IPO ਬਾਜ਼ਾਰ ’ਚ ਤੇਜ਼ੀ ਬਰਕਰਾਰ, ਮਾਰਚ ’ਚ 38 ਕੰਪਨੀਆਂ ਨੇ ਸੇਬੀ ਕੋਲ ਦਸਤਾਵੇਜ਼ ਕੀਤੇ ਦਾਖਲ
Monday, Apr 06, 2026 - 06:12 PM (IST)
ਬਿਜ਼ਨੈੱਸ ਡੈਸਕ - ਭਾਰਤ ’ਚ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਨੂੰ ਲੈ ਕੇ ਕੰਪਨੀਆਂ ਦਾ ਆਕਰਸ਼ਣ ਲਗਾਤਾਰ ਬਣਿਆ ਹੋਇਆ ਹੈ। ਮਾਰਚ 2026 ’ਚ 38 ਕੰਪਨੀਆਂ ਨੇ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਕੋਲ ਆਪਣੇ ਆਈ. ਪੀ. ਓ. ਲਈ ਸ਼ੁਰੂਆਤੀ ਦਸਤਾਵੇਜ਼ ਦਾਖਲ ਕੀਤੇ, ਜੋ ਪਿਛਲੇ ਸਾਲਾਂ ਦੀ ਤੁਲਨਾ ’ਚ ਮਹੱਤਵਪੂਰਨ ਵਾਧਾ ਦਰਸਾਉਂਦਾ ਹੈ। ਮਾਰਚ 2025 ’ਚ ਇਹ ਅੰਕੜਾ 22 ਅਤੇ ਮਾਰਚ 2024 ’ਚ 16 ਸੀ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ
ਇਸ ਵਧਦੀ ਸਰਗਰਮੀ ਤੋਂ ਸੰਕੇਤ ਮਿਲਦਾ ਹੈ ਕਿ ਕੰਪਨੀਆਂ ਵਿਚਾਲੇ ਬਾਜ਼ਾਰ ਨੂੰ ਲੈ ਕੇ ਭਰੋਸਾ ਮਜ਼ਬੂਤ ਹੋਇਆ ਹੈ। ਨਾਲ ਹੀ ਰੈਗੂਲੇਟਰੀ ਸਮਾਂ-ਹੱਦ ਵੀ ਦਸਤਾਵੇਜ਼ ਦਾਖਲ ਕਰਨ ’ਚ ਤੇਜ਼ੀ ਦਾ ਇਕ ਵੱਡਾ ਕਾਰਨ ਰਹੀ ਹੈ। ਮਰਚੈਂਟ ਬੈਂਕਿੰਗ ਸੂਤਰਾਂ ਅਨੁਸਾਰ ਆਉਣ ਵਾਲੇ ਸਮੇਂ ’ਚ ਇਹ ਰੁਝਾਨ ਹੋਰ ਤੇਜ਼ ਹੋ ਸਕਦਾ ਹੈ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ
ਐੱਸ. ਬੀ. ਆਈ. ਫੰਡਜ਼ ਮੈਨੇਜਮੈਂਟ ਅਤੇ ਮਣੀਪਾਲ ਹੈਲਥ ਐਂਟਰਪ੍ਰਾਈਜ਼ਿਜ਼ ਸਮੇਤ ਕਈ ਵੱਡੀਆਂ ਕੰਪਨੀਆਂ ਇਸ ਸੂਚੀ ’ਚ ਸ਼ਾਮਲ ਹਨ। ਇਸ ਤੋਂ ਇਲਾਵਾ ਨੈਸ਼ਨਲ ਸਟਾਕ ਐਕਸਚੇਂਜ ਅਤੇ ਰਿਲਾਇੰਸ ਇੰਡਸਟਰੀਜ਼ ਦੀ ਦੂਰਸੰਚਾਰ ਇਕਾਈ ਜੀਓ ਵੀ ਜਲਦ ਆਈ. ਪੀ. ਓ. ਦਸਤਾਵੇਜ਼ ਦਾਖਲ ਕਰ ਸਕਦੀ ਹੈ।
ਇਹ ਵੀ ਪੜ੍ਹੋ : ਮੋਬਾਇਲ 'ਤੇ ਮਿਲੇਗੀ ਮੌਸਮ ਅਤੇ ਮੰਡੀ ਦੀ ਪਲ-ਪਲ ਦੀ ਖ਼ਬਰ, ਖੇਤੀ ਮਾਹਿਰਾਂ ਤੋਂ ਵੀ ਲੈ ਸਕੋਗੇ ਸਲਾਹ
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਉਛਾਲ ਸਿਰਫ ਸਮਾਂ-ਹੱਦ ਦਾ ਨਤੀਜਾ ਨਹੀਂ, ਸਗੋਂ ਕੰਪਨੀਆਂ ਦੇ ਵਧਦੇ ਆਤਮ-ਵਿਸ਼ਵਾਸ ਅਤੇ ਬਿਹਤਰ ਬਾਜ਼ਾਰ ਧਾਰਨਾ ਦਾ ਸੰਕੇਤ ਹੈ। ਆਨੰਦ ਰਾਠੀ ਵੈਲਥ ਦੇ ਸੰਯੁਕਤ ਸੀ. ਈ. ਓ. ਫਿਰੋਜ਼ ਅਜ਼ੀਜ਼ ਅਨੁਸਾਰ ਕੰਪਨੀਆਂ ਰੈਗੂਲੇਟਰੀ ਪਾਲਣਾ ਤਹਿਤ ਮਾਰਚ ਖਤਮ ਹੋਣ ਤੋਂ ਪਹਿਲਾਂ ਦਸਤਾਵੇਜ਼ ਦਾਖਲ ਕਰ ਰਹੀਆਂ ਹਨ।
ਇਹ ਵੀ ਪੜ੍ਹੋ : LPG ਗਾਹਕਾਂ ਲਈ ਲਾਗੂ ਹੋਏ 5 ਵੱਡੇ ਬਦਲਾਅ, ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ ਬੁਕਿੰਗ ਤੱਕ ਜਾਣੋ ਸਭ ਕੁਝ
ਰਿਪੋਰਟ ਅਨੁਸਾਰ 64 ਕੰਪਨੀਆਂ ਸੇਬੀ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੀਆਂ ਹਨ, ਜਦੋਂਕਿ 124 ਕੰਪਨੀਆਂ ਨੂੰ ਪਹਿਲਾਂ ਹੀ ਇਜਾਜ਼ਤ ਮਿਲ ਚੁੱਕੀ ਹੈ। ਵਿੱਤੀ ਸਾਲ 2025-26 ’ਚ 109 ਆਈ. ਪੀ. ਓ. ਆਏ, ਜਿਨ੍ਹਾਂ ’ਚੋਂ ਜ਼ਿਆਦਾਤਰ ਆਪਣੇ ਇਸ਼ੂ ਪ੍ਰਾਈਸ ਤੋਂ ਉੱਪਰ ਸੂਚੀਬੱਧ ਹੋਏ, ਜੋ ਬਾਜ਼ਾਰ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦਾ ਵੱਡਾ ਝਟਕਾ: 51 ਰੁਪਏ ਮਹਿੰਗਾ ਹੋ ਗਿਆ LPG ਗੈਸ ਸਿਲੰਡਰ, ਜਾਣੋ ਨਵੇਂ ਰੇਟ
ਇਹ ਵੀ ਪੜ੍ਹੋ : ਪੈਟਰੋਲ ਪੰਪ 'ਤੇ ਮਿਲੇਗਾ LPG ਗੈਸ ਸਿਲੰਡਰ ਤੇ ਕੇਰੋਸਿਨ, ਜਾਣੋ ਕੀਮਤਾਂ
ਇਹ ਵੀ ਪੜ੍ਹੋ : ਮਹੀਨੇ ਦੇ ਪਹਿਲੇ ਦਿਨ ਲੱਗ ਗਏ ਝਟਕੇ , ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
