IT, ਵਿੱਤੀ ਸ਼ੇਅਰਾਂ ''ਚ ਬਿਕਵਾਲੀ ਨਾਲ ਸੈਂਸੈਕਸ, ਨਿਫਟੀ ''ਚ ਗਿਰਾਵਟ
Wednesday, Jan 25, 2023 - 11:23 AM (IST)

ਮੁੰਬਈ (ਭਾਸ਼ਾ) - ਕਮਜ਼ੋਰ ਗਲੋਬਲ ਰੁਖ ਵਿਚਾਲੇ ਵਿੱਤੀ, ਤੇਲ ਅਤੇ ਆਈ.ਟੀ. ਸਟਾਕਾਂ 'ਚ ਬਿਕਵਾਲੀ ਕਾਰਨ ਬੁੱਧਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਪ੍ਰਮੁੱਖ ਇਕੁਇਟੀ ਸੂਚਕਾਂਕ ਸੈਂਸੈਕਸ ਅਤੇ ਨਿਫਟੀ 'ਚ ਗਿਰਾਵਟ ਦਰਜ ਕੀਤੀ ਗਈ। ਇਸ ਸਮੇਂ ਦੌਰਾਨ, BSE ਸੈਂਸੈਕਸ 268 ਅੰਕ ਜਾਂ 0.44 ਫੀਸਦੀ ਡਿੱਗ ਕੇ 60,709.93 'ਤੇ ਆ ਗਿਆ। NSE ਨਿਫਟੀ 90.25 ਅੰਕ ਜਾਂ 0.5 ਫੀਸਦੀ ਦੀ ਗਿਰਾਵਟ ਨਾਲ 18,028.05 'ਤੇ ਆ ਗਿਆ।
ਟਾਪ ਲੂਜ਼ਰਜ਼
ਅਲਟ੍ਰਾਟੈੱਕ ਸੀਮੈਂਟ, ਐਸਬੀਆਈ, ਇੰਡਸਇੰਡ ਬੈਂਕ, ਐਕਸਿਸ ਬੈਂਕ, ਐਚਡੀਐਫਸੀ ਬੈਂਕ, ਕੋਟਕ ਬੈਂਕ, ਐਲਐਂਡਟੀ, ਰਿਲਾਇੰਸ ਇੰਡਸਟਰੀਜ਼, ਟੈਕ ਮਹਿੰਦਰਾ, ਵਿਪਰੋ, ਇੰਫੋਸਿਸ,ਟੀਸੀਐਸ
ਟਾਪ ਗੇਨਰਜ਼
ਟਾਟਾ ਸਟੀਲ, ਐੱਚਯੂਐੱਲ, ਮਾਰੂਤੀ
ਇਸ ਦੌਰਾਨ ਬ੍ਰੈਂਟ ਕਰੂਡ 0.43 ਫੀਸਦੀ ਡਿੱਗ ਕੇ 86.48 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਭਾਰਤ ਲਈ ਕੱਚੇ ਤੇਲ ਦੀ ਪ੍ਰਭਾਵੀ ਕੀਮਤ 2.69 ਫੀਸਦੀ ਘੱਟ ਕੇ 79.98 ਡਾਲਰ ਪ੍ਰਤੀ ਬੈਰਲ ਹੋ ਗਈ ਸੀ। ਸਟਾਕ ਮਾਰਕੀਟ ਦੇ ਆਰਜ਼ੀ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਨੇ ਮੰਗਲਵਾਰ ਨੂੰ 760.51 ਕਰੋੜ ਰੁਪਏ ਦੇ ਸ਼ੇਅਰ ਵੇਚੇ।