ਇਕੁਇਟੀ ਮਿਊਚਲ ਫੰਡਾਂ ’ਚ 56 ਫੀਸਦੀ ਉਛਾਲ, ਨਿਵੇਸ਼ ਵਧ ਕੇ 40,450 ਕਰੋੜ ਰੁਪਏ ਹੋਇਆ

Friday, Apr 10, 2026 - 06:41 PM (IST)

ਇਕੁਇਟੀ ਮਿਊਚਲ ਫੰਡਾਂ ’ਚ 56 ਫੀਸਦੀ ਉਛਾਲ, ਨਿਵੇਸ਼ ਵਧ ਕੇ 40,450 ਕਰੋੜ ਰੁਪਏ ਹੋਇਆ

ਬਿਜ਼ਨੈੱਸ ਡੈਸਕ - ‘ਐਸੋਸੀਏਸ਼ਨ ਆਫ ਮਿਊਚਲ ਫੰਡਜ਼ ਇਨ ਇੰਡੀਆ’ (ਐੱਮਫੀ) ਦੇ ਅੰਕੜਿਆਂ ਅਨੁਸਾਰ ਮਾਰਚ 2026 ’ਚ ਇਕੁਇਟੀ ਮਿਊਚਲ ਫੰਡਾਂ ’ਚ ਨਿਵੇਸ਼ 56 ਫੀਸਦੀ ਵਧ ਕੇ 40,450 ਕਰੋੜ ਰੁਪਏ ’ਤੇ ਪਹੁੰਚ ਗਿਆ, ਜੋ ਫਰਵਰੀ ਦੇ 25,978 ਕਰੋੜ ਰੁਪਏ ਤੋਂ ਕਾਫੀ ਜ਼ਿਆਦਾ ਹੈ। ਬਾਜ਼ਾਰ ’ਚ ਉਤਰਾਅ-ਚੜ੍ਹਾਅ ਅਤੇ ਗਲੋਬਲ ਭੂ-ਸਿਆਸੀ ਤਣਾਅ ਦੇ ਬਾਵਜੂਦ ਨਿਵੇਸ਼ਕਾਂ ਦਾ ਭਰੋਸਾ ਮਜ਼ਬੂਤ ਬਣਿਆ ਰਿਹਾ।

ਇਹ ਵੀ ਪੜ੍ਹੋ :    100-200-500 ਦੇ ਨੋਟਾਂ ਨੂੰ ਲੈ ਕੇ ਵੱਡਾ ਅਪਡੇਟ, RBI ਨੇ ਤਿਆਰ ਕੀਤਾ ਮਾਸਟਰ ਪਲਾਨ

ਇਸ ਵਾਧੇ ’ਚ ਫਲੈਕਸੀ ਕੈਪ, ਮਿਡ ਕੈਪ ਅਤੇ ਸਮਾਲ ਕੈਪ ਫੰਡਾਂ ਦੀ ਪ੍ਰਮੁੱਖ ਭੂਮਿਕਾ ਰਹੀ। ਫਲੈਕਸੀ ਕੈਪ ਫੰਡਾਂ ’ਚ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਆਇਆ, ਜਦੋਂਕਿ ਸਮਾਲ ਕੈਪ ਫੰਡਾਂ ’ਚ 6,263 ਕਰੋੜ ਰੁਪਏ ਅਤੇ ਮਿਡ ਕੈਪ ਫੰਡਾਂ ’ਚ 6,063 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਦਰਜ ਕੀਤਾ ਗਿਆ। ਹਾਲਾਂਕਿ ਟੈਕਸ-ਬਚਤ ਵਾਲੀਆਂ ਈ. ਐੱਲ. ਐੱਸ. ਐੱਸ. ਯੋਜਨਾਵਾਂ ’ਚ ਮਾਮੂਲੀ ਨਿਕਾਸੀ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ :    ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ

ਸਿਸਟਮੈਟਿਕ ਇਨਵੈਸਟਮੈਂਟ ਪਲਾਨ (ਐੱਸ. ਆਈ. ਪੀ.) ਰਾਹੀਂ ਮਹੀਨਾਵਾਰ ਨਿਵੇਸ਼ ਵਧ ਕੇ 32,087 ਕਰੋੜ ਰੁਪਏ ਹੋ ਗਿਆ, ਜੋ ਫਰਵਰੀ ’ਚ 29,845 ਕਰੋੜ ਰੁਪਏ ਸੀ। ਇਹ ਲਗਾਤਾਰ ਨਿਵੇਸ਼ਕਾਂ ਦੀ ਲੰਮੇ ਸਮੇਂ ਦੀ ਨਿਵੇਸ਼ ਰਣਨੀਤੀ ਨੂੰ ਦਰਸਾਉਂਦਾ ਹੈ। ਉੱਥੇ ਹੀ ਗੋਲਡ ਈ. ਟੀ. ਐੱਫ. ’ਚ ਨਿਵੇਸ਼ ਘਟ ਕੇ 2,266 ਕਰੋੜ ਰੁਪਏ ਰਹਿ ਗਿਆ, ਜੋ ਫਰਵਰੀ ਦੇ 5,255 ਕਰੋੜ ਰੁਪਏ ਤੋਂ ਘੱਟ ਹੈ। ਕੁੱਲ ਮਿਲਾ ਕੇ ਡੈਟ ਮਿਊਚਲ ਫੰਡਾਂ ’ਚੋਂ ਭਾਰੀ ਨਿਕਾਸੀ (2.95 ਲੱਖ ਕਰੋੜ ਰੁਪਏ) ਕਾਰਨ ਉਦਯੋਗ ’ਚ 2.4 ਲੱਖ ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਹੋਈ ਅਤੇ ਏ. ਯੂ. ਐੱਮ. ਘਟ ਕੇ 73.73 ਲੱਖ ਕਰੋੜ ਰੁਪਏ ਰਹਿ ਗਿਆ।

ਇਹ ਵੀ ਪੜ੍ਹੋ :  ਜਾਣੋ 1 ਲੱਖ ਦੀ ਚਾਂਦੀ 'ਤੇ ਕਿੰਨਾ ਮਿਲ ਸਕਦੈ Loan , ਕੀ ਹਨ ਸ਼ਰਤਾਂ ਤੇ ਨਿਯਮ
ਇਹ ਵੀ ਪੜ੍ਹੋ :   Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ
ਇਹ ਵੀ ਪੜ੍ਹੋ :  ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ
ਇਹ ਵੀ ਪੜ੍ਹੋ :  Gold-Platinum ਨੂੰ ਲੈ ਕੇ ਸਰਕਾਰ ਨੇ ਲਾਗੂ ਕੀਤੇ ਸਖ਼ਤ ਨਿਯਮ; ਕੀਮਤਾਂ 'ਚ ਆ ਸਕਦਾ ਹੈ ਭਾਰੀ ਉਛਾਲ!
ਇਹ ਵੀ ਪੜ੍ਹੋ
ਪੈਟਰੋਲ-ਡੀਜ਼ਲ ਤੋਂ ਲੈ ਕੇ LPG ਤੱਕ ਲਏ ਗਏ ਕਈ ਵੱਡੇ ਫੈਸਲੇ; ਜਾਣੋ ਹੁਣ ਕਿਵੇਂ ਮਿਲੇਗਾ ਸਸਤਾ ਤੇ ਸੌਖਾ ਗੈਸ ਸਿਲੰਡਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News