸ. ਈ. ਸੈਂਸੈਕਸ 557 ਅੰਕ ਦੀ ਵੱਡੀ ਬੜ੍ਹਤ ਨਾਲ 48,900 ਤੋਂ ਪਾਰ ਬੰਦ

Tuesday, Apr 27, 2021 - 05:20 PM (IST)

ਬੀ. ਐੱਸ. ਈ. ਸੈਂਸੈਕਸ 557 ਅੰਕ ਦੀ ਵੱਡੀ ਬੜ੍ਹਤ ਨਾਲ 48,900 ਤੋਂ ਪਾਰ ਬੰਦ

ਮੁੰਬਈ- ਬਾਜ਼ਾਰ ਵਿਚ ਦੂਜੇ ਦਿਨ ਰੌਣਕ ਰਹੀ। ਬੀ. ਐੱਸ. ਈ. ਸੈਂਸੈਕਸ 557.63 ਅੰਕ ਯਾਨੀ 1.5 ਫ਼ੀਸਦੀ ਦੀ ਬੜ੍ਹਤ ਨਾਲ 48,944.14 ਦੇ ਪੱਧਰ 'ਤੇ ਬੰਦ ਹੋਇਆ ਹੈ। ਉੱਥੇ ਹੀ, ਐੱਨ. ਐੱਸ. ਈ. ਦਾ ਨਿਫਟੀ 168.05 ਅੰਕ ਯਾਨੀ 1.16 ਫ਼ੀਸਦੀ ਦੀ ਮਜਬੂਤੀ ਨਾਲ 14,653.05  ਦੇ ਪੱਧਰ 'ਤੇ ਬੰਦ ਹੋਣ ਵਿਚ ਸਫਲ ਰਿਹਾ।

ਬੀ. ਐੱਸ. ਈ. 30 ਵਿਚ ਐਕਸਿਸ ਬੈਂਕ, ਡਾ. ਰੈੱਡੀਜ਼, ਮਹਿੰਦਰਾ ਐਂਡ ਮਹਿੰਦਰਾ, ਨੈਸਲੇ, ਕੋਟਕ ਮਹਿੰਦਰਾ ਬੈਂਕ, ਐੱਨ. ਟੀ. ਪੀ. ਸੀ. ਅਤੇ ਮਾਰੂਤੀ ਨੂੰ ਛੱਡ ਕੇ ਬਾਕੀ ਸਾਰੇ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਨਿਫਟੀ 50 ਵਿਚ 8 ਕੰਪਨੀਆਂ ਦੇ ਸ਼ੇਅਰ ਲਾਲ ਨਿਸ਼ਾਨ 'ਤੇ, ਜਦੋਂ ਕਿ 41 ਮਜਬੂਤੀ ਵਿਚ ਅਤੇ ਸ਼੍ਰੀ ਸੀਮੈਂਟ ਦਾ ਸ਼ੇਅਰ ਬਿਨਾਂ ਕਿਸੇ ਬਦਲਾਅ ਦੇ ਬੰਦ ਹੋਇਆ ਹੈ। ਬੀ. ਐੱਸ. ਈ. ਕੰਪਨੀਆਂ ਦੇ ਸ਼ੇਅਰ-♦

PunjabKesari

ਹਿੰਡਾਲਕੋ, ਟਾਟਾ ਸਟੀਲ ਟਾਪ ਗੇਨਰ-
ਉੱਥੇ ਹੀ, ਹਿੰਡਾਲਕੋ, ਟਾਟਾ ਸਟੀਲ, ਐੱਲ. ਟੀ., ਡਿਵਿਸ ਲੈਬ ਅਤੇ ਬਜਾਜ ਫਾਈਨੈਂਸ ਟਾਪ ਗੇਨਰ ਰਹੇ। ਦੂਜੇ ਪਾਸੇ, ਐੱਚ. ਡੀ. ਐੱਫ. ਸੀ. ਲਾਈਫ, ਐੱਸ. ਬੀ. ਆਈ. ਲਾਈਫ ਟਾਪ ਲੂਜ਼ਰ ਰਹੇ। ਇਸ ਤੋਂ ਇਲਾਵਾ ਬੀ. ਐੱਸ. ਈ. ਮਿਡ ਕੈਪ, ਸਮਾਲ ਤੇ ਲਾਰਜ ਕੈਪ ਦਾ ਪ੍ਰਦਰਸ਼ਨ ਅੱਜ ਚੰਗਾ ਰਿਹਾ। ਲਾਰਜ ਕੈਪ ਇੰਡੈਕਸ 1.17 ਫ਼ੀਸਦੀ ਵੱਧ ਕੇ 5,632 'ਤੇ, ਜਦੋਂ ਕਿ ਮਿਡ ਕੈਪ 1.04 ਫ਼ੀਸਦੀ ਚੜ੍ਹ ਕੇ 20,281.54 'ਤੇ ਅਤੇ ਸਮਾਲ ਕੈਪ 1.5 ਫ਼ੀਸਦੀ ਦੀ ਮਜਬੂਤੀ ਨਾਲ 21,506.70 'ਤੇ ਬੰਦ ਹੋਇਆ ਹੈ। ਐੱਨ. ਐੱਸ. ਈ. ਦੇ ਸਾਰੇ ਸੈਕਟਰਲ ਇੰਡੈਕਸ ਅੱਜ ਹਰੇ ਨਿਸ਼ਾਨ ਵਿਚ ਬੰਦ ਹੋਏ ਹਨ। ਬੈਂਕਿੰਗ ਅਤੇ ਮੈਟਲ ਸਟਾਕ ਨੇ ਬਾਜ਼ਾਰ ਦੀ ਤੇਜ਼ੀ ਬਣਾਈ ਰੱਖੀ।


author

Sanjeev

Content Editor

Related News