ਸੇਬੀ ਨੇ ਸ਼ੇਅਰ ਖਰੀਦ ’ਚ ਧੋਖਾਦੇਹੀ ਨੂੰ ਲੈ ਕੇ ਲਗਾਇਆ 1.15 ਕਰੋੜ ਦਾ ਜੁਰਮਾਨਾ

Friday, Nov 26, 2021 - 11:31 AM (IST)

ਸੇਬੀ ਨੇ ਸ਼ੇਅਰ ਖਰੀਦ ’ਚ ਧੋਖਾਦੇਹੀ ਨੂੰ ਲੈ ਕੇ ਲਗਾਇਆ 1.15 ਕਰੋੜ ਦਾ ਜੁਰਮਾਨਾ

ਨਵੀਂ ਦਿੱਲੀ– ਬਾਜ਼ਾਰ ਰੈਗੂਲੇਟਰ ਸੇਬੀ ਨੇ ਸ਼ੇਅਰਾਂ ਦੇ ਕਾਰੋਬਾਰ ’ਚ ਧੋਖਾਦੇਹੀ ਨੂੰ ਲੈ ਕੇ ਵਾਲਟੇਅਰ ਲੀਜਿੰਗ ਐਂਡ ਫਾਇਨਾਂਸ ਲਿਮਟਿਡ ਅਤੇ ਉਸ ਦੇ ਕੁੱਝ ਅਧਿਕਾਰੀਆਂ ’ਤੇ 1.15 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਵੀਰਵਾਰ ਨੂੰ ਆਪਣੇ ਇਕ ਬਿਆਨ ’ਚ ਕਿਹਾ ਕਿ ਇਸ ਕੰਪਨੀ ਨਾਲ ਜੁੜੇ ਲੋਕਾਂ ਤੋਂ ਇਲਾਵਾ 11 ਹੋਰ ਲੋਕ ਵੀ ਇਸ ਜੁਰਮਾਨੇ ’ਚ ਭਾਈਵਾਲ ਹਨ।

ਇਹ ਜੁਰਮਾਨਾ ਅਗਸਤ 2014 ਤੋਂ ਲੈ ਕੇ ਜੁਲਾਈ 2015 ਦੌਰਾਨ ਹੋਈ ਗੜਬੜੀ ਦੀ ਜਾਂਚ ਤੋਂ ਬਾਅਦ ਲਗਾਇਆ ਗਿਆ ਹੈ। ਸੇਬੀ ਨੇ ਦੱਸਿਆ ਕਿ ਇਸ ਕੰਪਨੀ ਦੇ ਸ਼ੇਅਰਾਂ ਦੀ ਕੀਮਤ ’ਚ ਛੇੜਛਾੜ ਕੀਤੀ ਗਈ ਸੀ। ਇਸ ਕੰਮ ’ਚ ਬਾਹਰੀ ਲੋਕਾਂ ਤੋਂ ਇਲਾਵਾ ਕੰਪਨੀ ਅਤੇ ਉਸ ਦੇ ਡਾਇਰੈਕਟਰ ਦਿਲੀਪ ਰਾਜਕੁਮਾਰ ਪਟੋਦੀਆ, ਅਮਲੇਸ਼ ਸਾਧੂ ਅਤੇ ਹਰਿਵੱਲਭ ਮੂੰਦੜਾ ਦੀ ਵੀ ਸ਼ਮੂਲੀਅਤ ਪਾਈ ਗਈ ਹੈ।


author

Aarti dhillon

Content Editor

Related News