ਸੈਂਸੈਕਸ 422 ਅੰਕ ਟੁੱਟਾ, ਨਿਫਟੀ ਵੀ 11,300 ਤੋਂ ਥੱਲ੍ਹੇ ਬੰਦ

07/29/2020 5:11:22 PM

ਮੁੰਬਈ— ਰਿਲਾਇੰਸ ਇੰਡਸਟਰੀਜ਼ ਅਤੇ ਐੱਚ. ਡੀ. ਐੱਫ. ਸੀ. ਬੈਂਕ ਦੇ ਸ਼ੇਅਰਾਂ 'ਚ ਮੁਨਾਫਾਵਸੂਲੀ ਕਾਰਨ ਬੁੱਧਵਾਰ ਨੂੰ ਸੈਂਸੈਕਸ 422 ਅੰਕ ਟੁੱਟ ਗਿਆ। 30 ਸ਼ੇਅਰਾਂ ਵਾਲਾ ਸੈਂਸੈਕਸ 421.82 ਅੰਕ ਯਾਨੀ 1.10 ਫੀਸਦੀ ਦੇ ਨੁਕਸਾਨ ਨਾਲ 38,071.13 ਅੰਕ 'ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 97.70 ਅੰਕ ਯਾਨੀ 0.86 ਫੀਸਦੀ ਦੀ ਗਿਰਾਵਟ ਨਾਲ 11,202.85 ਅੰਕ 'ਤੇ ਬੰਦ ਹੋਇਆ।

ਸੈਂਸੈਕਸ ਦੀਆਂ ਕੰਪਨੀਆਂ 'ਚ ਰਿਲਾਇੰਸ ਇੰਡਸਟਰੀਜ਼ ਦਾ ਸ਼ੇਅਰ ਸਭ ਤੋਂ ਜ਼ਿਆਦਾ 4 ਫੀਸਦੀ ਟੁੱਟ ਗਿਆ। ਨੈਸਲੇ ਇੰਡੀਆ, ਐੱਚ. ਸੀ. ਐੱਲ. ਟੈੱਕ, ਮਹਿੰਦਰਾ ਐਂਡ ਮਹਿੰਦਰਾ, ਐੱਚ. ਡੀ. ਐੱਫ. ਸੀ. ਬੈਂਕ, ਮਾਰੂਤੀ ਅਤੇ ਟੈੱਕ ਮਹਿੰਦਰਾ ਦੇ ਸ਼ੇਅਰ ਵੀ ਨੁਕਸਾਨ 'ਚ ਰਹੇ। ਉੱਥੇ ਹੀ, ਦੂਜੇ ਪਾਸੇ ਇੰਡਸਇੰਡ ਬੈਂਕ, ਟਾਟਾ ਸਟੀਲ, ਸਨਫਾਰਮਾ, ਬਜਾਜ ਫਾਈਨੈਂਸ, ਐੱਲ. ਐਂਡ ਟੀ. ਅਤੇ ਐੱਸ. ਬੀ. ਆਈ. ਦੇ ਸ਼ੇਅਰ ਲਾਭ 'ਚ ਰਹੇ।

ਕਾਰੋਬਾਰੀਆਂ ਨੇ ਕਿਹਾ ਕਿ ਨਿਵੇਸ਼ਕਾਂ ਨੇ ਕੁਝ ਸ਼ੇਅਰਾਂ 'ਚ ਮੁਨਾਫਾਵਸੂਲੀ ਕੀਤੀ, ਜਿਸ ਨਾਲ ਬਾਜ਼ਾਰ ਪ੍ਰਭਾਵਿਤ ਹੋਇਆ। ਯੂ. ਐੱਸ. ਦੇ ਫੈਡਰਲ ਰਿਜ਼ਰਵ ਦੀ ਨੀਤੀਗਤ ਬੈਠਕ ਤੋਂ ਪਹਿਲਾਂ ਬਾਜ਼ਾਰ ਨਿਵੇਸ਼ਕਾਂ ਨੇ ਸਾਵਧਾਨੀ ਵੀ ਵਰਤੀ। ਇਸ ਤੋਂ ਇਲਾਵਾ ਦੇਸ਼ 'ਚ ਕੋਵਿਡ-19 ਜੇ ਵਧਦੇ ਮਾਮਲਿਆਂ ਦੀ ਵਜ੍ਹਾ ਨਾਲ ਵੀ ਨਿਵੇਸ਼ਕ ਚਿੰਤਤ ਹਨ। ਬੁੱਧਵਾਰ ਨੂੰ ਦੇਸ਼ 'ਚ ਕੋਵਿਡ-19 ਸੰਕਰਮਣ ਦੇ ਮਾਮਲੇ 15 ਲੱਖ ਨੂੰ ਪਾਰ ਕਰ ਗਏ।


Sanjeev

Content Editor

Related News