ਸੈਂਸੈਕਸ 37 ਹਜ਼ਾਰ ਤੋਂ ਪਾਰ, ਨਿਫਟੀ ਵੀ 10,900 ਤੋਂ ਉਪਰ ਬੰਦ

07/17/2020 5:09:41 PM

ਮੁੰਬਈ— ਸ਼ੁੱਕਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਲਗਾਤਾਰ ਤੀਜੇ ਦਿਨ ਖਰੀਦਦਾਰੀ ਜਾਰੀ ਰਹੀ। ਬੀ. ਐੱਸ. ਈ. ਦਾ ਸੈਂਸਕਸ ਤਕਰੀਬਨ ਚਾਰ ਮਹੀਨਿਆਂ ਪਿੱਛੋਂ 37 ਹਜ਼ਾਰ ਅੰਕ ਤੋਂ ਪਾਰ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 10,900 ਅੰਕ ਤੋਂ ਉਪਰ ਬੰਦ ਹੋਇਆ। ਵਿਦੇਸ਼ਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਤੇ ਘਰੇਲੂ ਪੱਧਰ 'ਤੇ ਆਰਥਿਕ ਗਤੀਵਧੀਆਂ 'ਚ ਤੇਜ਼ੀ ਨਾਲ ਨਿਵੇਸ਼ਕਾਂ ਦਾ ਵਿਸ਼ਵਾਸ ਮਜਬੂਤ ਹੋਇਆ।

ਹਰ ਪਾਸਿਓਂ ਖਰੀਦਦਾਰੀ ਦੇ ਦਮ 'ਤੇ ਸੈਂਸੈਕਸ 548.46 ਅੰਕ ਯਾਨੀ 1.50 ਫੀਸਦੀ ਉਛਲ ਕੇ 37,020.14 ਦੇ ਪੱਧਰ ਅਤੇ ਨਿਫਟੀ 161.75 ਅੰਕ ਯਾਨੀ 1.51 ਫੀਸਦੀ ਦੀ ਬੜ੍ਹਤ ਨਾਲ 10,901.70 ਦੇ ਪੱਧਰ 'ਤੇ ਬੰਦ ਹੋਇਆ। ਇਹ ਦੋਹਾਂ ਸੂਚਕਾਂ ਦਾ 6 ਮਾਰਚ ਤੋਂ ਬਾਅਦ ਦਾ ਉੱਚਾ ਪੱਧਰ ਹੈ।

 

ਬਾਜ਼ਾਰ 'ਚ ਅੱਜ ਸ਼ੁਰੂ ਤੋਂ ਹੀ ਤੇਜ਼ੀ ਰਹੀ ਅਤੇ ਆਖਰੀ ਇਕ ਘੰਟੇ 'ਚ ਗ੍ਰਾਫ ਤੇਜ਼ੀ ਨਾਲ ਹੋਰ ਉਪਰ ਚੜ੍ਹਿਆ। ਆਈ. ਟੀ. ਅਤੇ ਤਕਨਾਲੋਜੀ ਸੈਕਟਰ ਨੂੰ ਛੱਡ ਕੇ ਹੋਰ ਖੇਤਰਾਂ 'ਚ ਨਿਵੇਸ਼ਕ ਖਰੀਦਦਾਰ ਰਹੇ। ਸੈਂਸੈਕਸ ਦੀਆਂ ਕੰਪਨੀਆਂ 'ਚੋਂ ਮਹਿੰਦਰਾ ਅਤੇ ਬਜਾਜ ਫਾਈਨੈਂਸ ਦੇ ਸ਼ੇਅਰ ਵੀ ਤਿੰਨ ਫੀਸਦੀ ਤੋਂ ਜ਼ਿਆਦਾ ਚੜ੍ਹੇ। ਟੀ. ਸੀ. ਐੱਸ. ਨੂੰ ਤਕਰੀਬਨ ਡੇਢ ਫੀਸਦੀ ਦਾ ਨੁਕਸਾਨ ਹੋਇਆ।

ਇਸ ਤੋਂ ਇਲਾਵਾ ਛੋਟੀ ਤੇ ਦਰਮਿਆਨੀਆਂ ਕੰਪਨੀਆਂ 'ਚ ਵੀ ਤੇਜ਼ੀ ਰਹੀ। ਬੀ. ਐੱਸ. ਈ. ਦਾ ਮਿਡਕੈਪ 1.55 ਫੀਸਦੀ ਦੇ ਵਾਧੇ ਨਾਲ 13,530.75 ਅੰਕ 'ਤੇ, ਸਮਾਲਕੈਪ 1.11 ਫੀਸਦੀ ਦੀ ਤੇਜ਼ੀ ਨਾਲ 12,782.53 ਅੰਕ 'ਤੇ ਬੰਦ ਹੋਇਆ। ਉੱਥੇ ਹੀ, ਵਿਦੇਸ਼ੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਏਸ਼ੀਆ ਦੇ ਜ਼ਿਆਦਾਤਰ ਪ੍ਰਮੁੱਖ ਬਾਜ਼ਾਰ ਹਰੇ 'ਚ ਰਹੇ। ਦੱਖਣੀ ਕੋਰੀਆ ਦਾ ਕੋਸਪੀ 0.80 ਫੀਸਦੀ, ਹਾਂਗਕਾਂਗ ਦਾ ਹੈਂਗਸੇਂਗ 0.47 ਫੀਸਦੀ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.13 ਫੀਸਦੀ ਵੱਧ ਕੇ ਬੰਦ ਹੋਏ, ਜਦੋਂ ਕਿ ਜਾਪਾਨ ਦੀ ਨਿੱਕੇਈ 0.32 ਫੀਸਦੀ ਹੇਠਾਂ ਖਿਸਕਿਆ।


Sanjeev

Content Editor

Related News