ਸੈਂਸੈਕਸ 'ਚ ਸ਼ਾਨਦਾਰ ਬੜ੍ਹਤ, ਨਿਫਟੀ ਵੀ 11,750 ਤੋਂ ਪਾਰ ਖੁੱਲ੍ਹਾ

06/19/2019 9:18:31 AM

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਚੰਗੇ ਸੰਕੇਤਾਂ ਨਾਲ ਸੈਂਸੈਕਸ ਤੇ ਨਿਫਟੀ ਦੀ ਸ਼ੁਰੂਆਤ ਤੇਜ਼ੀ 'ਚ ਹੋਈ ਹੈ। ਬੁੱਧਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 130.22 ਅੰਕ ਚੜ੍ਹ ਕੇ 39,176.56 'ਤੇ ਖੁੱਲ੍ਹਾ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 63.30 ਅੰਕ ਦੀ ਬੜ੍ਹਤ ਨਾਲ 11,754.80 'ਤੇ ਖੁੱਲ੍ਹਾ।

ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 68 ਅੰਕ ਦੀ ਮਜਬੂਤੀ ਤੇ ਬੈਂਕ ਨਿਫਟੀ 'ਚ 200 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 69.56 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਕੱਲ ਇਹ 69.70 'ਤੇ ਬੰਦ ਹੋਇਆ ਸੀ।
 

ਵਿਦੇਸ਼ੀ ਬਾਜ਼ਾਰਾਂ 'ਚ ਕਾਰੋਬਾਰ-
ਵਪਾਰ ਯੁੱਧ ਘੱਟ ਹੋਣ ਦੀ ਉਮੀਦ ਨਾਲ ਗਲੋਬਲ ਬਾਜ਼ਾਰਾਂ 'ਚ ਤੇਜ਼ੀ ਦਾ ਮਾਹੌਲ ਹੈ। 28 ਨੂੰ ਜਪਾਨ 'ਚ ਸ਼ੁਰੂ ਹੋਣ ਜਾ ਰਹੇ ਜੀ-20 ਸੰਮੇਲਨ ਤੋਂ ਪਹਿਲਾਂ ਚੀਨ ਤੇ ਅਮਰੀਕੀ ਟੀਮਾਂ ਵਿਚਕਾਰ ਕੱਲ ਤੋਂ ਵਪਾਰ ਵਾਰਤਾ ਸ਼ੁਰੂ ਹੋਵੇਗੀ। ਉੱਥੇ ਹੀ,  ਜੀ-20 ਸੰਮੇਲਨ ਦੌਰਾਨ ਡੋਨਾਲਡ ਟਰੰਪ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਵੀ ਵਿਸਥਾਰਪੂਰਵਕ ਗੱਲਬਾਤ ਕਰਨਗੇ।
ਬਾਜ਼ਾਰ ਨੂੰ ਉਮੀਦ ਹੈ ਕਿ ਦੋਵੇਂ ਦੇਸ਼ ਕਿਸੇ ਨਾ ਕਿਸੇ ਵਪਾਰ ਸਮਝੌਤੇ 'ਤੇ ਪਹੁੰਚ ਸਕਦੇ ਹਨ। ਨਿਵੇਸ਼ਕਾਂ ਦੀ ਧਾਰਨਾ ਨੂੰ ਬਲ ਮਿਲਣ ਨਾਲ ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ 'ਚ 1.18 ਫੀਸਦੀ ਦੀ ਬੜ੍ਹਤ ਦੇਖਣ ਨੂੰ ਮਿਲੀ ਹੈ। ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ ਵੀ 35 ਅੰਕ ਦੀ ਤੇਜ਼ੀ ਨਾਲ ਕਾਰੋਬਾਰ ਕਰਦਾ ਦਿਸਿਆ। ਉੱਥੇ ਹੀ, ਜਪਾਨ ਦਾ ਨਿੱਕੇਈ 348 ਅੰਕ ਦੀ ਤੇਜ਼ੀ 'ਚ 21,321 'ਤੇ ਦੇਖਣ ਨੂੰ ਮਿਲਿਆ। ਹਾਂਗਕਾਂਗ ਦੇ ਹੈਂਗ ਸੈਂਗ 'ਚ 640 ਅੰਕ ਦੀ ਸ਼ਾਨਦਾਰ ਬੜ੍ਹਤ ਦੇਖਣ ਨੂੰ ਮਿਲੀ। ਇਸ ਦੌਰਾਨ ਸਿੰਗਾਪੁਰ ਦਾ ਸਟ੍ਰੇਟਜ਼ ਟਾਈਮਜ਼ ਵੀ 44 ਅੰਕ ਦੀ ਤੇਜ਼ੀ 'ਚ 3,283 'ਤੇ ਕਾਰੋਬਾਰ ਕਰ ਰਿਹਾ ਸੀ।


Related News