ਸੇਬੀ ਨੇ NDTV ''ਤੇ ਲਾਇਆ 12 ਲੱਖ ਰੁਪਏ ਦਾ ਜੁਰਮਾਨਾ

Wednesday, Jun 19, 2019 - 12:27 AM (IST)

ਨਵੀਂ ਦਿੱਲੀ-ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਨੇ ਸ਼ੇਅਰ ਬਾਜ਼ਾਰਾਂ ਨੂੰ ਸਮੇਂ 'ਤੇ ਜਾਣਕਾਰੀ ਨਹੀਂ ਦੇਣ ਨੂੰ ਲੈ ਕੇ ਨਵੀਂ ਦਿੱਲੀ ਟੈਲੀਵਿਜ਼ਨ ਲਿ. (ਐੱਨ. ਡੀ. ਟੀ. ਵੀ.) 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਐੱਨ. ਡੀ. ਟੀ. ਵੀ. ਵੱਲੋਂ ਨਿਯਮ ਤਹਿਤ ਸੂਚਨਾਵਾਂ ਜਨਤਕ ਕਰਨ ਦੇ ਮਾਮਲਿਆਂ 'ਚ ਕਈ ਊਣਤਾਈਆਂ ਪਾਏ ਜਾਣ ਤੋਂ ਬਾਅਦ ਇਹ ਆਦੇਸ਼ ਦਿੱਤਾ।

ਰੈਗੂਲੇਟਰੀ ਦਾ ਕਹਿਣਾ ਹੈ ਕਿ ਕੰਪਨੀ ਖਿਲਾਫ ਸ਼ੇਅਰਾਂ ਦੀ ਵੱਡੀ ਖਰੀਦ ਅਤੇ ਐਕਵਾਇਰ (ਐੱਸ. ਏ. ਐੱਸ. ਟੀ.) ਦੇ ਨਿਯਮ ਦੀ ਪਾਲਣਾ ਨਾ ਕਰਨ ਦਾ ਵੀ ਮਾਮਲਾ ਪਾਇਆ ਗਿਆ ਹੈ। ਸੇਬੀ ਨੇ ਕਿਹਾ ਕਿ ਇੰਡੀਆਬੁਲਸ ਫਾਈਨਾਂਸ਼ੀਅਲ ਸਰਵਿਸਿਜ਼ ਨੇ ਜਨਵਰੀ 2018 'ਚ ਐੱਨ. ਡੀ. ਟੀ. ਵੀ. ਦੇ 40 ਲੱਖ ਸ਼ੇਅਰਾਂ ਦਾ ਐਕਵਾਇਰ ਕੀਤਾ। ਇਹ ਕੰਪਨੀ ਦੀ ਕੁਲ ਸ਼ੇਅਰ ਪੂੰਜੀ ਦਾ 6.40 ਫੀਸਦੀ ਹੈ।


Karan Kumar

Content Editor

Related News