ਬਾਜ਼ਾਰ 'ਚ ਸੁਸਤੀ, ਸੈਂਸੈਕਸ ਤੇ ਨਿਫਟੀ 'ਚ ਹਲਕਾ ਉਛਾਲ

07/23/2019 9:21:45 AM

ਮੁੰਬਈ— ਗਲੋਬਲ ਬਾਜ਼ਾਰਾਂ 'ਚ ਤੇਜ਼ੀ ਦੇ ਬਾਵਜੂਦ ਸੈਂਸੈਕਸ ਅਤੇ ਨਿਫਟੀ ਹਲਕੀ ਮਜਬੂਤੀ 'ਚ ਹਨ।ਮੰਗਲਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 21.81 ਅੰਕ ਦੀ ਤੇਜ਼ੀ ਨਾਲ 38,052.94 'ਤੇ ਹੋਈ ਹੈ।ਪਿਛਲੇ ਦਿਨ ਸੈਂਸੈਕਸ 305.88 ਅੰਕ ਡਿੱਗ ਕੇ 38,031 'ਤੇ ਬੰਦ ਹੋਇਆ ਸੀ। ਬਜਟ ਪ੍ਰਸਤਾਵਾਂ ਨਾਲ ਨਾਰਾਜ਼ ਬਾਜ਼ਾਰ 'ਚ ਹੁਣ ਤਕ ਸੁਸਤੀ ਛਾਈ ਹੋਈ ਹੈ। ਕਮਜ਼ੋਰ ਕਾਰਪੋਰੇਟ ਨਤੀਜਿਆਂ ਨੇ ਵੀ ਨਿਵੇਸ਼ਕਾਂ ਦੀ ਧਾਰਨਾ ਨੂੰ ਪ੍ਰਭਾਵਿਤ ਕੀਤਾ ਹੈ।

ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 10.45 ਅੰਕ ਯਾਨੀ 0.09 ਫੀਸਦੀ ਦੀ ਹਲਕੀ ਤੇਜ਼ੀ 'ਚ 11,356.65 'ਤੇ ਖੁੱਲ੍ਹਾ ਹੈ।
ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 21 ਅੰਕ ਦੀ ਮਜਬੂਤੀ ਅਤੇ ਬੈਂਕ ਨਿਫਟੀ 'ਚ 50 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ।ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 69.97 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 69.92 ਦੇ ਪੱਧਰ 'ਤੇ ਬੰਦ ਹੋਇਆ ਸੀ।

 

ਗਲੋਬਲ ਬਾਜ਼ਾਰਾਂ 'ਚ ਕਾਰੋਬਾਰ
ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.13 ਫੀਸਦੀ ਦੀ ਮਜਬੂਤੀ 'ਚ 2,890 'ਤੇ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੈਂਗ 44 ਅੰਕ ਦੀ ਤੇਜ਼ੀ 'ਚ 28,415 'ਤੇ ਕਾਰੋਬਾਰ ਕਰ ਰਿਹਾ ਹੈ। ਜਪਾਨ ਦਾ ਬਾਜ਼ਾਰ ਨਿੱਕੇਈ 200 ਅੰਕ ਮਜਬੂਤ ਹੈ ਤੇ 21,618 'ਤੇ ਕਾਰੋਬਾਰ ਕਰ ਰਿਹਾ ਹੈ।
ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 12 ਅੰਕ ਦੀ ਮਜਬੂਤੀ 'ਚ 11,350 ਦੇ ਪੱਧਰ 'ਤੇ ਹੈ।ਇਸ ਦੇ ਇਲਾਵਾ ਦੱਖਣੀ ਕੋਰੀਆ ਦਾ ਕੋਸਪੀ 0.53 ਫੀਸਦੀ ਦੀ ਤੇਜ਼ੀ 'ਚ ਹੈ ਤੇ 2,103 'ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਸਿੰਗਾਪੁਰ ਦਾ ਬਾਜ਼ਾਰ ਸਟ੍ਰੇਟਸ ਟਾਈਮਜ਼ 0.2 ਫੀਸਦੀ ਦੀ ਮਜਬੂਤੀ 'ਚ 3,363 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਕਾਰਪੋਰੇਟ ਨਤੀਜੇ ਬਿਹਤਰ ਰਹਿਣ ਦੀ ਉਮੀਦ ਅਤੇ ਇਸ ਮਹੀਨੇ ਫੈਡਰਲ ਰਿਜ਼ਰਵ ਵੱਲੋਂ ਪਾਲਿਸੀ ਦਰਾਂ 'ਚ ਨਰਮੀ ਕੀਤੇ ਜਾਣ ਦੀ ਸੰਭਾਵਨਾ ਨਾਲ ਸੋਮਵਾਰ ਨੂੰ ਅਮਰੀਕੀ ਬਾਜ਼ਾਰਾਂ 'ਚ ਹਲਕੀ ਬੜ੍ਹਤ ਦਰਜ ਹੋਈ।


Related News