ਸ਼ੁਰੂਆਤੀ ਕਾਰੋਬਾਰ ’ਚ ਸੈਂਸੈਕਸ 400 ਅੰਕ ਤੋਂ ਵੱਧ ਡਿੱਗਿਆ, RIL ’ਚ 4 ਫੀਸਦੀ ਦੀ ਗਿਰਾਵਟ

11/23/2021 11:08:12 AM

ਮੁੰਬਈ- ਕਮਜ਼ੋਰ ਗਲੋਬਲ ਸੰਕੇਤਾਂ ਅਤੇ ਲਗਾਤਾਰ ਵਿਦੇਸ਼ੀ ਫੰਡਾਂ ਦੇ ਬਾਹਰ ਜਾਣ ਦਰਮਿਆਨ ਰਿਲਾਇੰਸ ਇੰਡਸਟਰੀਜ਼, ਕੋਟਕ ਬੈਂਕ ਅਤੇ ਬਜਾਜ ਫਾਇਨੈਂਸ ਵਰਗੇ ਵੱਡੇ ਸ਼ੇਅਰਾਂ ’ਚ ਗਿਰਾਵਟ ਕਾਰਨ ਪ੍ਰਮੁੱਖਾਂ ਸ਼ੇਅਰ ਸੂਚਕਾਂਕ ਸੈਂਸੈਕਸ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ 400 ਅੰਕ ਤੋਂ ਵੱਧ ਡਿੱਗ ਗਿਆ। ਇਸ ਦੌਰਾਨ 30 ਸ਼ੇਅਰਾਂ ਵਾਲਾ ਸੂਚਕਾਂਕ 435.74 ਅੰਕ ਜਾਂ 0.73 ਫੀਸਦੀ ਦੀ ਗਿਰਾਵਟ ਨਾਲ 59,200.27 ’ਤੇ ਕਾਰੋਬਾਰ ਕਰ ਰਿਹਾ ਸੀ। ਇਸੇ ਤਰ੍ਹਾਂ ਨਿਫਟੀ 129.85 ਅੰਕ ਜਾਂ 0.73 ਫੀਸਦੀ ਡਿੱਗ ਕੇ 17,634.95 ’ਤੇ ਪਹੁੰਚ ਗਿਆ। ਸੈਂਸੈਕਸ  ’ਚ ਸਭ ਤੋਂ ਵੱਧ 4 ਫੀਸਦੀ ਦੀ ਗਿਰਾਵਟ ਰਿਲਾਇੰਸ ਇੰਡਸਟਰੀਜ਼ (ਆਰ.ਆਈ.ਐੱਲ.) ’ਚ ਹੋਈ। ਕੰਪਨੀ ਵਲੋਂ ਆਪਣੇ ਤੇਲ ਰਿਫਾਇਨਰੀ ਅਤੇ ਪੈਟਰੋਕੈਮਿਕਲ ਕਾਰੋਬਾਰ ’ਚ 20 ਫੀਸਦੀ ਹਿੱਸੇਦਾਰੀ ਸਾਊਦੀ ਅਰਾਮਕੋ ਨੂੰ 15 ਅਰਬ ਡਾਲਰ ’ਚ ਵੇਚਣ ਦੇ ਪ੍ਰਸਤਾਵਿਤ ਸੌਦੇ ਨੂੰ ਰੱਦ ਕਰਨ ਦੀ ਖ਼ਬਰ ਤੋਂ ਬਾਅਦ ਇਹ ਗਿਰਾਵਟ ਹੋਈ। 

ਇਸ ਤੋਂ ਇਲਾਵਾ ਮਾਰੂਤੀ, ਬਜਾਜ ਫਾਇਨੈਂਸ, ਕੋਟਕ ਬੈਂਕ ਅਤੇ ਬਜਾਜ ਫਿਨਸਰਵ ਵੀ ਲਾਲ ਨਿਸ਼ਾਨ ’ਚ ਸਨ। ਦੂਜੇ ਪਾਸੇ, ਭਾਰਤੀ ਏਅਰਟੇਲ, ਪਾਵਰਗਰਿੱਡ, ਏਸ਼ੀਅਨ ਪੇਂਟਸ, ਇੰਡਸਇੰਡ ਬੈਂਕ ਅਤੇ ਆਈ.ਟੀ.ਸੀ. ’ਚ ਬੜ੍ਹਤ ਨਾਲ ਕਾਰੋਬਾਰ ਹੋ ਰਿਹਾ ਸੀ। ਪਿਛਲੇ ਸੈਸ਼ਨ ’ਚ ਸੈਂਸੈਕਸ 372.32 ਅੰਕ ਜਾਂ 0.62 ਫੀਸਦੀ ਦੀ ਗਿਰਾਵਟ ਨਾਲ 59.636.01 ’ਤੇ ਬੰਦ ਹੋਇਆ। ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਵੀਰਵਾਰ ਨੂੰ ਸਕਲ ਆਧਾਰ ’ਤੇ 3,930.62 ਕਰੋੜ ਰੁਪਏ ਦੇ ਸ਼ੇਅਰ ਵੇਚੇ। ਸ਼ੇਅਰ ਬਾਜ਼ਾਰ ਸ਼ੁੱਕਰਵਾਰ ਨੂੰ ਗੁਰੂ ਨਾਨਕ ਜਯੰਤੀ ਮੌਕੇ ਬੰਦ ਰਹੇ। ਇਸ ਵਿਚ ਕੌਮਾਂਤਰੀ ਤੇਲ ਬੈਂਚਮਾਰਕ ਬਰੇਂਟ ਕਰੂਡ 0.06 ਫੀਸਦੀ ਡਿੱਗ ਕੇ 78.84 ਡਾਲਰ ਪ੍ਰਤੀ ਬੈਰਲ ਦੀ ਕੀਮਤ ’ਤੇ ਆ ਗਿਆ।


DIsha

Content Editor

Related News