ਬਾਜ਼ਾਰ 'ਚ ਮੁਨਾਫਾ ਵਸੂਲੀ ਕਾਰਨ ਸੈਂਸੈਕਸ ਮਾਮੂਲੀ 83 ਅੰਕ ਵੱਧ ਕੇ ਬੰਦ

06/08/2020 5:57:49 PM

ਮੁੰਬਈ— ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ ਸੋਮਵਾਰ ਨੂੰ ਸ਼ੁਰੂਆਤੀ ਜ਼ੋਰਦਾਰਤ ਤੇਜ਼ੀ ਨੂੰ ਬਰਕਰਾਰ ਨਹੀਂ ਰੱਖ ਸਕਿਆ ਅਤੇ ਅਖੀਰ 'ਚ ਮਾਮੂਲੀ 83.34 ਅੰਕ ਦੀ ਬੜ੍ਹਤ ਨਾਲ ਬੰਦ ਹੋਇਆ।

ਬਾਜ਼ਾਰ 'ਚ ਚੰਗੀ ਤੇਜ਼ੀ ਤੋਂ ਬਾਅਦ ਨਿਵੇਸ਼ਕਾਂ ਨੇ ਮੁਨਾਫਾ ਵਸੂਲੀ ਨੂੰ ਪਹਿਲ ਦਿੱਤੀ, ਜਿਸ ਕਾਰਨ ਬੜ੍ਹਤ ਘੱਟ ਗਈ। ਕਾਰੋਬਾਰ ਦੇ ਦੌਰਾਨ 640 ਅੰਕ ਤੋਂ ਵੱਧ ਦੀ ਤੇਜ਼ੀ ਤੋਂ ਬਾਅਦ ਸੈਂਸੈਕਸ 83.34 ਅੰਕ ਯਾਨੀ 0.24 ਫੀਸਦੀ ਦੀ ਹਲਕੀ ਮਜਬੂਤੀ ਨਾਲ 34,371 ਦੇ ਪੱਧਰ 'ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 25.30 ਅੰਕ ਯਾਨੀ 0.25 ਫੀਸਦੀ ਵੱਧ ਕੇ 10,167.45 ਦੇ ਪੱਧਰ 'ਤੇ ਬੰਦ ਹੋਇਆ।
ਸੈਂਸੈਕਸ ਦੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਲਾਭ 'ਚ ਇੰਡਸਇੰਡ ਬੈਂਕ ਰਿਹਾ, ਜਿਸ 'ਚ ਤਕਰੀਬਨ 7 ਫੀਸਦੀ ਦੀ ਤੇਜ਼ੀ ਦਰਜ ਹੋਈ। ਉਸ ਤੋਂ ਬਾਅਦ ਐਕਸਿਸ ਬੈਂਕ, ਬਜਾਜ ਫਾਈਨੈਂਸ, ਓ. ਐੱਨ. ਜੀ. ਸੀ., ਟਾਈਟਨ, ਇਨਫੋਸਿਸ ਅਤੇ ਟੈੱਕ ਮਹਿੰਦਰਾ ਦਾ ਸਥਾਨ ਰਿਹਾ। ਰਿਲਾਇੰਸ ਇੰਡਸਟਰੀਜ਼ ਦਾ ਸ਼ੇਅਰ ਕਾਰੋਬਾਰ ਦੌਰਾਨ ਤਕਰੀਬਨ 3 ਫੀਸਦੀ ਮਜਬੂਤ ਹੋਇਆ ਅਤੇ ਇਕ ਸਾਲ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ।

ਹਾਲਾਂਕਿ, ਮੁਨਾਫਾ ਵਸੂਲੀ ਕਾਰਨ ਆਰ. ਆਈ. ਐੱਲ. ਦਾ ਸ਼ੇਅਰ 0.51 ਫੀਸਦੀ ਤੋਂ ਹੇਠਾਂ ਆ ਕੇ ਬੰਦ ਹੋਇਆ। ਮਹਿੰਦਰਾ ਐਂਡ ਮਹਿੰਦਰਾ, ਅਲਟ੍ਰਾਟੈਕ ਸੀਮੈਂਟ, ਐੱਚ. ਡੀ. ਐੱਫ. ਸੀ. ਬੈਂਕ ਅਤੇ ਨੈਸਲੇ ਇੰਡੀਆ ਦੇ ਸ਼ੇਅਰ ਵੀ ਹੇਠਾਂ ਆਏ। ਉੱਥੇ ਹੀ, ਵਿਦੇਸ਼ੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਚੀਨ ਦਾ ਸ਼ੰਘਾਈ, ਹਾਂਗਕਾਂਗ ਦਾ ਹੈਂਗ ਸੈਂਗ, ਦੱਖਣੀ ਕੋਰੀਆ ਦਾ ਕੋਸਪੀ ਅਤੇ ਜਾਪਾਨ ਦਾ ਨਿੱਕੇਈ ਵੀ ਮਜਬੂਤੀ 'ਚ ਬੰਦ ਹੋਏ।


Sanjeev

Content Editor

Related News