ਡਾਟਾ ਵਿਸ਼ਲੇਸ਼ਣ ਯੋਜਨਾ ਦੇ ਲਾਗੂਕਰਨ ਲਈ ਏਜੰਸੀ ਨਿਯੁਕਤ ਕਰੇਗਾ ਸੇਬੀ

11/24/2019 7:26:04 PM

ਨਵੀਂ ਦਿੱਲੀ (ਭਾਸ਼ਾ)-ਬਾਜ਼ਾਰ ਰੈਗੂਲੇਟਰ ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਡਾਟਾ ਦੇ ਵਿਸ਼ਲੇਸ਼ਣ ਦੇ ਇਕ ਪ੍ਰਾਜੈਕਟ ਦੇ ਲਾਗੂਕਰਨ ਲਈ ਇਕ ਏਜੰਸੀ ਨੂੰ ਨਿਯੁਕਤ ਕਰਨ ’ਤੇ ਵਿਚਾਰ ਕਰ ਰਿਹਾ ਹੈ। ਸੇਬੀ ਦਾ ਟੀਚਾ ਇਸ ਪ੍ਰਾਜੈਕਟ ਦੇ ਜ਼ਰੀਏ ਭੇਤੀਆ ਕਾਰੋਬਾਰ ਅਤੇ ‘ਫਰੰਟ ਰਨਿੰਗ’ ਵਰਗੇ ਬਾਜ਼ਾਰ ’ਚ ਹੇਰ-ਫੇਰ ਦੀਆਂ ਘਟਨਾਵਾਂ ’ਤੇ ਨਜ਼ਰ ਰੱਖਣ ਦਾ ਹੈ। ‘ਫਰੰਟ ਰਨਿੰਗ’ ਤੋਂ ਮਤਲਬ ਅਜਿਹੀ ਸੂਚਨਾ ਪਹਿਲਾਂ ਤੋਂ ਪ੍ਰਾਪਤ ਹੋਣਾ ਹੈ, ਜਿਸ ਨੂੰ ਅਜੇ ਜਨਤਕ ਕੀਤਾ ਜਾਣਾ ਹੈ। ਸੇਬੀ ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਡਾਟਾ ਵਿਸ਼ਲੇਸ਼ਣ ਪ੍ਰਾਜੈਕਟ ਲਈ ਸੰਭਾਵੀ ਏਜੰਸੀਆਂ ਤੋਂ ਬੋਲੀਆਂ ਮੰਗਵਾਈਆਂ ਹਨ।

ਇਸ ਪ੍ਰਾਜੈਕਟ ’ਚ ਨਵੇਂ ਮਾਡਲ ਵਿਕਸਿਤ ਕਰਨਾ, ਡਾਟਾ ਵਿਸ਼ਲੇਸ਼ਣ ਪ੍ਰਾਜੈਕਟ ਦਾ ਲਾਗੂਕਰਨ, ਬਾਜ਼ਾਰ ਦੇ ਵੱਖ-ਵੱਖ ਅਦਾਰਿਆਂ ਵਿਚਾਲੇ ਲਿੰਕ ਤਿਆਰ ਕਰਨਾ, ਸੇਬੀ ਕੋਲ ਦਰਜ ਦਸਤਾਵੇਜ਼ਾਂ ਤੋਂ ਆਟੋਮੈਟਿਕਲੀ ਸੂਚਨਾਵਾਂ ਕੱਢਣਾ ਅਤੇ ਭੇਤੀਅਾ ਕਾਰੋਬਾਰ ਅਤੇ ‘ਫਰੰਟ ਰਨਿੰਗ’ ਵਰਗੇ ਬਾਜ਼ਾਰ ’ਚ ਹੇਰ-ਫੇਰ ਦੀਆਂ ਕੋਸ਼ਿਸ਼ਾਂ ਦਾ ਅੰਦਾਜ਼ਾ ਲਾਉਣਾ ਸ਼ਾਮਲ ਹੈ।


Karan Kumar

Content Editor

Related News