ਸੈਂਸੈਕਸ ਸ਼ੁਰੂ 'ਚ 40 ਤੋਂ ਵੱਧ ਅੰਕ ਡਿੱਗਾ, ਨਿਫਟੀ 11,600 ਤੋਂ ਥੱਲ੍ਹੇ ਖੁੱਲ੍ਹਾ

10/23/2019 9:17:39 AM

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਸੈਂਸੈਕਸ ਤੇ ਨਿਫਟੀ ਗਿਰਾਵਟ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 41.99 ਅੰਕ ਦੀ ਗਿਰਾਵਟ ਨਾਲ 38,921.85 'ਤੇ ਹੋਈ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 14.35 ਅੰਕ ਯਾਨੀ 0.12 ਫੀਸਦੀ ਦੀ ਕਮਜ਼ੋਰੀ ਨਾਲ 11,574 'ਤੇ ਖੁੱਲ੍ਹਾ ਹੈ।


ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 14 ਅੰਕ ਦੀ ਗਿਰਾਵਟ ਤੇ ਬੈਂਕ ਨਿਫਟੀ 'ਚ 110 ਅੰਕ ਦੀ ਬੜ੍ਹਤ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ 71 'ਤੇ ਖੁੱਲ੍ਹਾ ਹੈ, ਜੋ ਪਿਛਲੇ ਦਿਨ 70.93 'ਤੇ ਬੰਦ ਹੋਇਆ ਸੀ। ਗਲੋਬਲ ਸੰਕੇਤਾਂ ਦੇ ਨਾਲ-ਨਾਲ ਕੰਪਨੀਆਂ ਦੇ ਤਿਮਾਹੀ ਵਿੱਤੀ ਨਤੀਜੇ ਵੀ ਬਾਜ਼ਾਰ ਦੀ ਦਿਸ਼ਾ ਨਿਰਧਾਰਤ ਕਰ ਰਹੇ ਹਨ।
ਪਿਛਲੇ ਦਿਨ ਐਕਸਿਸ ਬੈਂਕ ਨੇ ਨਤੀਜੇ ਜਾਰੀ ਕੀਤੇ ਸਨ। 23 ਅਕਤੂਬਰ ਨੂੰ ਬਜਾਜ ਆਟੋ ਦੂਜੀ ਤਿਮਾਹੀ ਦੇ ਨਤੀਜੇ ਜਾਰੀ ਕਰੇਗੀ। ਇੰਫੋਸਿਸ 'ਚ ਘੋਟਾਲੇ ਦੇ ਲੱਗੇ ਗੰਭੀਰ ਦੋਸ਼ਾਂ ਦੀ ਮਾਰ ਪਿਛਲੇ ਦਿਨ ਉਸ ਦੇ ਸਟਾਕਸ 'ਤੇ ਦੇਖਣ ਨੂੰ ਮਿਲੀ ਸੀ। ਇੰਫੋਸਿਸ ਦੇ ਸਟਾਕਸ ਮੰਗਲਵਾਰ ਨੂੰ 6 ਸਾਲਾਂ 'ਚ ਪਹਿਲੀ ਵਾਰ 127 ਰੁਪਏ ਯਾਨੀ ਤਕਰੀਬਨ 16 ਫੀਸਦੀ ਦੀ ਗਿਰਾਵਟ ਨਾਲ 640 ਰੁਪਏ 'ਤੇ ਬੰਦ ਹੋਏ ਸਨ।


ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-

PunjabKesari
ਯੂ. ਐੱਸ. ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਡਾਓ 40 ਅੰਕ ਯਾਨੀ 0.2 ਫੀਸਦੀ ਡਿੱਗਾ ਹੈ, ਉੱਥੇ ਹੀ ਐੱਸ. ਐਂਡ ਪੀ.-500 ਇੰਡੈਕਸ 0.4 ਫੀਸਦੀ ਦੀ ਗਿਰਾਵਟ ਨਾਲ ਤੇ ਨੈਸਡੈਕ ਕੰਪੋਜ਼ਿਟ 0.72 ਫੀਸਦੀ ਦੀ ਕਮਜ਼ੋਰੀ 'ਚ ਬੰਦ ਹੋਏ ਹਨ। ਨਿਵੇਸ਼ਕ ਅਮਰੀਕਾ-ਚੀਨ ਵਿਚਕਾਰ ਵਪਾਰਕ ਗੱਲਬਾਤ 'ਤੇ ਨਜ਼ਰ ਰੱਖ ਰਹੇ ਹਨ, ਨਾਲ ਹੀ ਬ੍ਰੈਗਜ਼ਿਟ 'ਤੇ ਤਾਜ਼ਾ ਹਾਲਾਤ ਵੀ ਨਿਵੇਸ਼ਕਾਂ ਦੀ ਧਾਰਨਾ ਨੂੰ ਪ੍ਰਭਾਵਿਤ ਕਰ ਰਹੇ ਹਨ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਸਵੇਰ ਨੂੰ ਕਾਰੋਬਾਰ ਦੌਰਾਨ 0.33 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ ਤੇ ਜਪਾਨ ਦੇ ਬਾਜ਼ਾਰ ਨਿੱਕੇਈ 'ਚ 0.04 ਫੀਸਦੀ ਦੀ ਕਮਜ਼ੋਰੀ ਦੇਖਣ ਨੂੰ ਮਿਲੀ।
ਹਾਂਗਕਾਂਗ ਦੇ ਬਾਜ਼ਾਰ ਹੈਂਗ ਸੇਂਗ 'ਚ 278 ਅੰਕ ਯਾਨੀ 1.04 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 6 ਅੰਕ ਯਾਨੀ 0.05 ਫੀਸਦੀ ਡਿੱਗ ਕੇ 11,612 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਤੋਂ ਇਲਾਵਾ ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 0.33 ਫੀਸਦੀ ਤੇ ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 'ਚ 0.6 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ।


Related News