ਸੈਂਸੈਕਸ 36321 ਤੇ ਨਿਫਟੀ 10888 'ਤੇ ਬੰਦ

01/16/2019 3:46:31 PM

ਮੁੰਬਈ—ਅੱਜ ਦੇ ਕਾਰੋਬਾਰ ਦੇ ਅੰਤ 'ਚ ਸੈਂਸੈਕਸ 2.96 ਅੰਕ ਭਾਵ 0.01 ਫੀਸਦੀ ਵਧ ਕੇ 36,321.29 'ਤੇ ਅਤੇ ਨਿਫਟੀ 1.80 ਅੰਕ ਭਾਵ 0.02 ਫੀਸਦੀ ਵਧ ਕੇ 10,888.60 'ਤੇ ਬੰਦ ਹੋਇਆ ਹੈ। ਸਰਕਾਰ ਦੇ ਵਪਾਰ ਘਾਟੇ ਦੇ ਦਸ ਮਹੀਨੇ ਦੇ ਘੱਟੋ-ਘੱਟ ਪੱਧਰ 'ਤੇ ਹੋਣ ਦੀ ਘੋਸ਼ਣਾ ਦੇ ਕਾਰਨ ਘਰੇਲੂ ਨਿਵੇਸ਼ਕਾਂ ਦੀ ਭਾਰੀ ਖਰੀਦ ਦੇ ਚੱਲਦੇ ਬੀ.ਐੱਸ.ਈ. ਦਾ ਸੈਂਸੈਕਸ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰੀ 'ਚ 100 ਅੰਕ ਤੋਂ ਜ਼ਿਆਦਾ ਚੜ੍ਹ ਗਿਆ। ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ 30 ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕਾਂਕ 122.14 ਅੰਕ ਭਾਵ 0.34 ਚੜ੍ਹ ਕੇ 36,440.47 ਅੰਕ 'ਤੇ ਪਹੁੰਚ ਗਿਆ ਹੈ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ 'ਚ ਵੀ ਵਾਧੇ ਦਾ ਸਿਲਸਿਲਾ ਜਾਰੀ ਹੈ ਅਤੇ ਉਹ 10,900 ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।  
ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਨਿਫਟੀ 33.75 ਅੰਕ ਬਾਵ 0.31 ਚੜ੍ਹ ਕੇ 10,920.55 ਅੰਕ ਭਾਵ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੈਂਸੈਕਸ 464.77 ਅੰਕ ਭਾਵ 1.30 ਫੀਸਦੀ ਚੜ੍ਹ ਕੇ 36,318.33 ਅੰਕ 'ਤੇ ਬੰਦ ਹੋਇਆ ਸੀ। ਉੱਧਰ ਨਿਫਟੀ 149.20 ਅੰਕ ਭਾਵ 1.39 ਦੇ ਵਾਧੇ ਨਾਲ 10,886.80 ਅੰਕ 'ਤੇ ਬੰਦ ਹੋਇਆ ਸੀ। ਬੁੱਧਵਾਰ ਨੂੰ ਸ਼ੁਰੂਆਤੀ ਸੈਸ਼ਨ 'ਤੇ ਇੰਡਸਇੰਡ ਬੈਂਕ, ਐੱਨ.ਟੀ.ਪੀ.ਸੀ., ਐੱਸ.ਬੀ.ਆਈ., ਰਿਲਾਇੰਸ ਇੰਡਸਟਰੀਜ਼, ਆਈ.ਸੀ.ਆਈ.ਸੀ.ਆਈ. ਬੈਂਕ, ਵੇਦਾਂਤਾ, ਐਕਸਿਸ ਬੈਂਕ, ਟਾਟਾ ਸਟੀਲ, ਪਾਵਰ ਗ੍ਰਿਡ, ਓ.ਐੱਨ.ਜੀ.ਸੀ., ਅਤੇ ਇੰਫੋਸਿਸ ਦੇ ਸ਼ੇਅਰਾਂ 'ਚ 1.35 ਫੀਸਦੀ ਤੱਕ ਦਾ ਉਛਾਲ ਦੇਖਿਆ ਗਿਆ। ਉੱਧਰ ਆਈ.ਟੀ.ਸੀ., ਟੀ.ਸੀ.ਐੱਸ, ਹੀਰੋ ਮੋਟੋ ਕਾਰਪ, ਐੱਚ.ਸੀ.ਐੱਲ. ਟੈੱਕ, ਐੱਚ.ਯੂ.ਐੱਲ. ਅਤੇ ਸਨ ਫਾਰਮਾ ਦੇ ਸ਼ੇਅਰਾਂ 'ਚ 0.66 ਫੀਸਦੀ ਦੀ ਗਿਰਾਵਟ ਦੇਖੀ ਗਈ। 
ਕਾਰੋਬਾਰੀਆਂ ਮੁਤਾਬਕ ਸੰਸਾਰਕ ਬਾਜ਼ਾਰਾਂ 'ਚ ਕਮਜ਼ੋਰ ਧਾਰਨਾ ਦੇ ਬਾਵਜੂਦ ਨਿਰਯਾਤ 'ਚ ਨਾ-ਮਾਤਰ ਦਾ ਵਾਧਾ ਅਤੇ ਆਯਾਤ 'ਚ ਗਿਰਾਵਟ ਦੇ ਕਾਰਨ ਦਸੰਬਰ 2018 'ਚ ਵਪਾਰ ਘਾਟਾ ਘਟ ਹੋ ਕੇ 10 ਮਹੀਨੇ ਦੇ ਘੱਟੋ-ਘੱਟ ਪੱਧਰ 13.08 ਅਰਬ ਡਾਲਰ 'ਤੇ ਆ ਜਾਣ ਨਾਲ ਦਲਾਲ ਸਟ੍ਰੀਟ 'ਚ ਨਿਵੇਸ਼ਕਾਂ ਨੇ ਜਮ੍ਹ ਕੇ ਲਿਵਾਲੀ ਕੀਤੀ। ਬੀ.ਐੱਸ.ਈ. ਦੇ ਸ਼ੁਰੂਆਤੀ ਅੰਕੜਿਆਂ ਮੁਤਾਬਕ ਮੰਗਲਵਾਰ ਨੂੰ ਵਿਦੇਸ਼ੀ ਨਿਵੇਸ਼ਕਾਂ ਨੇ ਸ਼ੁੱਧ ਆਧਾਰ 'ਤੇ 159.60 ਕਰੋੜ ਰੁਪਏ ਦੀ ਲਿਵਾਲੀ ਕੀਤੀ ਜਦੋਂ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ 417.44 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਉੱਧਰ ਬ੍ਰੈਂਟ ਕੱਚੇ ਤੇਲ ਦਾ ਵਾਇਦਾ ਭਾਅ 0.26 ਫੀਸਦੀ ਡਿੱਗ ਕੇ 60.48 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ।


Aarti dhillon

Content Editor

Related News