ਸ਼ੇਅਰ ਬਾਜ਼ਾਰ : ਸੈਂਸੈਕਸ 677 ਅੰਕਾਂ ਤੋਂ ਵੱਧ ਟੁੱਟਿਆ, ਨਿਫਟੀ ਵੀ ਡਿੱਗ ਕੇ ਖੁੱਲ੍ਹਿਆ

Monday, Apr 17, 2023 - 11:08 AM (IST)

ਮੁੰਬਈ (ਭਾਸ਼ਾ) - ਸੂਚਨਾ ਤਕਨਾਲੋਜੀ ਕੰਪਨੀਆਂ ਦੇ ਸ਼ੇਅਰਾਂ ਵਿਚ ਕਮਜ਼ੋਰੀ ਅਤੇ ਇੰਫੋਸਿਸ ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਘਾਟੇ ਕਾਰਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ, ਨਿਫਟੀ ਟੁੱਟ ਗਿਆ ਅਤੇ ਇਸ ਦੇ ਨਾਲ ਹੀ ਪਿਛਲੇ ਨੌਂ ਦਿਨਾਂ ਤੋਂ ਸ਼ੇਅਰ ਬਾਜ਼ਾਰਾਂ ਵਿਚ ਜਾਰੀ ਤੇਜ਼ੀ ਵੀ ਧੰਮ ਗਈ। ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 677.86 ਅੰਕ ਡਿੱਗ ਕੇ 59,753.14 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। 

ਇਹ ਵੀ ਪੜ੍ਹੋ : ਬੈਂਕ ਹੀ ਨਹੀਂ, LIC ਕੋਲ ਵੀ ‘ਲਾਵਾਰਿਸ’ ਪਏ ਹਨ 21,500 ਕਰੋੜ

ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 200 ਅੰਕ ਡਿੱਗ ਕੇ 17,628 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ। ਸੈਂਸੈਕਸ ਵਿੱਚ, ਇੰਫੋਸਿਸ ਸਭ ਤੋਂ ਵੱਧ ਲਗਭਗ 12 ਪ੍ਰਤੀਸ਼ਤ ਡਿੱਗ ਗਿਆ। ਅੰਬੇਡਕਰ ਜਯੰਤੀ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਬੰਦ ਰਹੇ। 

ਟਾਪ ਲੂਜ਼ਰਜ਼

ਇੰਫੋਸਿਸ,ਟੈੱਕ ਮਹਿੰਦਰਾ, ਐਚਸੀਐਲ ਟੈਕਨਾਲੋਜੀਜ਼, ਟਾਟਾ ਕੰਸਲਟੈਂਸੀ ਸਰਵਿਸਿਜ਼, ਵਿਪਰੋ, ਐਚਡੀਐਫਸੀ ,ਐਚਡੀਐਫਸੀ ਬੈਂਕ 

ਟਾਪ ਗੇਨਰਜ਼

ਪਾਵਰ ਗਰਿੱਡ, ਇੰਡਸਇੰਡ ਬੈਂਕ, ਅਲਟਰਾਟੈੱਕ ਸੀਮੈਂਟ, ਨੇਸਲੇ, ਟਾਈਟਨ, ਹਿੰਦੁਸਤਾਨ ਯੂਨੀਲੀਵਰ 

ਇਹ ਵੀ ਪੜ੍ਹੋ : Honda ਦੀ ਇਸ ਬਾਈਕ 'ਚ ਆਈ ਗੜਬੜ, ਪਿਛਲੇ ਸਾਲ ਵੇਚੇ ਗਏ ਮੋਟਰਸਾਈਕਲਾਂ ਨੂੰ ਮੰਗਵਾਇਆ ਵਾਪਸ

ਗਲੋਬਲ ਬਾਜ਼ਾਰਾਂ ਦਾ ਰੁਝਾਨ

ਸੋਮਵਾਰ ਨੂੰ ਏਸ਼ੀਆਈ ਬਾਜ਼ਾਰ ਮਿਲੇ-ਜੁਲੇ ਸਨ, ਸਿਓਲ ਅਤੇ ਜਾਪਾਨ ਘਾਟੇ ਦੇ ਨਾਲ ਕਾਰੋਬਾਰ ਕਰ ਰਹੇ ਸਨ ਜਦੋਂ ਕਿ ਸ਼ੰਘਾਈ ਅਤੇ ਹਾਂਗਕਾਂਗ ਦੇ ਬਾਜ਼ਾਰ ਲਾਭ ਦੇ ਨਾਲ ਕਾਰੋਬਾਰ ਕਰ ਰਹੇ ਸਨ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਘਾਟੇ ਨਾਲ ਬੰਦ ਹੋਏ। 

ਇਸ ਦੌਰਾਨ, ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.07 ਫੀਸਦੀ ਵਧ ਕੇ 86.37 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਵੀਰਵਾਰ ਨੂੰ 221.85 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਇਹ ਵੀ ਪੜ੍ਹੋ : ਭਾਰਤ ਵਿੱਚ ਐਪਲ ਨੇ ਖੇਡੀ ਵੱਡੀ ਬਾਜ਼ੀ, ਮੁੰਬਈ 'ਚ 22 ਕੰਪਨੀਆਂ ਨੂੰ ਦਿੱਤਾ ਕਰਾਰਾ ਝਟਕਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News