ਸੈਂਸੈਕਸ-ਹਾਹਾਕਾਰ : ਰੂਸ ਵਲੋਂ ਫੌਜੀ ਕਾਰਵਾਈ ਦੇ ਹੁਕਮ ਕਾਰਨ ਸ਼ੇਅਰ ਬਾਜ਼ਾਰ ''ਚ ਮਚਿਆ ਕੋਹਰਾਮ

Thursday, Feb 24, 2022 - 02:57 PM (IST)

ਸੈਂਸੈਕਸ-ਹਾਹਾਕਾਰ : ਰੂਸ ਵਲੋਂ ਫੌਜੀ ਕਾਰਵਾਈ ਦੇ ਹੁਕਮ ਕਾਰਨ ਸ਼ੇਅਰ ਬਾਜ਼ਾਰ ''ਚ ਮਚਿਆ ਕੋਹਰਾਮ

ਮੁੰਬਈ (ਵਾਰਤਾ) - ਯੂਕਰੇਨ 'ਤੇ ਫੌਜੀ ਕਾਰਵਾਈ ਕਰਨ ਦੇ ਰੂਸ ਦੇ ਹੁਕਮਾਂ ਕਾਰਨ ਅੱਜ ਘਰੇਲੂ ਸ਼ੇਅਰ ਬਾਜ਼ਾਰ 'ਚ ਭਾਰੀ ਵਿਕਰੀ ਹੋਈ। ਰੂਸ ਦੇ ਇਸ ਆਦੇਸ਼ ਤੋਂ ਬਾਅਦ ਗਲੋਬਲ ਬਾਜ਼ਾਰ 'ਚ ਹੜਕੰਪ ਮਚ ਗਿਆ। ਅਮਰੀਕਾ ਦਾ ਨੈਸਡੈਕ 52 ਹਫਤੇ ਦੇ ਹੇਠਲੇ ਪੱਧਰ 13037.49 'ਤੇ ਆ ਗਿਆ। ਇਸੇ ਤਰ੍ਹਾਂ ਜਾਪਾਨ ਦਾ ਨਿੱਕੇਈ 1.81 ਫੀਸਦੀ, ਹਾਂਗਕਾਂਗ ਦਾ ਹੈਂਗ ਸੇਂਗ 3.51 ਫੀਸਦੀ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 1.70 ਫੀਸਦੀ ਡਿੱਗਿਆ ਹੈ।

ਇਸ ਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲਿਆ ਅਤੇ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ 1984.43 ਅੰਕ ਡਿੱਗ ਕੇ 56 ਹਜ਼ਾਰ ਅੰਕਾਂ ਦੇ ਮਨੋਵਿਗਿਆਨਕ ਪੱਧਰ ਤੋਂ 55247.63 ਅੰਕ ਹੇਠਾਂ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 612.20 ਅੰਕ ਡਿੱਗ ਕੇ 55247.63 ਅੰਕਾਂ ਦੇ ਮਨੋਵਿਗਿਆਨਕ ਪੱਧਰ ਤੋਂ 17 ਹਜ਼ਾਰ ਅੰਕ ਹੇਠਾਂ ਆ ਗਿਆ। 16451.05 ਅੰਕ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਇਹ 1800 ਤੋਂ ਵੱਧ ਅੰਕਾਂ ਦੀ ਗਿਰਾਵਟ ਨਾਲ 55418 ਅੰਕਾਂ 'ਤੇ ਖੁੱਲ੍ਹਿਆ ਅਤੇ ਨਿਵੇਸ਼ਕਾਂ ਦੇ ਦਬਾਅ ਹੇਠ 55147.73 ਅੰਕਾਂ 'ਤੇ ਆ ਗਿਆ। ਇਸੇ ਤਰ੍ਹਾਂ ਨਿਫਟੀ ਵੀ 500 ਤੋਂ ਵੱਧ ਅੰਕ ਡਿੱਗ ਕੇ 16548.90 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਨਿਫਟੀ ਵੀ 500 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇ ਨਾਲ 16548.90 'ਤੇ ਖੁੱਲ੍ਹਿਆ ਅਤੇ ਹੁਣ ਤੱਕ ਦੇ ਕਾਰੋਬਾਰ ਦੌਰਾਨ ਇਹ ਚਾਰੇ ਪਾਸੇ ਵਿਕਰੀ ਦੇ ਦਬਾਅ ਹੇਠ 16413.75 ਦੇ ਹੇਠਲੇ ਪੱਧਰ 'ਤੇ ਰਿਹਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News