ਸੇਬੀ ਨੇ ਜੀ ਗਰੁੱਪ ''ਤੇ ਲਗਾਇਆ 9 ਲੱਖ ਰੁਪਏ ਦਾ ਜ਼ੁਰਮਾਨਾ

01/17/2020 12:30:32 PM

ਨਵੀਂ ਦਿੱਲੀ—ਬਾਜ਼ਾਰ ਰੈਗੂਲੇਟਰ ਸੇਬੀ ਦਾ ਸ਼ੇਅਰਧਾਰਿਤਾ ਦੇ ਬਾਰੇ 'ਚ ਖੁਲਾਸਾ ਨਹੀਂ ਕਰਨ 'ਤੇ ਜੋ ਮੀਡੀਆ ਕਾਰਪੋਰੇਸ਼ਨ ਅਤੇ ਉਸ ਦੀ ਸ਼ੁਰੂਆਤੀ ਇਕਾਈ 25 ਐੱਫ.ਪੀ.ਐੱਸ. ਮੀਡੀਆ 'ਤੇ ਕੁੱਲ ਨੌ ਲੱਖ ਰੁਪਏ ਦਾ ਵੀਰਵਾਰ ਨੂੰ ਜ਼ੁਰਮਾਨਾ ਲਗਾਇਆ ਹੈ। ਭਾਰਤੀ ਪ੍ਰਤੀਭੂਤੀ ਅਤੇ ਰੈਗੂਲੇਟਰ ਬੋਰਡ (ਸੇਬੀ) ਨੇ ਆਦੇਸ਼ 'ਚ ਕਿਹਾ ਕਿ ਰੈਗੂਲੇਟਰ ਨੇ 25 ਐੱਫ.ਪੀ.ਐੱਸ. ਮੀਡੀਆ ਪ੍ਰਾਈਵੇਟ ਲਿਮਟਿਡ 'ਤੇ ਛੇ ਲੱਖ ਅਤੇ ਜੀ ਮੀਡੀਆ ਕਾਰਪੋਰੇਸ਼ਨ ਲਿਮਟਿਡ (ਜੇ.ਐੱਮ.ਸੀ.ਐੱਲ.) 'ਤੇ ਤਿੰਨ ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਜੀ ਮੀਡੀਆ ਵਲੋਂ ਬਾਜ਼ਾਰ ਰੈਗੂਲੇਟਰ ਨੂੰ ਮਿਲੀ ਸੂਚਨਾ ਦੇ ਬਾਅਦ ਇਹ ਫੈਸਲਾ ਆਇਆ ਹੈ। ਜੀ ਮੀਡੀਆ ਨੇ 8 ਅਪ੍ਰੈਲ 2019 ਦੇ ਦੌਰਾਨ 25 ਐੱਫ.ਪੀ.ਐੱਸ. ਵਲੋਂ ਭੇਦੀਆ ਕਾਰੋਬਾਰ ਮਨਾਹੀ (ਪੀ.ਆਈ.ਟੀ.) ਦੇ ਨਿਯਮਾਂ ਦਾ ਗੈਰ-ਅਨੁਪਾਲਨ ਨੂੰ ਲੈ ਕੇ ਸੇਬੀ ਨੂੰ ਸੂਚਿਤ ਕੀਤਾ ਸੀ।


Aarti dhillon

Content Editor

Related News