ਸ਼ੇਅਰ ਬਜ਼ਾਰ ਫਿਰ ਹੋਇਆ ਗੁਲਜ਼ਾਰ, 429 ਅੰਕ ਵਧ ਕੇ ਬੰਦ ਹੋਇਆ ਸੈਂਸੈਕਸ

Wednesday, Feb 19, 2020 - 04:17 PM (IST)

ਮੁੰਬਈ — ਹਫਤੇ ਦੇ ਤੀਜੇ ਦਿਨ ਯਾਨੀ ਕਿ ਅੱਜ ਬੁੱਧਵਾਰ ਨੂੰ ਸ਼ੇਅਰ ਬਜ਼ਾਰ ਵਿਚ ਜ਼ੋਰਦਾਰ ਵਾਧਾ ਦੇਖਣ ਨੂੰ ਮਿਲਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 428.62 ਅੰਕ ਯਾਨੀ ਕਿ 1.05 ਫੀਸਦੀ ਦੇ ਵਾਧੇ ਨਾਲ 41,323 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 137.80 ਅੰਕ ਯਾਨੀ ਕਿ 1.15 ਫੀਸਦੀ ਦੇ ਵਾਧੇ ਨਾਲ 12,130.30 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਪਹਿਲਾਂ ਲਗਾਤਾਰ ਚਾਰ ਦਿਨਾਂ ਤੱਕ ਬਜ਼ਾਰ ਲਾਲ ਨਿਸ਼ਾਨ 'ਚ ਬੰਦ ਹੁੰਦਾ ਆ ਰਿਹਾ ਹੈ।

ਅੱਜ ਦੇ ਕਾਰੋਬਾਰ ਵਿਚ ਜਿਥੇ ਬੀ.ਐਸ.ਈ ਦੇ ਸਾਰੇ ਸੈਕਟਰ ਸੂਚਕਾਂਕ 'ਚ ਖਰੀਦਾਰੀ ਦਾ ਮਾਹੌਲ ਰਿਹਾ। ਉਥੇ ਬੈਂਕ ਸ਼ੇਅਰਾਂ ਵਿਚ ਵੀ ਖਰੀਦ ਦੇ ਅਧਾਰ 'ਤੇ ਬੈਂਕ ਨਿਫਟੀ ਨੇ 0.91 ਫੀਸਦੀ ਦਾ ਵਾਧਾ ਦਿਖਾਇਆ।

ਅੱਜ ਨਿਫਟੀ ਦੇ 50 ਸਟਾਕਾਂ ਵਿਚੋਂ 38 ਸ਼ੇਅਰਾਂ ਵਿਚ ਮਜ਼ਬੂਤੀ ਦੇਖਣ ਨੂੰ ਮਿਲੀ ਜਦੋਂਕਿ ਸੈਂਸੈਕਸ ਦੇ 30 ਵਿਚੋਂ 21 ਸ਼ੇਅਰ ਤੇਜ਼ੀ ਨਾਲ ਬੰਦ ਹੋਏ। ਇਸਦੇ ਨਾਲ ਹੀ ਬੈਂਕ ਨਿਫਟੀ ਦੇ ਸਾਰੇ 12 ਸਟਾਕਾਂ 'ਚ ਖਰੀਦ ਵੇਖਣ ਨੂੰ ਮਿਲੀ। ਅੱਜ ਨਿਫਟੀ ਦਾ ਰਿਐਲਟੀ ਇੰਡੈਕਸ 1.12 ਫੀਸਦੀ, ਫਾਰਮਾ ਇੰਡੈਕਸ 2.32 ਫੀਸਦੀ, ਮੈਟਲ ਇੰਡੈਕਸ 1.34 ਫੀਸਦੀ, ਮੀਡੀਆ ਇੰਡੈਕਸ 1.94 ਫੀਸਦੀ, ਐਫ.ਐਮ.ਸੀ.ਜੀ. ਸੂਚਕਾਂਕ 1.64 ਫੀਸਦੀ, ਆਟੋ ਇੰਡੈਕਸ ਮਾਮੂਲੀ ਵਾਧਾ ਲੈ ਕੇ ਬੰਦ ਹੋਏ ਹਨ।

ਸੈਕਟੋਰੀਅਲ ਇੰਡੈਕਸ ਦਾ ਹਾਲ

ਅੱਜ ਸਾਰੇ ਸੈਕਟਰ ਹਰੇ ਨਿਸ਼ਾਨ 'ਤੇ ਬੰਦ ਹੋਏ। ਇਨ੍ਹਾਂ 'ਚ ਆਈ.ਟੀ., ਮੀਡੀਆ, ਰੀਅਲਟੀ, ਮੈਟਲ, ਨਿੱਜੀ ਬੈਂਕ, ਆਟੋ, ਫਾਰਮਾ, ਪੀ.ਐਸ.ਯੂ. ਬੈਂਕ ਅਤੇ ਐਫ.ਐਮ.ਸੀ.ਜੀ. ਸ਼ਾਮਲ ਹਨ।

ਟਾਪ ਗੇਨਰਜ਼ 

ਇੰਫਰਾਟੈਲ, ਗ੍ਰਾਸਿਮ, ਕੋਲ ਇੰਡੀਆ, ਜ਼ੀ ਲਿਮਟਿਡ, ਹਿੰਦੁਸਤਾਨ ਯੂਨੀਲੀਵਰ, ਐਚ.ਡੀ.ਐਫ.ਸੀ., ਸਿਪਲਾ, ਰਿਲਾਇੰਸ, ਬਜਾਜ ਫਾਈਨੈਂਸ ਅਤੇ ਬਜਾਜ ਫਿਨਸਰਵ

ਟਾਪ ਲੂਜ਼ਰਜ਼

ਟਾਟਾ ਮੋਟਰਜ਼, ਇੰਡਸਇੰਡ ਬੈਂਕ, ਭਾਰਤੀ ਏਅਰਟੈਲ, ਮਾਰੂਤੀ, ਜੇਐਸਡਬਲਯੂ ਸਟੀਲ, ਸਨ ਫਾਰਮਾ, ਟੀਸੀਐਸ, ਅਲਟਰਾ ਟੈਕ ਸੀਮੈਂਟ ਅਤੇ ਐਲ ਐਂਡ ਟੀ


Related News