ਸੇਬੀ ਨੇ ਨੌ ਕੰਪਨੀਆਂ ''ਤੇ 60 ਲੱਖ ਰੁਪਏ ਦਾ ਲਗਾਇਆ ਜ਼ੁਰਮਾਨਾ

05/20/2019 5:04:45 PM

ਨਵੀਂ ਦਿੱਲੀ—ਪੂੰਜੀ ਬਾਜ਼ਾਰ ਰੇਗੂਲੇਟਰੀ ਸੇਬੀ ਨੇ ਐਕਸਡਾਨ ਟ੍ਰੇਡਿੰਗ ਕੰਪਨੀ ਲਿਮਟਿਡ ਦੇ ਸ਼ੇਅਰਾਂ 'ਚ ਹੇਰਾ-ਫੇਰੀ ਅਤੇ ਏਕਾਧਿਕਾਰਵਾਦੀ ਗਤੀਵਿਧੀਆਂ 'ਚ ਸ਼ਾਮਲ ਰਹਿਣ 'ਤੇ ਨੌ ਕੰਪਨੀਆਂ 'ਤੇ 60 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਨੌ ਕੰਪਨੀਆਂ 'ਚੋਂ ਹੇਨਲ ਸੀ. ਪਟੇਲ, ਦਾਂਤਾਰਾ ਅਮਿਸ਼ ਵਿਜੇ ਕੁਮਾਰ ਅਤੇ ਹੇਨਲ ਹੇਮੰਤਭਾਈ ਸ਼ਾਹ ਹਰੇਕ 'ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ ਜਦੋਂਕਿ ਧਨਲਕਸ਼ਮੀ ਲੀਜ਼ ਫਾਈਨਾਂਸ ਸਮੇਤ ਹੋਰ ਪੰਜ-ਪੰਜ ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਇਨ੍ਹਾਂ ਸਾਰੇ ਨੌ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ। ਸੇਬੀ ਨੇ ਐਕਸਡਾਨ ਦੇ ਸ਼ੇਅਰਾਂ 'ਚ ਮਈ 2013 ਅਤੇ ਮਾਰਚ 2015 ਦੇ ਵਿਚਕਾਰ ਹੋਏ ਸੌਦਿਆਂ ਦੀ ਜਾਂਚ ਦੇ ਦੌਰਾਨ ਪਾਇਆ ਕਿ ਇਹ ਕੰਪਨੀਆਂ ਇਕ ਦੂਜੇ ਨਾਲ ਜੁੜੀਆਂ ਸਨ। ਇਨ੍ਹਾਂ ਇਕਾਈਆਂ ਦੇ ਵਿਚਕਾਰ ਦੀ ਮਿਲੀਭੁਗਤ ਦੇ ਤਹਿਤ ਕੀਤੇ ਗਏ ਸੌਦਿਆਂ ਨਾਲ ਕੰਪਨੀ ਦੇ ਸ਼ੇਅਰਾਂ 'ਚ ਕਾਰੋਬਾਰ ਹੋਣ ਦਾ ਡਰ ਪੈਦਾ ਹੋਇਆ। ਅਜਿਹਾ ਕਰਕੇ ਇਨ੍ਹਾਂ ਇਕਾਈਆਂ ਨੇ ਸੇਬੀ ਦੇ ਅਨੁਚਿਤ ਅਤੇ ਧੋਖਾਧੜੀ ਰੋਧੀ ਨਿਯਮਨ ਦਾ ਉਲੰਘਣ ਕੀਤਾ ਹੈ।


Aarti dhillon

Content Editor

Related News