ਬਾਜ਼ਾਰ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਸੇਬੀ ਨੇ 4 ਇਕਾਈਆਂ ’ਤੇ ਲਗਾਇਆ 40 ਲੱਖ ਦਾ ਜੁਰਮਾਨਾ

04/23/2022 9:43:13 PM

ਨਵੀਂ ਦਿੱਲੀ (ਇੰਟ.)–ਬਾਜ਼ਾਰ ਰੈਗੂਲੇਟਰ ਸੇਬੀ ਨੇ ਸ਼ੁੱਕਰਵਾਰ ਨੂੰ 4 ਇਕਾਈਆਂ ’ਤੇ 40 ਲੱਖ ਰੁਪਏ ਦਾ ਜੁਰਮਾਨਾ ਲਾਇਆ। ਸੇਬੀ ਨੇ ਅਜਿਹਾ ਕੰਪਨੀਜ਼ ਐਕਟ ਐਂਡ ਪਬਲਿਕ ਇਸ਼ੂ ਸਬੰਧੀ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਕੀਤਾ ਹੈ। ਸੇਬੀ ਨੇ ਐੱਚ. ਪੀ. ਸੀ. ਬਾਇਓਸਾਇੰਸੇਜ਼ ਲਿਮਟਿਡ, ਤਰੁਣ ਚੌਹਾਨ, ਮਧੁ ਆਨੰਦ ਅਤੇ ਅਰੁਣ ਕੁਮਾਰ ਗੁਪਤਾ ’ਤੇ 10-10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸੇਬੀ ਦਾ ਇਹ ਕਦਮ ਗਿਨੀਜ਼ ਕਾਰਪੋਰੇਟ ਐਡਵਾ਼ਰ ਦੀ 2014 ’ਚ ਕੀਤੀ ਗਈ ਜਾਂਚ ਤੋਂ ਬਾਅਦ ਆਇਆ ਹੈ, ਜਿਸ ’ਚ ਐੱਚ. ਪੀ. ਸੀ. ਬਾਇਓਸਾਇੰਸੇਜ਼ ਵਲੋਂ ਦਸੰਬਰ 2012 ਤੋਂ ਜਨਵਰੀ 2013 ’ਤ ਕੀਤੀ ਗਈ ਅਲਾਟਮੈਂਟ ਦੇ ਸਬੰਧ ’ਚ ਪ੍ਰਾਸਪੈਕਟਸ ਫਾਈਲ ਕਰਨ ਅਤੇ ਅਰਜ਼ੀ ’ਚ ਕੁੱਝ ਖਾਮੀਆਂ ਪਾਈਆਂ ਗਈਆਂ ਸਨ। ਇਸ ਤੋਂ ਬਾਅਦ ਐੱਚ. ਪੀ. ਸੀ. ਦੀ ਸਕ੍ਰਿਪ ਦੀ ਕੀਮਤ ’ਚ ਭਾਰਤੀ ਵਾਧੇ ਨੂੰ ਲੈ ਕੇ ਸੇਬੀ ਨੇ ਜਾਂਚ ਬਿਠਾਈ ਸੀ।

ਇਹ ਵੀ ਪੜ੍ਹੋ : ਜਾਪਾਨ 'ਚ ਸੈਲਾਨੀਆਂ ਨਾਲ ਭਰੀ ਕਿਸ਼ਤੀ ਡੁੱਬੀ, 26 ਲਾਪਤਾ

2 ਲੋਕਾਂ ’ਤੇ ਠੋਕਿਆ 5-5 ਲੱਖ ਦਾ ਜੁਰਮਾਨਾ
ਇਕ ਵੱਖਰੇ ਹੁਕਮ ’ਚ ਸੇਬੀ ਨੇ ਰਿਕੋ ਇੰਡੀਆ ਲਿਮਟਿਡ ਦੇ ਮਾਮਲੇ ’ਚ ਮਾਰਕੀਟ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਆਸ਼ੀਸ਼ ਪਾਂਡੇ ’ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਆਸ਼ੀਸ਼ ਪਾਂਡੇ 2017-18 ਦਰਮਿਆਨ ਐੱਫ. ਡੀ. ਐੱਸ. ਐੱਲ. ਦੇ ਨੀ ਸਕੱਤਰ ਸਨ। ਉੱਥੇ ਹੀ ਸੇਬੀ ਨੇ ਬੀ. ਐੱਸ. ਈ. ’ਤੇ ਲਿਕਵਿਡ ਸਟਾਕ ਆਪਸ਼ਨ ’ਚ ਗੈਰ-ਰੀਅਲਿਸਟਿਕ ਕਾਰੋਬਾਰ ਦੇ ਮਾਮਲੇ ’ਚ ਦਰਸ਼ਨ ਕਿਆਨ ’ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਇਹ ਵੀ ਪੜ੍ਹੋ : ਰੂਸੀ ਫੌਜੀਆਂ ਨੇ ਮਾਰੀਉਪੋਲ 'ਚ ਯੂਕ੍ਰੇਨੀ ਫੌਜ ਦੇ ਆਖ਼ਰੀ ਮਜ਼ਬੂਤ ਗੜ੍ਹ 'ਤੇ ਕੀਤਾ ਹਮਲਾ

ਐੱਨ. ਐੱਸ. ਈ. ਦੇ ਸਾਬਕਾ ਸੀ. ਈ. ਓ. ਨੂੰ ਭੇਜਿਆ ਡਿਮਾਂਡ ਨੋਟਿਸ
ਇਸ ਤੋਂ ਪਹਿਲਾਂ ਸੇਬੀ ਨੇ ਵੀਰਵਾਰ ਨੂੰ ਐੱਨ. ਐੱਸ. ਈ. ਦੇ ਸਾਬਕਾ ਸੀ. ਈ. ਓ. ਗਵਰਨੈਂਸ ਸਬੰਧੀ ਮਾਮਲੇ ’ਚ 2.06 ਕਰੋੜ ਰੁਪਏ ਦਾ ਡਿਮਾਂਡ ਨੋਟਿਸ ਭੇਜਿਆ ਹੈ। ਸੇਬੀ ਨੇ ਸਾਬਕਾ ਐੱਨ. ਐੱਸ. ਈ. ਮੁਖੀ ਨੂੰ ਇਹ ਰਕਮ 15 ਦਿਨਾਂ ਦੇ ਅੰਦਰ ਅਦਾ ਕਰਨ ਨੂੰ ਕਿਹਾ ਹੈ। ਜੇ ਉਹ ਅਜਿਹਾ ਕਰਨ ’ਚ ਅਸਫਲ ਹੁੰਦੇ ਹਨ ਤਾਂ ਸੇਬੀ ਉਨ੍ਹਾਂ ਦੀ ਚੱਲ ਅਤੇ ਅਚੱਲ ਜਾਇਦਾਦ ਨੂੰ ਅਟੈਚ ਕਰ ਕੇ ਉਸ ਤੋਂ ਇਸ ਰਕਮ ਦੀ ਭਰਪਾਈ ਕਰੇਗਾ। ਇਸ ਕਾਰਵਾਈ ’ਚ ਨਾਰਾਇਣ ਦੇ ਬੈਂਕ ਖਾਤੇ ਵੀ ਅਟੈਚ ਹੋ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਨਾਰਾਇਣ ਨੂੰ ਇਹ ਨੋਟਿਸ ਐੱਨ. ਐੱਸ. ਈ. ਮਾਮਲੇ ’ਚ ਮਚੀ ਉਥਲ-ਪੁਥਲ ਦਰਮਿਆਨ ਆਇਆ ਹੈ। ਇਸ ਮਾਮਲੇ ’ਚ ਐੱਨ. ਐੱਸ. ਈ. ਦੀ ਸਾਬਕਾ ਮੁਖੀ ਚਿਤਰਾ ਰਾਮਕ੍ਰਿਸ਼ਨਾ ਅਤੇ ਐੱਨ. ਐੱਸ. ਈ. ਦੇ ਸਾਬਕਾ ਗਰੁੱਪ ਆਪ੍ਰੇਟਿੰਗ ਅਫਸਰ ਗ੍ਰਿਫਤਾਰ ਵੀ ਹੋ ਚੁੱਕੇ ਹਨ। ਸੇਬੀ ਨੇ ਫਰਵਰੀ ’ਚ ਰਾਮਕ੍ਰਿਸ਼ਨ ’ਤੇ 3 ਕਰੋੜ ਰੁਪਏ, ਨਾਰਾਇਣ ’ਤੇ 2 ਕਰੋੜ ਅਤੇ ਐੱਨ. ਐੱਸ. ਈ. ਅਤੇ ਆਨੰਦ ਸੁਬਰਾਮਣੀਅਮ ’ਤੇ 2 ਕਰੋੜ ਦਾ ਜੁਰਮਾਨਾ ਲਗਾਇਆ ਸੀ। ਸੇਬੀ ਨੇ ਕਿਹਾ ਕਿ ਨਾਰਾਇਣ ਆਪਣੀ ਕਿਸੇ ਵੀ ਜਾਇਦਾਦ ’ਤੇ ਮਾਰਗੇਜ, ਲੀਜ਼ ਅਤੇ ਹੋਰ ਕੋਈ ਡੀਲ ਕਰਨ ਲਈ ਯੋਗ ਨਹੀਂ ਰਹਿ ਗਏ ਹਨ। ਉਨ੍ਹਾਂ ਨੂੰ ਇਸ ਲਈ ਰਿਕਵਰੀ ਅਧਿਕਾਰੀ ਤੋਂ ਇਜਾਜ਼ਤ ਲੈਣੀ ਹੋਵੇਗੀ।

ਇਹ ਵੀ ਪੜ੍ਹੋ : ਟਵਿੱਟਰ ਨੇ ਜਲਵਾਯੂ ਪਰਿਵਰਤਨ 'ਤੇ ਵਿਗਿਆਨ ਦਾ ਖੰਡਨ ਕਰਨ ਵਾਲੇ ਵਿਗਿਆਪਨਾਂ 'ਤੇ ਲਾਈ ਰੋਕ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News